ਪ੍ਰੇਮੀ ਨਾਲ ਕਰ ਹੀ ਸੀ ਵਿਆਹ, ਉਦੋਂ ਹੀ ਸਾਹਮਣੇ ਆ ਗਿਆ 2 ਸਾਲ ਪੁਰਾਣਾ ਲਵਰ

09/25/2017 3:33:45 PM

ਸ਼ੇਖਪੁਰਾ— 21 ਸਾਲ ਦੀ ਕੰਚਨ ਕੁਮਾਰੀ ਨੂੰ ਇਕ ਸਾਲ ਪਹਿਲੇ ਘਰ ਬਣਾਉਣ ਆਏ ਕਾਰੀਗਰ ਨਾਲ ਪਿਆਰ ਹੋ ਗਿਆ ਸੀ। 1 ਸਾਲ ਤੱਕ ਦੋਹਾਂ ਦੀ ਲਵ ਸਟੋਰੀ ਚਲੀ, ਇਸ ਦੇ ਬਾਅਦ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਪ੍ਰੇਮੀ ਕਰਨ ਕੁਮਾਰ ਦੇ ਪਰਿਵਾਰਕ ਮੈਬਰਾਂ ਨੂੰ ਇਸ ਤੋਂ ਇਤਰਾਜ਼ ਨਹੀਂ ਸੀ ਪਰ ਕੰਚਨ ਦੇ ਪਰਿਵਾਰ ਨੂੰ ਇਹ ਮਨਜ਼ੂਰ ਨਹੀਂ ਸੀ। ਬਹੁਤ ਕੋਸ਼ਿਸ਼ ਦੇ ਬਾਅਦ ਪ੍ਰੇਮੀ ਜੋੜੇ ਦਾ ਪਰਿਵਾਰ ਇਸ ਵਿਆਹ ਲਈ ਮੰਨ ਗਿਆ। ਕੰਚਨ ਆਪਣੇ ਪ੍ਰੇਮੀ ਨਾਲ ਵਿਆਹ ਕਰ ਰਹੀ ਸੀ, ਉਦੋਂ ਉਸ ਦਾ ਦੋ ਸਾਲ ਪੁਰਾਣਾ ਪ੍ਰੇਮੀ ਆ ਗਿਆ।

PunjabKesari
ਇਹ ਘਟਨਾ ਬਿਹਾਰ ਦੇ ਸ਼ੇਖਪੁਰਾ ਜ਼ਿਲੇ ਦੇ ਅਰਿਯਰੀ ਪ੍ਰਖੰਡ ਦੇ ਸੈਨਾਬਾਦ ਪਿੰਡ 'ਚ ਐਤਵਾਰ ਵਾਪਰੀ। ਕੰਚਨ ਅਤੇ ਕਰਨ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸੀ ਕਿ ਉਦੋਂ ਇਕ ਵਿਅਕਤੀ ਉਥੇ ਪੁੱਜਾ। ਉਸ ਨੇ ਕਿਹਾ ਕਿ ਕੰਚਨ ਨਾਲ ਮੈਂ 2 ਸਾਲ ਤੋਂ ਪਿਆਰ ਕਰ ਰਿਹਾ ਹਾਂ ਅਤੇ ਹੁਣ ਉਹ ਕਿਸੇ ਹੋਰ ਨਾਲ ਵਿਆਹ ਕਰ ਰਹੀ ਹੈ। ਜਦੋਂ ਕੰਚਨ ਤੋਂ ਉਸ ਵਿਅਕਤੀ ਦੇ ਸੰਬੰਧ ਬਾਰੇ ਪੁੱਛਿਆ ਤਾਂ ਉਸ ਨੇ ਲੜਕੇ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਪ੍ਰੇਮਿਕਾ ਵੱਲੋਂ ਪਛਾਣਨ ਤੋਂ ਇਨਕਾਰ ਦੇ ਬਾਅਦ ਲੜਕੇ ਨੂੰ ਉਥੋਂ ਜਾਣ ਤੋਂ ਇਲਾਵਾ ਕੁਝ ਹੋਰ ਨਾਲ ਸੁਝਿਆ। ਪਹਿਲੇ ਪ੍ਰੇਮੀ ਦੇ ਰੂਪ 'ਚ ਆਏ ਸੰਕਟ ਦੇ ਬਾਅਦ ਕੰਚਨ ਅਤੇ ਕਰਨ ਦਾ ਵਿਆਹ ਹੋਇਆ।
ਘਾਟਕੋ ਸੁੱਭਾ ਦੇ ਅਮੀਰਕ ਮਹਿਤੋ ਬੇਟੀ ਕੰਚਨ ਸ਼ੇਖਪੁਰਾ ਸ਼ਹਿਰ ਦੇ ਗਿਰਹਿੱਡਾ ਮੁੱਹਲੇ 'ਚ ਆਪਣੀ ਭੈਣ ਨਾਲ ਇੱਥੇ ਰਹਿ ਕੇ ਪੜ੍ਹਦੀ ਸੀ। ਹੁਸੈਨਾਬਾਦ ਦੇ ਸੁਰੇਸ਼ ਮਹਿਤੋ ਦਾ 2 2ਸਾਲਾ ਬੇਟਾ ਕਰਨ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਇਸ ਵਿਚਕਾਰ ਕਰਨ ਅਤੇ ਕੰਚਨ ਮਿਲੇ ਅਤੇ ਦੋਹਾਂ ਨੂੰ ਪਿਆਰ ਹੋ ਗਿਆ। ਪਰ ਬਹੁਤ ਕੋਸ਼ਿਸ਼ਾਂ ਦੇ ਬਾਅਦ ਪ੍ਰੇਮੀ ਜੋੜੇ ਦੇ ਪਰਿਵਾਰ ਵਾਲੇ ਮੰਨ ਗਏ ਅਤੇ ਦੋਹਾਂ ਦਾ ਵਿਆਹ ਹੋ ਗਿਆ।


Related News