ਐਮ. ਪੀ. ਆਦਿਵਾਸੀ ਔਰਤ ਨੇ ਗਹਿਣੇ ਗਿਰਵੀ ਰੱਖ ਕੇ ਬਣਾਇਆ ਟਾਇਲਟ

Friday, Nov 17, 2017 - 01:44 AM (IST)

ਐਮ. ਪੀ. ਆਦਿਵਾਸੀ ਔਰਤ ਨੇ ਗਹਿਣੇ ਗਿਰਵੀ ਰੱਖ ਕੇ ਬਣਾਇਆ ਟਾਇਲਟ

ਦੇਵਾਸ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹਿਣ ਕਾਰਨ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਸਵੱਛ ਭਾਰਤ ਅਭਿਆਨ ਨੂੰ ਸਮਰਥਨ ਮਿਲ ਰਿਹਾ ਹੈ। ਮੱਧ ਪ੍ਰਦੇਸ਼ ਦੇਵਾਸ ਜ਼ਿਲੇ ਦੀ ਔਰਤ ਅੰਨਪੂਰਨਾ ਬਾਈ ਦੇ ਦਿਲ ਅਤੇ ਮਨ 'ਤੇ ਇਸ ਮੁਹਿਮ ਦਾ ਕੁੱਝ ਅਜਿਹਾ ਅਸਰ ਹੋਇਆ ਕਿ ਉਨ੍ਹਾਂ ਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਟਾਇਲਟ ਬਣਵਾਇਆ ਹੈ। ਸਿਰਫ ਇਹ ਹੀ ਨਹੀਂ, ਉਹ ਪਿੰਡ ਦੇ ਹੋਰ ਪਰਿਵਾਰਾਂ ਨੂੰ ਵੀ ਟਾਇਲਟ ਬਣਾਉਣ ਲਈ ਉਤਸ਼ਾਹਿਤ ਕਰ ਰਹੀ ਹੈ।
ਦੇਵਾਸ ਜ਼ਿਲੇ ਦੀ ਪੰਚਾਇਤ, ਬਰੋਲੀ ਅਤੇ ਇਸ ਦੇ ਭੀਲ ਆਦਿਵਾਸੀ ਬਹੁਲਅ ਪਿੰਡ ਅਮੋਦਿਆ ਦੀ ਜਨਸੰਖਿਆ 630 ਲੋਕਾਂ ਦੀ ਹੈ। ਅੰਨਪੂਰਨਾ ਬਾਈ ਨਾਮ ਦੀ ਇਹ ਭੀਲ ਆਦਿਵਾਸੀ ਔਰਤ ਇਸ ਪਿੰਡ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ ਅਤੇ ਉਸ ਦੇ ਚਾਰ ਬੱਚੇ ਹਨ ਜਿਨ੍ਹਾਂ 'ਚ ਦੋ ਧੀਆਂ ਅਤੇ ਦੋ ਪੁੱਤਰ ਹਨ ਅੰਨਪੂਰਨਾ ਦੇ ਪਤੀ ਮਜਦੂਰੀ ਕਰਦੇ ਹਨ।
ਅੰਨਪੂਰਨਾ ਬਾਈ ਕਹਿੰਦੀ ਹੈ ਕਿ ਉਸ ਨੂੰ ਖੁੱਲੇ 'ਚ ਟਾਇਲਟ ਜਾਣਾ ਚੰਗਾ ਨਹੀਂ ਸੀ ਲਗਦਾ ਇਸ ਲਈ ਉਨ੍ਹਾਂ ਨੇ ਟਾਇਲਟ ਬਣਾਉਣ ਲਈ ਮਿਲਣ ਵਾਲੇ ਪੈਸੇ ਦਾ ਵੀ ਇੰਤਜਾਰ ਨਹੀਂ ਕੀਤਾ ਅਤੇ ਆਪਣੇ ਗਹਿਣੇ ਗਿਰਵੀ ਰੱਖ ਕੇ ਆਪਣੇ ਘਰ 'ਚ ਟਾਇਲਟ ਦਾ ਨਿਰਮਾਨ ਕਰਵਾਇਆ। ਅੰਨਪੂਰਨਾ ਨੂੰ ਦੇਖ ਕੇ ਪਿੰਡ ਦੇ ਹੋਰ ਪਰਿਵਾਰ ਵੀ ਹੁਣ ਆਪਣੇ ਘਰਾਂ 'ਚ ਟਾਇਲਟ ਬਣਾ ਰਹੇ ਹਨ।  


Related News