ਪ੍ਰੇਮੀ ਦੇ ''ਦੂਜੇ'' ਵਿਆਹ ਦੀ ਖ਼ਬਰ ਸੁਣ ''ਬੌਰੀ'' ਹੋ ਗਈ ਕੁੜੀ ! ਟਾਵਰ ''ਤੇ ਚੜ੍ਹ ਕੀਤਾ ਹਾਈ ਵੋਲਟੇਜ ਡਰਾਮਾ
Sunday, May 17, 2026 - 12:23 PM (IST)
ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ 'ਚ ਪ੍ਰੇਮ ਪ੍ਰਸੰਗ ਤੋਂ ਦੁਖੀ ਇਕ ਕੁੜੀ ਸ਼ਨੀਵਾਰ ਨੂੰ ਮੋਬਾਈਲ ਟਾਵਰ ’ਤੇ ਚੜ੍ਹ ਗਈ, ਜਿਸ ਕਾਰਨ ਇਲਾਕੇ ਵਿਚ ਹਫੜਾ-ਤਫੜੀ ਪੈ ਗਈ। ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕੁੜੀ ਨੂੰ ਸੁਰੱਖਿਅਤ ਹੇਠਾਂ ਉਤਾਰਿਆ। ਪੁਲਸ ਮੁਤਾਬਕ, ਸੈਕਟਰ-58 ਥਾਣਾ ਖੇਤਰ ਵਿਚ ਸ਼ਨੀਵਾਰ ਨੂੰ ਪੀ.ਆਰ.ਵੀ. (ਪੁਲਸ ਰਿਸਪਾਂਸ ਵਹੀਕਲ) ਰਾਹੀਂ ਸੂਚਨਾ ਮਿਲੀ ਸੀ ਕਿ ਇਕ ਕਰੀਬ 20 ਸਾਲਾ ਕੁੜੀ ਸੈਕਟਰ-62 ਸਥਿਤ ਟੋਟ ਮਾਲ ਰੋਡ ਦੇ ਨੇੜੇ ਸੀ-ਬਲਾਕ ਦੀ ਗ੍ਰੀਨ ਬੈਲਟ ਵਿਚ ਲੱਗੇ ਮੋਬਾਈਲ ਟਾਵਰ ’ਤੇ ਚੜ੍ਹੀ ਹੋਈ ਹੈ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ। ਦੱਸਿਆ ਗਿਆ ਹੈ ਕਿ ਕੁੜੀ ਨੇ ਖ਼ੁਦ ਡਾਇਲ-112 ’ਤੇ ਕਾਲ ਕਰ ਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਸੀ।
ਪੁੱਛਗਿੱਛ ਦੌਰਾਨ ਮੁਟਿਆਰ ਨੇ ਦੱਸਿਆ ਕਿ ਉਹ ਪਿਛਲੇ ਕਰੀਬ 2 ਸਾਲਾਂ ਤੋਂ ਬਿਹਾਰ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਪ੍ਰੇਮ ਸਬੰਧਾਂ ਵਿਚ ਸੀ ਅਤੇ ਮਾਮੂਰਾ ਪਿੰਡ ਵਿਚ ਉਸ ਦੇ ਨਾਲ ਰਹਿ ਰਹੀ ਸੀ। ਇਸੇ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਉਹ ਨੌਜਵਾਨ ਬਿਹਾਰ ਵਿਚ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਰਿਹਾ ਹੈ। ਇਸ ਤੋਂ ਦੁਖੀ ਹੋ ਕੇ ਉਸ ਨੇ ਵਿਰੋਧ ਵਜੋਂ ਮੋਬਾਈਲ ਟਾਵਰ ’ਤੇ ਚੜ੍ਹਨ ਦਾ ਕਦਮ ਚੁੱਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
