ਲਖਨਊ ’ਚ ਆਕਸੀਜਨ ਪਲਾਂਟ ’ਚ ਧਮਾਕਾ, 3 ਲੋਕਾਂ ਦੀ ਮੌਤ, ਯੋਗੀ ਨੇ ਦਿੱਤੇ ਜਾਂਚ ’ਤੇ ਆਦੇਸ਼
Wednesday, May 05, 2021 - 06:34 PM (IST)
ਲਖਨਊ– ਯੂ.ਪੀ. ਦੀ ਰਾਜਧਾਨੀ ਲਖਨਊ ’ਚ ਆਕਸੀਜਨ ਸਿਲੰਡਰ ਰੀਫਿਲ ਕਰਨ ਦੌਰਾਨ ਵੱਡਾ ਹਾਦਸਾ ਹੋ ਗਿਆ। ਰੀਫਿਲਿੰਗ ਦੌਰਾਨ ਸਿਲੰਡਰ ਫਟਣ ਨਾਲ ਮੌਕੇ ’ਤੇ ਮੌਜੂਦ ਤਿੰਨ ਲੋਕਾਂ ਦੀ ਮੌਕ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ। ਹਾਦਸਾ ਚਿਨਹਟ ਦੇ ਕੇਟੀ ਆਕਸੀਜਨ ਪਲਾਂਟ ’ਚ ਹੋਇਆ।
ਕੋਰੋਨਾ ਮਹਾਮਾਰੀ ਦਰਮਿਆਨ ਰਾਜਧਾਨੀ ਲਖਨਊ ਦੇ ਦੇਵਾ ਰੋਡ ਸਥਿਤ, ਕੇਟੀ ਆਕਸੀਜਨ ਪਲਾਂਟ ’ਚ ਬੁੱਧਵਾਰ ਨੂੰ ਆਕਸੀਜਨ ਸਿਲੰਡਰ ਫਟ ਗਿਆ। ਸਿਲੰਡਰ ਫਟਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 6 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਪਲਾਂਟ ’ਚ ਕੰਮ ਕਰ ਰਹੇ ਇਕ ਕਾਮੇਂ ਦਾ ਹੱਥ ਧਮਾਕੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਵਿਚਕਾਰ ਮੁੱਖ ਮੰਤਰੀ ਯੋਗੀ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।