ਟੈਰਰ ਫੰਡਿਗ ਨੈਟਵਰਕ ਦਾ ਮਾਸਟਰਮਾਈਂਡ ਰਮੇਸ਼ ਸ਼ਾਹ ਪੁਣੇ ਤੋਂ ਗ੍ਰਿਫਤਾਰ

Thursday, Jun 21, 2018 - 12:51 PM (IST)

ਟੈਰਰ ਫੰਡਿਗ ਨੈਟਵਰਕ ਦਾ ਮਾਸਟਰਮਾਈਂਡ ਰਮੇਸ਼ ਸ਼ਾਹ ਪੁਣੇ ਤੋਂ ਗ੍ਰਿਫਤਾਰ

ਪੁਣਾ— ਯੂ.ਪੀ. ਅਤੇ ਮਹਾਰਾਸ਼ਟਰ ਏ.ਟੀ.ਐੈੱਸ. ਦੀ ਟੀਮ ਨੇ ਟੈਰਰ ਫੰਡਿਗ ਨੈੱਟਵਰਕ ਦੇ ਮਾਸਟਰਮਾਈਂਡ ਰਮੇਸ਼ ਸ਼ਾਹ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ। ਯੂ.ਪੀ.  ਏ.ਟੀ.ਐੈੱਸ. ਨੂੰ 24 ਮਾਰਚ ਨੂੰ ਗੋਰਖਪੁਰ ਤੋਂ ਗ੍ਰਿਫਤਾਰ ਕੀਤਾ ਹੈ। ਯੂ.ਪੀ. 24 ਮਾਰਚ ਨੂੰ ਗੋਰਖਪੁਰ ਤੋਂ ਗ੍ਰਿਫਤਾਰ ਦੋਸ਼ੀਆਂ ਚੋਂ ਰਮੇਸ਼ ਸ਼ਾਹ ਦੀ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਯੂ.ਪੀ. ਏ.ਟੀ.ਐੱਸ. ਨੇ ਮਹਾਰਾਸ਼ਟਰ ਨਾਲ ਸੰਪਰਕ ਕੀਤਾ ਅਤੇ 19 ਜੂਨ ਨੂੰ ਟੈਰਰ ਫੰਡਿਗ ਨੈੱਟਵਰਕ ਦੇ ਮਾਸਟਰਮਾਈਂਡ ਨੂੰ ਕਾਬੂ ਕੀਤਾ। ਫਿਲਹਾਲ ਰਮੇਸ਼ ਸ਼ਾਹ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਜਲਦੀ ਹੀ ਯੂ.ਪੀ. ਏ.ਟੀ.ਐੈੱਸ. ਰਮੇਸ਼ ਸ਼ਾਹ ਨੂੰ ਲਖਨਊ ਲੈ ਕੇ ਜਾਵੇਗੀ।


ਯੂ.ਪੀ.  ਏ.ਟੀ.ਐੈੱਸ. ਦੇ ਮੁਤਾਬਕ, ਰਮੇਸ਼ ਸ਼ਾਹ ਪਾਕਿਸਤਾਨੀ ਹੈਂਡਲਰਾਂ ਦੇ ਹੁਕਮਾਂ 'ਚ ਕੰਮ ਕਰ ਰਿਹਾ ਸੀ। ਰਮੇਸ਼ ਦੇਸ਼ 'ਚ ਕਈ ਲੋਕਾਂ ਦੇ ਖਾਤਿਆਂ 'ਚ ਰਕਮ ਕੰਮ ਜਮਾ ਕਰਵਾਉਂਦਾ ਸੀ। ਉਸ ਤੋਂ ਬਾਅਦ ਖਾਤਿਆਂ ਚੋਂਂ ਕਮਿਸ਼ਨ ਕੱਟ ਕੇ ਬਾਕੀ ਰਕਮ ਪਾਕਿਸਤਾਨੀ ਹੈਂਡਲਰਾਂ ਨੂੰ ਦਿੰਦਾ ਸੀ। ਇਸ ਰਕਮ ਦਾ ਪ੍ਰਯੋਗ ਦੇਸ਼ ਵਿਰੋਧੀ ਗਤੀਵਿਧੀਆਂ 'ਚ ਵਰਤੋਂ ਹੁੰਦੀ ਸੀ।
ਦੱਸਣਾ ਚਾਹੁੰਦੇ ਹਾਂ ਕਿ 24 ਮਾਰਚ ਨੂੰ ਏ.ਟੀ.ਐੈੱਸ ਨੇ ਟੈਰਰ ਦੇ ਮਾਮਲੇ 'ਚ ਵੱਖ-ਵੱਖ ਸ਼ਹਿਰਾਂ ਚੋਂ ਦਸ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ 'ਚ ਬਲਦੇਵ ਪਲਾਜਾ ਦੇ ਨਈਮ ਐਂਡ ਸੰਨਸ ਦੇ ਪ੍ਰੋਪਰਾਈਟ ਭਾਈ ਨਸੀਮ ਅਤੇ ਅਰਸ਼ਦ ਸਮੇਤ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ।


Related News