''ਵਾਰ-ਵਾਰ ਭੱਜ ਜਾਂਦੀ ਐ, ਇਸੇ ਲਈ...'', ਪਤੀ ਦੀ ਕਹਾਣੀ ਸੁਣ ਪੁਲਸ ਵੀ ਰਹਿ ਗਈ ਹੈਰਾਨ

Thursday, May 21, 2026 - 03:33 PM (IST)

''ਵਾਰ-ਵਾਰ ਭੱਜ ਜਾਂਦੀ ਐ, ਇਸੇ ਲਈ...'', ਪਤੀ ਦੀ ਕਹਾਣੀ ਸੁਣ ਪੁਲਸ ਵੀ ਰਹਿ ਗਈ ਹੈਰਾਨ

ਮੋਤੀਹਾਰੀ: ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿੱਥੇ ਇੱਕ ਪਤੀ ਨੇ ਆਪਣੀ ਹੀ ਪਤਨੀ ਨੂੰ ਪਸ਼ੂਆਂ ਵਾਂਗ ਰੱਸੀਆਂ ਨਾਲ ਇੱਕ ਖੰਭੇ ਨਾਲ ਬੰਨ੍ਹ ਦਿੱਤਾ। ਇਹ ਹੈਰਾਨ ਕਰਨ ਵਾਲੀ ਘਟਨਾ ਕਲਿਆਣਪੁਰ ਥਾਣਾ ਖੇਤਰ ਦੇ ਪਚਖਰਵਾ ਪਿੰਡ ਦੀ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ।

ਕੀ ਹੈ ਪੂਰਾ ਮਾਮਲਾ?
ਜਾਣਕਾਰੀ ਮੁਤਾਬਕ ਪਤੀ-ਪਤਨੀ ਵਿਚਾਲੇ ਚੱਲ ਰਹੇ ਘਰੇਲੂ ਵਿਵਾਦ ਨੇ ਉਸ ਸਮੇਂ ਭਿਆਨਕ ਰੂਪ ਲੈ ਲਿਆ ਜਦੋਂ ਪਤੀ ਵਿਜੇ ਗਿਰੀ ਨੇ ਆਪਣੀ ਪਤਨੀ ਸ਼ੋਭਾ ਦੇਵੀ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਖੰਭੇ ਨਾਲ ਜਕੜ ਦਿੱਤਾ। ਜਦੋਂ ਪੁਲਸ ਅਤੇ ਲੜਕੀ ਦੇ ਪਿਤਾ ਮੌਕੇ 'ਤੇ ਪਹੁੰਚੇ ਤਾਂ ਪਤੀ ਨੇ ਬੜੀ ਬੇਸ਼ਰਮੀ ਨਾਲ ਦਲੀਲ ਦਿੱਤੀ ਕਿ "ਇਹ ਵਾਰ-ਵਾਰ ਘਰੋਂ ਭੱਜ ਜਾਂਦੀ ਹੈ, ਇਸ ਲਈ ਬੰਨ੍ਹ ਦਿੱਤਾ"। ਪਤੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਦਾਲਤ 'ਚ ਕੇਸ ਵੀ ਚੱਲ ਰਿਹਾ ਹੈ।

ਪਤਨੀ ਨੇ ਲਾਏ ਗੰਭੀਰ ਇਲਜ਼ਾਮ
ਦੂਜੇ ਪਾਸੇ ਪੀੜਤਾ ਸ਼ੋਭਾ ਦੇਵੀ ਨੇ ਆਪਣਾ ਦੁੱਖ ਸੁਣਾਉਂਦਿਆਂ ਦੱਸਿਆ ਕਿ ਉਸ ਦਾ ਪਤੀ ਨਾ ਤਾਂ ਉਸ ਨਾਲ ਗੱਲ ਕਰਦਾ ਹੈ ਅਤੇ ਨਾ ਹੀ ਉਸ ਦੇ ਹੱਥ ਦਾ ਬਣਿਆ ਖਾਣਾ ਖਾਂਦਾ ਹੈ। ਉਸ ਨੇ ਦੱਸਿਆ ਕਿ ਪਹਿਲਾਂ ਵੀ ਉਸ ਨੇ ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਕੀਤੀ ਸੀ। ਘਟਨਾ ਵਾਲੇ ਦਿਨ ਜਦੋਂ ਪਤੀ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕੀਤੀ ਤਾਂ ਉਹ ਗੁੱਸੇ ਵਿੱਚ ਘਰੋਂ ਨਿਕਲਣ ਲੱਗੀ, ਜਿਸ 'ਤੇ ਪਤੀ ਨੇ ਉਸ ਨੂੰ ਰੱਸੀ ਨਾਲ ਬੰਨ੍ਹ ਦਿੱਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਡਾਇਲ 112 ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਪੀੜਤ ਮਹਿਲਾ ਨੂੰ ਬੰਧਨ ਮੁਕਤ ਕਰਵਾਇਆ। ਪੁਲਸ ਪਤੀ ਦੀ ਇਸ ਹੈਵਾਨੀਅਤ ਨੂੰ ਦੇਖ ਕੇ ਖੁਦ ਵੀ ਹੈਰਾਨ ਰਹਿ ਗਈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਤੇ ਇਹ ਵੀਡੀਓ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News