ਪਿਛਲੇ ਸਾਲ ਨਾਲੋਂ ਇਸ ਸਾਲ ਇੰਦੌਰ ''ਚ ਹੋਈ ਘੱਟ ਬਾਰਿਸ਼
Friday, Aug 03, 2018 - 04:46 PM (IST)

ਇੰਦੌਰ— ਸਾਉਣ ਸ਼ੁਰੂ ਹੋਣ ਤੋਂ ਬਾਅਦ ਤੋਂ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਬਾਰਿਸ਼ ਦੀ ਰਫਤਾਰ ਰੁਕ ਗਈ ਹੈ। ਜੇਕਰ ਗੱਲ ਇੰਦੌਰ ਦੀ ਕਰੀਏ ਤਾਂ ਹਰ ਵਾਰ ਦੇ ਮੁਕਾਬਲੇ ਇਸ ਵਾਰ ਮਾਨਸੂਨ ਦੇ ਦੋ ਮਹੀਨੇ ਲੰਘ ਜਾਣ ਤੋਂ ਬਾਅਦ ਵੀ ਹੁਣ ਤਕ ਬਾਰਿਸ਼ ਤਿੰਨ ਇੰਚ ਤੋਂ ਜ਼ਿਆਦਾ ਨਹੀਂ ਹੋਈ। ਪਿਛਲੇ ਸਾਲ ਨਾਲੋਂ ਇਸ ਸਾਲ ਜ਼ਿਆਦਾ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ ਪਰ ਦੋ ਦਿਨਾਂ ਦੇ ਇਲਾਵਾ ਕੋਈ ਅਜਿਹਾ ਦਿਨ ਨਹੀਂ ਹੋਇਆ ਜਦੋਂ ਬਾਰਿਸ਼ ਤਿੰਨ ਇੰਚ ਦੇ ਕਰੀਬ ਹੋਈ ਹੋਵੇ। ਯਸ਼ਵੰਤ ਸਾਗਰ 'ਚ 14 ਫੁੱਟ ਪਾਣੀ ਆ ਗਿਆ। ਜਲਦੀ ਹੀ ਮਾਨਸੂਨ ਫਿਰ ਸਰਗਰਮ ਨਾ ਹੋਇਆ ਤਾਂ ਇਸ ਤਾਲਾਬ 'ਚ ਵੀ ਪਾਣੀ ਦਾ ਪੱਧਰ ਘੱਟ ਹੋਣ ਲੱਗੇਗਾ। ਹੁਣ ਤਕ ਲਗਭਗ 15 ਇੰਚ ਹੀ ਪਾਣੀ ਵਰ੍ਹਿਆ ਹੈ, ਜੋ ਪਿਛਲੇ ਸਾਲ ਇਸ ਵਾਰ ਤੋਂ ਕਰੀਬ ਦੋ ਇੰਚ ਘੱਟ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ ਹੋਰ ਬਾਰਿਸ਼ ਹੋਣ ਦਾ ਅਨੁਮਾਨ ਹੈ ਪਰ ਜੇਕਰ ਦੱਸ ਅਗਸਤ ਤਕ ਵੀ ਬਾਰਿਸ਼ ਨਹੀਂ ਹੁੰਦੀ ਤਾਂ ਅਜਿਹੇ 'ਚ ਤਾਲਾਬ ਲਈ ਖਤਰਾ ਹੋ ਸਕਦਾ ਹੈ।