ਭਾਰਤ, US, ਬ੍ਰਿਟੇਨ ਦੇ ਕੋਰੋਨਾ ਮਰੀਜ਼ਾਂ ਦੇ ਫੇਫੜਿਆਂ 'ਚ ਹੋ ਰਹੀ ਇਹ ਭਿਆਨਕ ਸਮੱਸਿਆ: ਅਧਿਐਨ

11/28/2020 2:46:28 AM

ਨਵੀਂ ਦਿੱਲੀ/ਵਾਸ਼ਿੰਗਟਨ - ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਭਾਰਤ, ਅਮਰੀਕਾ ਅਤੇ ਯੂਰੋਪ ਦੇ ਕਈ ਮਰੀਜ਼ਾਂ 'ਚ ਫੇਫੜਿਆਂ ਦੀ ਇੱਕ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ। ਜੇਕਰ ਇਹ ਸਮੱਸਿਆ ਗੰਭੀਰ ਹੁੰਦੀ ਹੈ ਤਾਂ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਕੋਵਿਡ ਮਰੀਜ਼ਾਂ ਨੂੰ ਇਨ੍ਹਾਂ ਫੇਫੜਿਆਂ ਦੇ ਇਸ ਇਨਫੈਕਸ਼ਨ ਦੀ ਵਜ੍ਹਾ ਨਾਲ ਥਕਾਣ ਰਹਿੰਦੀ ਹੈ। ਸਾਹ ਲੈਣ 'ਚ ਕਾਫ਼ੀ ਮੁਸ਼ਕਿਲ ਹੁੰਦੀ ਹੈ। ਇਹ ਸਮੱਸਿਆ ਭਾਰਤ, ਅਮਰੀਕਾ ਅਤੇ ਯੂਰੋਪ ਦੇ ਕਈ ਮਰੀਜ਼ਾਂ 'ਚ ਸਾਹਮਣੇ ਆਈ ਹੈ।

ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹੋ ਰਹੀ ਇਸ ਬੀਮਾਰੀ ਦਾ ਨਾਮ ਹੈ ਲੰਗ ਫਾਇਬਰੋਸਿਸ (Lung Fibrosis) ਹੈ। ਇਸ ਨੂੰ ਪਲਮੋਨਰੀ ਫਾਇਬਰੋਸਿਸ (Pulmonary Fibrosis) ਵੀ ਕਹਿੰਦੇ ਹਨ। ਇਸ ਬਾਰੇ ਇੱਕ ਲੇਖ ਲੰਗ ਇੰਡੀਆ ਨਾਮ ਦੇ ਮੈਡੀਕਲ ਜਰਨਲ 'ਚ ਪ੍ਰਕਾਸ਼ਿਤ ਹੋਇਆ ਹੈ। ਇਸ ਨੂੰ ਲਿਖਿਆ ਹੈ ਡਾ. ਜਰੀਰ ਐੱਫ. ਉਦਵਾਦੀਆ, ਡਾ. ਪਰਵੈਜ ਏ. ਕੌਲ ਅਤੇ ਡਾ. ਲੂਕਾ ਰਿਡੇਲਡੀ ਨੇ। ਤਿੰਨਾਂ ਡਾਕਟਰਾਂ ਨੇ ਇਸ ਨੂੰ ਪੋਸਟ ਕੋਵਿਡ-19 ਇੰਟਰਸਟੀਸ਼ੀਅਲ ਲੰਗ ਡਿਸੀਜ਼ (PC- ILD) ਕਿਹਾ ਜਾਂਦਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਦੇ ਅਨੁਸਾਰ ਪੂਰੀ ਦੁਨੀਆ 'ਚ 6 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਹੋ ਚੁੱਕਾ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਹਲਕੇ ਜਾਂ ਮੱਧ ਦਰਜੇ ਦੇ ਇਨਫੈਕਸ਼ਨ ਤੋਂ ਜੂਝ ਰਹੇ ਹਨ। ਸਿਰਫ 10 ਫੀਸਦੀ ਨੂੰ ਗੰਭੀਰ ਕੋਵਿਡ-19 ਨਿਮੋਨੀਆ ਹੋਇਆ ਹੈ। ਸਿਰਫ 5 ਫ਼ੀਸਦੀ ਲੋਕ ਅਜਿਹੇ ਹਨ ਜੋ ਐਕਿਊਟ ਰੈਸਪਿਰੇਟਰੀ ਡਿਸਟਰੇਸ ਸਿੰਡਰੋਮ (ARDS) ਨਾਮ ਦੀ ਬੀਮਾਰੀ ਤੋਂ ਪ੍ਰੇਸ਼ਾਨ ਹਨ। ਇਹੀ 5 ਤੋਂ 10 ਫੀਸਦੀ ਲੋਕ ਹਨ ਜਿਨ੍ਹਾਂ ਨੂੰ ਲੰਗ ਫਾਇਬਰੋਸਿਸ (Lung Fibrosis) ਦੀ ਸ਼ਿਕਾਇਤ ਹੋ ਰਹੀ ਹੈ।

ਡਾ. ਉਦਵਾਦੀਆ ਨੇ ਦੱਸਿਆ ਕਿ ਸਾਨੂੰ ਲਗਾਤਾਰ ਲੰਗ ਫਾਇਬਰੋਸਿਸ (Lung Fibrosis)  ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਜੁਲਾਈ ਦੇ ਮਹੀਨੇ 'ਚ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਵੀ ਕਿਹਾ ਸੀ ਕਿ ਦੇਸ਼ ਦੇ ਡਾਕਟਰਾਂ ਨੂੰ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਵੀ ਉਨ੍ਹਾਂ ਦੇ ਹੋਰ ਅੰਗਾਂ ਦੀ ਜਾਂਚ ਕਰਕੇ ਦੇਖਣੀ ਚਾਹੀਦੀ ਹੈ ਕਿ ਕੋਰੋਨਾ ਦੀ ਵਜ੍ਹਾ ਨਾਲ ਉਨ੍ਹਾਂ ਅੰਗਾਂ 'ਚ ਕੋਈ ਮੁਸ਼ਕਿਲ ਤਾਂ ਨਹੀਂ ਹੈ।
 


Inder Prajapati

Content Editor Inder Prajapati