ਪ੍ਰੇਮੀ ਜੋੜੇ ਨੇ ਇਕ-ਦੂਜੇ ਨੂੰ ਗੋਲੀ ਮਾਰ ਕੇ ਮੌਤ ਨੂੰ ਲਗਾਇਆ ਗਲੇ

Thursday, Jun 13, 2019 - 11:51 AM (IST)

ਪ੍ਰੇਮੀ ਜੋੜੇ ਨੇ ਇਕ-ਦੂਜੇ ਨੂੰ ਗੋਲੀ ਮਾਰ ਕੇ ਮੌਤ ਨੂੰ ਲਗਾਇਆ ਗਲੇ

ਬਾੜਮੇਰ— ਰਾਜਸਥਾਨ ਦੇ ਬਾੜਮੇਰ ਜ਼ਿਲੇ 'ਚ ਚੋਹਟਨ ਥਾਣਾ ਖੇਤਰ ਦੇ ਲੀਲਸਰ ਪਿੰਡ 'ਚ ਵੀਰਵਾਰ ਸਵੇਰੇ ਇਕ ਪ੍ਰੇਮੀ ਜੋੜੇ ਨੇ ਇਕ-ਦੂਜੇ 'ਤੇ ਗੋਲੀ ਚੱਲਾ ਕੇ ਮੌਤ ਨੂੰ ਗਲੇ ਲਗਾ ਲਿਆ। ਇਸ ਸਨਸਨੀ ਵਾਰਦਾਤ ਨਾਲ ਹੜਕੰਪ ਮਚ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ।

ਪੁਲਸ ਸੂਤਰਾਂ ਅਨੁਸਾਰ ਪ੍ਰੇਮੀ ਜੋੜੇ ਨੇ ਗੋਲੀ ਚੱਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਸ਼ੰਕਰ ਜਾਟ (21) ਅਤੇ ਪਨੂੰ ਸੁਧਾਰ (18) 'ਚ ਕਾਫੀ ਸਮੇਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਪਰ ਵਿਆਹ ਨਹੀਂ ਕਰ ਪਾ ਰਹੇ ਸਨ। ਆਖਰ 'ਚ ਉਨ੍ਹਾਂ ਨੇ ਖੁਦਕੁਸ਼ੀ ਦਾ ਫੈਸਲਾ ਲਿਆ। ਸੂਚਨਾ ਮਿਲਣ 'ਤੇ ਚੌਹਟਨ ਪੁਲਸ ਮੌਕੇ 'ਤੇ ਪੁੱਜੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ।


author

DIsha

Content Editor

Related News