ਬੇਟੇ ਦੇ ਪਿਆਰ ਦੀ ਪਿਤਾ ਨੂੰ ਮਿਲੀ ਸਜ਼ਾ, ਜਾਣੋ ਪੂਰਾ ਮਾਮਲਾ
Monday, Nov 18, 2024 - 03:11 PM (IST)
ਨੈਸ਼ਨਲ ਡੈਸਕ- ਇਕ ਪ੍ਰੇਮੀ ਜੋੜੇ ਨੂੰ ਲਵ ਮੈਰਿਜ ਕਰਨੀ ਭਾਰੀ ਪੈ ਗਈ। ਇਸ ਤੋਂ ਨਾਰਾਜ਼ ਹੋ ਕੇ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਪ੍ਰੇਮੀ ਦੇ ਪਿਤਾ ਨੂੰ ਅਗਵਾ ਕਰ ਲਿਆ। ਉੱਥੇ ਹੀ ਉਸ ਦੇ ਘਰ ਨੂੰ ਤਬਾਹ ਕਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਅਗਵਾ ਹੋਏ ਵਿਅਕਤੀ ਦੀ ਪਤਨੀ ਨੇ ਇਸ ਸਬੰਧੀ ਥਾਣਾ ਪੂਗਲ ਵਿਖੇ ਰਿਪੋਰਟ ਦਰਜ ਕਰਵਾਈ ਹੈ। ਉਸ ਨੇ 7-8 ਨਾਮੀ ਅਤੇ 8-10 ਹੋਰ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਇਹ ਪੂਰੀ ਘਟਨਾ ਬੀਕਾਨੇਰ ਦੇ ਪੂਗਲ ਥਾਣਾ ਇਲਾਕੇ ਦੀ ਹੈ। ਜਾਣਕਾਰੀ ਅਨੁਸਾਰ ਪੂਗਲ ਖੇਤਰ ਦੇ ਪਿੰਡ ਦੇ ਇਕ ਪ੍ਰੇਮੀ ਜੋੜੇ ਨੇ ਪਿਛਲੇ ਦਿਨੀਂ ਪ੍ਰੇਮ ਵਿਆਹ ਕਰਵਾਇਆ ਸੀ। ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰਕ ਮੈਂਬਰ ਨਾਰਾਜ਼ ਹੋ ਗਏ। ਐਤਵਾਰ ਨੂੰ ਕੁੜੀ ਦੇ 2 ਦਰਜਨ ਦੇ ਕਰੀਬ ਪਰਿਵਾਰਕ ਮੈਂਬਰ ਮੁੰਡੇ ਦੇ ਘਰ ਪੁੱਜੇ। ਉਨ੍ਹਾਂ ਨੇ ਉੱਥੇ ਘਰ 'ਚ ਦਾਖ਼ਲ ਹੋ ਕੇ ਡੰਡਿਆਂ ਨਾਲ ਸਭ ਕੁਝ ਤਬਾਹ ਕਰ ਦਿੱਤਾ। ਲੜਕੇ ਦੇ ਘਰ ਖੜ੍ਹੀ ਬੋਲੈਰੋ ਗੱਡੀ, ਇਕ ਕਾਰ ਅਤੇ ਇਕ ਟਰੈਕਟਰ ਦੀ ਭੰਨ-ਤੋੜ ਕੀਤੀ ਗਈ। ਘਰ 'ਚ ਰੱਖੇ ਸਮਾਨ ਨੂੰ ਵੀ ਡੰਡਿਆਂ ਨਾਲ ਨੁਕਸਾਨ ਪਹੁੰਚਾਇਆ ਗਿਆ। ਇਸ ਨਾਲ ਮੁੰਡੇ ਦੇ ਪਰਿਵਾਰ 'ਚ ਭੱਜ-ਦੌੜ ਪੈ ਗਈ।
ਇਹ ਵੀ ਪੜ੍ਹੋ : 10 ਬੱਚਿਆਂ ਦੇ ਪਿਓ 20 ਸਾਲ ਛੋਟੀ ਕੁੜੀ ਨਾਲ ਵਿਆਹ ਕਰ ਮੰਗੀ ਸੁਰੱਖਿਆ, ਹਾਈ ਕੋਰਟ ਨੇ ਠੋਕਿਆ ਜੁਰਮਾਨਾ
ਬਾਅਦ 'ਚ ਦੋਸ਼ੀ ਮੁੰਡੇ ਦਾ ਪਿਤਾ ਚਾਨਨਰਾਮ ਕੁਮਹਾਰ ਨੂੰ ਚੁੱਕ ਕੇ ਕਾਰ 'ਚ ਆਪਣੇ ਨਾਲ ਗੱਡੀ 'ਚ ਲੈ ਗਏ। ਅਚਾਨਕ ਵਾਪਰੀ ਇਸ ਘਟਨਾ ਨਾਲ ਮੁੰਡੇ ਦੇ ਪਰਿਵਾਰ ਵਾਲੇ ਅਤੇ ਗੁਆਂਢੀ ਹੈਰਾਨ ਰਹਿ ਗਏ। ਉਸ ਤੋਂ ਬਾਅਦ ਚਾਨਨਰਾਮ ਦੀ ਪਤਨੀ ਸੁਨੀਤਾ ਥਾਣੇ ਪਹੁੰਚੀ ਅਤੇ ਦੋਸ਼ੀ ਖ਼ਿਲਾਫ਼ ਰਿਪੋਰਟ ਦਰਜ ਕਰਵਾਈ। ਅਗਵਾ ਹੋਣ ਦੀ ਸੂਚਨਾ ਮਿਲਣ 'ਤੇ ਪੁਲਸ ਚੌਕਸ ਮੋਡ 'ਤੇ ਆ ਗਈ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਸ ਸੂਤਰਾਂ ਅਨੁਸਾਰ ਚਾਨਨਰਾਮ ਕੁਮਹਾਰ ਨੂੰ ਦੇਰ ਰਾਤ ਅਗਵਾਕਾਰਾਂ ਤੋਂ ਛੁਡਾ ਲਿਆ ਗਿਆ ਹੈ। ਦੋਸ਼ੀ ਉਸ ਨੂੰ ਜੈਸਲਮੇਰ ਜ਼ਿਲ੍ਹੇ ਵਿਚ ਲੈ ਗਏ ਸਨ। ਚਾਨਨਰਾਮ ਨੂੰ ਪੁਲਸ ਨੇ ਐਤਵਾਰ ਰਾਤ ਜੈਸਲਮੇਰ ਜ਼ਿਲ੍ਹੇ ਦੇ ਮੋਹਨਗੜ੍ਹ ਤੋਂ ਆਪਣੀ ਕਸਟਡੀ 'ਚ ਲੈ ਲਿਆ। ਪੀੜਤ ਨੇ ਪੁਲਸ ਨੂੰ ਦੱਸਿਆ ਕਿ ਅਗਵਾ ਕਰਨ ਤੋਂ ਬਾਅਦ ਦੋਸ਼ੀ ਉਸ ਨੂੰ ਸੁੰਨਸਾਨ ਜਗ੍ਹਾ 'ਤੇ ਲੈ ਗਏ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ 'ਚ ਲੱਗੀ ਹੋਈ ਹੈ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਕੁਝ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਪਹੁੰਚ ਗਈ ਹੈ। ਉਮੀਦ ਹੈ ਕਿ ਅੱਜ ਸ਼ਾਮ ਤੱਕ ਪੁਲਸ ਇਸ ਪੂਰੇ ਮਾਮਲੇ ਦਾ ਪਰਦਾਫਾਸ਼ ਕਰ ਦੇਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8