ਦੀਵਾਲੀ 'ਤੇ ਮਹਿੰਗਾਈ ਦੀ ਮਾਰ! 62 ਰੁਪਏ ਮਹਿੰਗਾ ਹੋਇਆ LPG ਸਿਲੰਡਰ
Friday, Nov 01, 2024 - 09:17 AM (IST)
ਨੈਸ਼ਨਲ ਡੈਸਕ: ਦੀਵਾਲੀ ਮੌਕੇ ਮਹਿੰਗਾਈ ਦਾ ਤਗੜਾ ਝਟਕਾ ਲੱਗਿਆ ਹੈ। 1 ਨਵੰਬਰ ਤੋਂ 19 ਕਿੱਲੋ ਵਾਲੇ LPG ਸਿਲੰਡਰ ਦੀ ਕੀਮਤ ਵਿਚ 62 ਰੁਪਏ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿਚ ਹੁਣ ਇਸ ਦੀ ਕੀਮਤ 1802 ਰੁਪਏ ਹੋ ਗਈ ਹੈ। ਵਧੀ ਹੋਈ ਕੀਮਤ ਅੱਜ ਤੋਂ ਹੀ ਲਾਗੂ ਹੋ ਗਈ ਹੈ। ਇਸ ਤੋਂ ਪਹਿਲਾਂ ਇਹ 1740 ਰੁਪਏ ਦਾ ਮਿਲ ਰਿਹਾ ਸੀ। ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿਚ ਲਗਾਤਾਰ ਚੌਥੇ ਮਹੀਨੇ ਵਾਧਾ ਕੀਤਾ ਗਿਆ ਹੈ। ਹਾਲਾਂਕਿ ਘਰਾਂ ਵਿਚ ਵਰਤੇ ਜਾਣ ਵਾਲੇ 14.2 ਕਿੱਲੋ ਦੇ ਸਿਲੰਡਰ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - 5 ਨਵੰਬਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
IOCL ਮੁਤਾਬਕ ਕੋਲਕਾਤਾ ਵਿਚ ਹੁਣ ਇਸ ਸਿਲੰਡਰ ਦੀ ਕੀਮਤ 1911.50 ਰੁਪਏ, ਮੁੰਬਈ ਵਿਚ 1754.50 ਰੁਪਏ ਅਤੇ ਚੇਨੰਈ ਵਿਚ 1964 ਰੁਪਏ ਹੋ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਕੀਮਤਾਂ ਵਿਚ ਬਦਲਾਅ ਕਰਦੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8