ਪੈਟਰੋਲ-ਡੀਜ਼ਲ ਅਤੇ LPG ਸਿਲੰਡਰ ਦੀਆਂ ਵਧੀਆਂ ਕੀਮਤਾਂ, ਕਾਂਗਰਸ ਨੇ ਕਿਹਾ- ਮਹਾ-ਮਹਿੰਗਾਈ, BJP ਲਿਆਈ
Tuesday, Mar 22, 2022 - 10:55 AM (IST)
ਨਵੀਂ ਦਿੱਲੀ (ਭਾਸ਼ਾ)– ਕਾਂਗਰਸ ਨੇ ਰਸੋਈ ਗੈਸ ਦੀਆਂ ਕੀਮਤਾਂ ’ਚ 50 ਰੁਪਏ ਦੇ ਵਾਧੇ ਨੂੰ ਲੈ ਕੇ ਮੰਗਲਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ। ਕਾਂਗਰਸ ਪਾਰਟੀ ਨੇ ਕਿਹਾ ਕਿ ਲੋਕ ਹੁਣ ਕਹਿ ਰਹੇ ਹਨ ਕਿ ‘ਮੋਦੀ ਜੀ ਦੇ ਅੱਛੇ ਦਿਨ’ ਨਹੀਂ ਚਾਹੀਦੇ।
ਇਹ ਵੀ ਪੜ੍ਹੋ: ਮਹਿੰਗਾਈ ਦਾ ਡਬਲ ਅਟੈਕ : ਪੈਟਰੋਲ-ਡੀਜ਼ਲ ਨੇ ਦਿੱਤਾ ਝਟਕਾ, LPG ਗੈਸ ਦੀਆਂ ਕੀਮਤਾਂ 'ਚ ਵੀ ਹੋਇਆ ਵਾਧਾ
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘‘ਮਹਾ-ਮਹਿੰਗਾਈ, ਭਾਜਪਾ ਲਿਆਈ! ਹੁਣ ਗੈਸ ਸਿਲੰਡਰ ’ਤੇ 50 ਰੁਪਏ ਵਾਧਾ। ਗੈਸ ਸਿਲੰਡਰ ਦਿੱਲੀ ਅਤੇ ਮੁੰਬਈ ’ਚ 949.50 ਰੁਪਏ, ਲਖਨਊ ’ਚ 987.50 ਰੁਪਏ, ਕੋਲਕਾਤਾ ’ਚ 976 ਰੁਪਏ ਅਤੇ ਚੇਨਈ ’ਚ 965.50 ਰੁਪਏ।’’ ਉਨ੍ਹਾਂ ਨੇ ਸਰਕਾਰ ’ਤੇ ਤੰਜ਼ ਕਰਦੇ ਹੋਏ ਕਿਹਾ, ‘‘ਲੋਕ ਕਹਿ ਰਹੇ ਹਨ, ਕੋਈ ਵਾਪਸ ਲੁਟਾ ਦਿਓ ਉਹ ਸੱਚੇ-ਸਸਤੇ ਦਿਨ, ਨਹੀਂ ਚਾਹੀਦੇ ਮੋਦੀ ਜੀ ਦੇ ਅੱਛੇ ਦਿਨ।’’
ਇਹ ਵੀ ਪੜ੍ਹੋ: ਧੀ ਜੰਮੀ ਤਾਂ ਮਾਂ ’ਤੇ ਢਾਹਿਆ ਤਸ਼ੱਦਦ, ਜ਼ਖਮਾਂ ਨੂੰ ਵੇਖ ਕੁੜੀ ਦੇ ਮਾਪਿਆਂ ਦੇ ਉੱਡੇ ਹੋਸ਼
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਮੰਗਲਵਾਰ ਨੂੰ 80 ਪੈਸੇ ਪ੍ਰਤੀ ਲਿਟਰ, ਜਦਕਿ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ’ਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਚੁਣਾਵੀ ਗਤੀਵਿਧੀਆਂ ਦੇ ਕਾਰਨ ਦਰਾਂ ’ਚ ਸੋਧ ’ਤੇ ਸਾਢੇ 4 ਮਹੀਨੇ ਤੋਂ ਜਾਰੀ ਰੋਕ ਖਤਮ ਹੋ ਗਈ ਹੈ।
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ PM ਮੋਦੀ, 13 ਵਿਸ਼ਵ ਨੇਤਾਵਾਂ ’ਚੋਂ ‘ਨੰਬਰ ਵਨ’