IOC ਅਤੇ ਟਰੱਕ ਯੂਨੀਅਨ ਵਿਚਾਲੇ ਵਿਵਾਦ ਕਾਰਨ ਹਿਮਾਚਲ ''ਚ LPG ਗੈਸ ਦਾ ਸੰਕਟ, ਪਰੇਸ਼ਾਨੀ ''ਚ ਲੋਕ

Monday, Oct 09, 2023 - 02:02 PM (IST)

IOC ਅਤੇ ਟਰੱਕ ਯੂਨੀਅਨ ਵਿਚਾਲੇ ਵਿਵਾਦ ਕਾਰਨ ਹਿਮਾਚਲ ''ਚ LPG ਗੈਸ ਦਾ ਸੰਕਟ, ਪਰੇਸ਼ਾਨੀ ''ਚ ਲੋਕ

ਧਰਮਸ਼ਾਲਾ- ਊਨਾ ਦੇ ਮਹਿਤਪੁਰਾ 'ਚ ਇੰਡੀਅਨ ਆਇਲ ਕਾਰਪੋਰੇਸ਼ਨ (IOC) ਦੇ ਬੋਟਲਿੰਗ ਪਲਾਂਟ ਅਤੇ ਇਕ ਸਥਾਨਕ ਟਰੱਕ ਯੂਨੀਅਨ ਵਿਚਾਲੇ ਵਿਵਾਦ ਕਾਰਨ ਕਾਂਗੜਾ ਜ਼ਿਲ੍ਹੇ ਦੇ ਵਸਨੀਕਾਂ ਨੂੰ LPG ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ IOC ਕਾਂਗੜਾ ਜ਼ਿਲ੍ਹੇ ਵਿਚ LPG ਸਿਲੰਡਰਾਂ ਦਾ ਸਭ ਤੋਂ ਵੱਡਾ ਸਪਲਾਇਰ ਹੈ। ਸਥਾਨਕ ਲੋਕਾਂ ਨੂੰ ਅਕਸਰ LPG ਏਜੰਸੀਆਂ ਦੇ ਬਾਹਰ ਰੀਫਿਲ ਦੀ ਉਡੀਕ ਕਰਦੇ ਵੇਖਿਆ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਥਾਵਾਂ 'ਤੇ ਸਿਲੰਡਰਾਂ ਦੀ ਉਡੀਕ ਦਾ ਸਮਾਂ 10 ਦਿਨ ਹੈ। ਸੂਤਰਾਂ ਨੇ ਦੱਸਿਆ ਕਿ ਮਹਿਤਪੁਰ ਟਰੱਕ ਯੂਨੀਅਨ ਦੀਆਂ ਸਮੱਸਿਆਵਾਂ ਕਾਰਨ IOC ਬੋਟਲਿੰਗ ਪਲਾਂਟ LPG ਸਿਲੰਡਰਾਂ ਦੀ ਸਪਲਾਈ ਕਰਨ ਦੇ ਸਮਰੱਥ ਨਹੀਂ ਸੀ।  

ਇਹ ਵੀ ਪੜ੍ਹੋ- 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਵੱਜਿਆ 'ਬਿਗੁਲ', ਚੋਣ ਕਮਿਸ਼ਨ ਵਲੋਂ ਤਾਰੀਖ਼ਾਂ ਦਾ ਐਲਾਨ

ਮਹਿਤਪੁਰ ਬੋਟਲਿੰਗ ਪਲਾਂਟ ਤੋਂ LPG  ਸਿਲੰਡਰਾਂ ਦਾ ਟਰਾਂਸਪੋਰਟ ਦਾ ਠੇਕਾ IOC ਵਲੋਂ ਇਕ ਓਪਨ ਫਲੋਟਿੰਗ ਮਗਰੋਂ ਪੰਜਾਬ ਸਥਿਤ ਟਰਾਂਸਪੋਰਟਰ ਨੂੰ ਦਿੱਤਾ ਗਿਆ। ਸਥਾਨਕ ਟਰੱਕ ਯੂਨੀਅਨ ਜਿਸ ਨੇ ਪਹਿਲਾਂ ਇਹ ਕੰਮ ਕੀਤਾ ਸੀ, ਨੇ ਦਰਾਂ ਗੈਰ-ਵਿਵਹਾਰਕ ਹੋਣ ਦਾ ਦੋਸ਼ ਲਾਉਂਦੇ ਹੋਏ ਇਹ ਕੰਮ ਆਪਣੇ ਹੱਥਾਂ 'ਚ ਨਹੀਂ ਲਿਆ। ਪ੍ਰਾਈਵੇਟ ਟਰਾਂਸਪੋਰਟਰ ਨੂੰ 1 ਮਈ ਤੋਂ ਕੰਮ ਸੰਭਾਲਣਾ ਸੀ। 27 ਅਪ੍ਰੈਲ ਨੂੰ ਹਾਈ ਕੋਰਟ ਨੇ ਆਪਣੇ ਆਦੇਸ਼ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਸੀ ਕਿ ਜਿਸ ਟਰਾਂਸਪੋਰਟਰ ਨੂੰ ਠੇਕਾ ਦਿੱਤਾ ਗਿਆ ਸੀ, ਉਸ ਨੂੰ ਕੰਮ ਕਰਨ ਦਾ ਇਜਾਜ਼ਤ ਦਿੱਤੀ ਜਾਵੇ।

ਇਹ ਵੀ ਪੜ੍ਹੋ- 10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦਾ ਵੱਡਾ ਬਿਆਨ

ਉਧਰ ਮਹਿਤਪੁਰ ਟਰੱਕ ਯੂਨੀਅਨ ਦੇ ਮੈਂਬਰਾਂ ਨੇ ਟਰਾਂਸਪੋਰਟਰ ਨੂੰ ਕੰਮ ਅਲਾਟ ਕਰਨ ਦਾ ਵਿਰੋਧ ਕੀਤਾ। ਪ੍ਰਾਈਵੇਟ ਟਰਾਂਸਪੋਰਟਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਡਰਾਈਵਰਾਂ ਨੂੰ ਸਥਾਨਕ ਟਰੱਕ ਯੂਨੀਅਨ ਦੇ ਮੈਂਬਰਾਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਖੁੱਲ੍ਹੇਆਮ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। LPG ਦੀ ਕਮੀ ਬਾਰੇ ਪੁੱਛੇ ਜਾਣ 'ਤੇ ਕਾਂਗੜਾ ਦੇ ਡਿਪਟੀ ਕਮਿਸ਼ਨਰ ਨਿਪੁਨ ਜਿੰਦਲ ਨੇ ਕਿਹਾ ਕਿ ਇਹ ਮਾਮਲਾ IOC ਪ੍ਰਬੰਧਨ ਕੋਲ ਚੁੱਕਿਆ ਜਾ ਰਿਹਾ ਹੈ। ਇਹ ਕਮੀ IOC ਬੋਟਲਿੰਗ ਪਲਾਂਟ ਪ੍ਰਬੰਧਨ ਵਲੋਂ ਸਥਾਨਕ ਟਰੱਕ ਯੂਨੀਅਨ ਵਲੋਂ ਦਰਪੇਸ਼ ਆ ਰਹੀਆਂ ਸਮੱਸਿਆਵਾਂ ਕਾਰਨ ਸੀ। ਉਨ੍ਹਾਂ ਕਿਹਾ ਕਿ IOC ਆਪਣੇ ਜਲੰਧਰ ਪਲਾਂਟ ਤੋਂ LPG ਸਿਲੰਡਰ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਮੰਗ ਨੂੰ ਪੂਰਾ ਕਰਨ ਦੇ ਸਮਰੱਥ ਨਹੀਂ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News