ਮਾਤਾ ਨੈਨਾ ਦੇਵੀ ਦੇ ਦਰਬਾਰ ''ਚ ਉਮੜਿਆ ਆਸਥਾ ਦਾ ਸੈਲਾਬ, ਸ਼ਰਧਾਲੂਆਂ ਨੇ ਲਿਆ ਮਾਂ ਦਾ ਆਸ਼ੀਰਵਾਦ

03/15/2023 12:47:54 PM

ਬਿਲਾਸਪੁਰ (ਮੁਕੇਸ਼)- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਬਿਲਾਸਪੁਰ ਸਥਿਤ ਮਾਂ ਨੈਨਾ ਦੇਵੀ ਦੇ ਦਰਬਾਰ ਦੀ ਸ਼ਰਧਾਲੂਆਂ 'ਚ ਡੂੰਘੀ ਆਸਥਾ ਹੈ। ਹਿੰਦੂ ਮਾਨਤਾ ਮੁਤਾਬਕ ਦੇਸੀ ਨਵੇਂ ਸਾਲ ਦੇ ਸ਼ੁਭ ਮੌਕੇ 'ਤੇ ਮੰਗਲਵਾਰ ਨੂੰ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਨੈਨਾ ਦੇਵੀ ਦੇ ਦਰਸ਼ਨ ਕੀਤੇ ਅਤੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਅੱਜ ਤੋਂ ਹੀ ਦੇਸੀ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਨਾਲ ਹੋ ਗਈ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਸ਼ਰਧਾਲੂ ਮਾਂ ਦੇ ਦਰਬਾਰ ਪਹੁੰਚੇ ਅਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

PunjabKesari

ਪੰਜਾਬ, ਹਿਮਾਚਲ, ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਤੋਂ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਮਾਤਾ ਦੇ ਦਰਬਾਰ 'ਚ ਪਹੁੰਚ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਪ੍ਰਾਚੀਨ ਹਵਨ ਕੁੰਡ 'ਚ ਚੜ੍ਹਾਵਾ ਚੜ੍ਹਾਇਆ। ਭਾਵੇਂ ਭੀੜ ਹੋਣ ਕਾਰਨ ਕੁਝ ਸਮਾਂ ਲੱਗਿਆ ਪਰ ਦਰਸ਼ਨ ਬਹੁਤ ਆਰਾਮ ਨਾਲ ਹੋਏ। ਸਥਾਨਕ ਪੁਜਾਰੀ ਦੀਪਕ ਭੂਸ਼ਣ ਅਨੁਸਾਰ ਮੰਗਲਵਾਰ ਨੂੰ ਚੇਤ ਮਹੀਨੇ ਦੇ ਨਵੇਂ ਸਾਲ ਮੌਕੇ ਸ਼ਰਧਾਲੂਆਂ ਨੇ ਮਾਤਾ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆ।


Tanu

Content Editor

Related News