ਲੀਚੀ ਰੋਗ ਪ੍ਰਤੀਰੋਧਕ, ਇਕ ਵਿਅਕਤੀ ਖਾ ਸਕਦੈ 9 ਕਿਲੋ ਲੀਚੀ
Sunday, May 17, 2020 - 07:38 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਲੀਚੀ ਨਾ ਸਿਰਫ ਰੋਗ ਪ੍ਰਤੀਰੋਧਕ ਸਗੋਂ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਗੁਣਵੱਤਾ ਭਰਪੂਰ ਫਲ ਹੈ ਅਤੇ ਕੋਈ ਵੀ ਵਿਅਕਤੀ ਇਕ ਦਿਨ ’ਚ 9 ਕਿਲੋ ਤੱਕ ਲੀਚੀ ਖਾ ਸਕਦਾ ਹੈ। ਲੀਚੀ ਜੋ ਛੇਤੀ ਹੀ ਦੇਸ਼ ਦੇ ਬਾਜ਼ਾਰਾਂ ’ਚ ਦਸਤਕ ਦੇਣ ਵਾਲੀ ਹੈ, ਇਹ ਕਾਰਬੋਹਾਈਡ੍ਰੇਟ, ਪ੍ਰੋਟੀਨ, ਵਿਟਾਮਿਨ ਸੀ ਦਾ ਖਜ਼ਾਨਾ ਅਤੇ ਕਈ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਅਤੇ ਇਸ ਦਾ ਏ. ਈ. ਐੱਸ. (ਚਮਕੀ ਬੁਖਾਰ) ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਭਾਭਾ ਪਰਮਾਣੂ ਕੇਂਦਰ ਮੁੰਬਈ, ਰਾਸ਼ਟਰੀ ਅੰਗੂਰ ਖੋਜ ਕੇਂਦਰ ਪੁਣੇ ਅਤੇ ਕੇਂਦਰੀ ਲੀਚੀ ਖੋਜ ਕੇਂਦਰ ਮੁਜ਼ੱਫਰਪੁਰ ਨੇ ਲੀਚੀ ਨਾਲ ਚਮਕੀ ਬੁਖਾਰ ਨੂੰ ਲੈ ਕੇ ਜੋ ਖੋਜ ਕੀਤੀ ਹੈ, ਉਸ ’ਚ ਇਸ ਬੀਮਾਰੀ ਨਾਲ ਉਸ ਦਾ ਕੋਈ ਸਬੰਧ ਨਹੀਂ ਦੱਸਿਆ ਗਿਆ ਹੈ। ਕੇਂਦਰੀ ਲੀਚੀ ਖੋਜ ਕੇਂਦਰ ਦੇ ਡਾਇਰੈਕਟਰ ਵਿਸ਼ਾਲ ਨਾਥ ਨੇ ਦੱਸਿਆ ਕਿ ਲੀਚੀ ਦੇ ਫਲ ਪੌਸ਼ਟਿਕ ਹੁੰਦੇ ਹਨ ਜੋ ਜਗ ਜਾਹਰ ਹੈ। ਲੀਚੀ ਦੇ ਗੁੱਦੇ ’ਚ ਵਿਟਾਮਿਨ ਸੀ, ਫਾਸਫੋਰਸ ਅਤੇ ਓਮੇਗਾ 3 ਵਰਗੇ ਤੱਤ ਰੋਗ ਪ੍ਰਤੀਰੋਧਕ ਸਮਰੱਥਾ ਪੈਦਾ ਕਰਦੇ ਹਨ, ਜਿਸ ਨਾਲ ਮਨੁੱਖੀ ਸਰੀਰ ਤੰਦਰੁਸਤ ਹੁੰਦਾ ਹੈ।