ਕੀ Gold ਦੇ ਬਿਨਾਂ ਨਹੀਂ ਹੋ ਸਕਦਾ ਵਿਆਹ? ਜਾਣੋ ਕੀ ਕਹਿੰਦੇ ਹਨ ਸ਼ਾਸਤਰ

Wednesday, May 13, 2026 - 05:41 PM (IST)

ਕੀ Gold ਦੇ ਬਿਨਾਂ ਨਹੀਂ ਹੋ ਸਕਦਾ ਵਿਆਹ? ਜਾਣੋ ਕੀ ਕਹਿੰਦੇ ਹਨ ਸ਼ਾਸਤਰ

ਵੈੱਬ ਡੈਸਕ- ਭਾਰਤੀ ਵਿਆਹਾਂ 'ਚ ਸੋਨਾ ਹਮੇਸ਼ਾ ਪਰੰਪਰਾ, ਪਿਆਰ ਅਤੇ ਸਮਾਜਿਕ ਮਾਣ-ਸਤਿਕਾਰ ਦਾ ਪ੍ਰਤੀਕ ਰਿਹਾ ਹੈ ਪਰ ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਕਿ 'ਇਕ ਸਾਲ ਲਈ ਸੋਨੇ ਦੀ ਖਰੀਦ ਟਾਲ ਦਿੱਤੀ ਜਾਵੇ', ਨੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕੀ ਬਿਨਾਂ ਸੋਨੇ ਦੇ ਵਿਆਹ ਹੋ ਸਕਦਾ ਹੈ?

ਹਿੰਦੂ ਵਿਆਹ 'ਚ ਸੋਨਾ ਕੋਈ ਲਾਜ਼ਮੀ ਸ਼ਰਤ ਨਹੀਂ ਹੈ, ਸਗੋਂ ਇਹ ਸਿਰਫ਼ ਰਸਮਾਂ ਦਾ ਇਕ ਹਿੱਸਾ ਹੈ। ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ ਵਿਆਹ ਦੀ ਪਰੰਪਰਾ 'ਚ ਸੋਨਾ ਸਭ ਤੋਂ ਜ਼ਰੂਰੀ ਮੰਨੇ ਜਾਣ ਦੇ ਬਾਵਜੂਦ ਵੀ ਇਹ ਵਿਆਹ ਦੀ ਵਿਧੀ ਦਾ ਸਭ ਤੋਂ ਲਾਜ਼ਮੀ ਹਿੱਸਾ ਨਹੀਂ ਹੈ। ਸ਼ਾਸਤਰਾਂ 'ਚ ਵਿਆਹ ਦੇ ਅੱਠ ਪ੍ਰਕਾਰ ਦੱਸੇ ਗਏ ਹਨ। ਉਦਾਹਰਨ ਵਜੋਂ, ਭਗਵਾਨ ਸ਼੍ਰੀ ਕ੍ਰਿਸ਼ਨ ਨੇ ਰੁਕਮਣੀ ਨਾਲ ਵਿਆਹ ਸਮੇਂ ਉਨ੍ਹਾਂ ਨੂੰ ਜੰਗਲੀ ਫੁੱਲਾਂ ਦੀ ਮਾਲਾ ਪਹਿਨਾਈ ਸੀ, ਉੱਥੇ ਸੋਨੇ-ਚਾਂਦੀ ਦੇ ਲੈਣ-ਦੇਣ ਦਾ ਕੋਈ ਜ਼ਿਕਰ ਨਹੀਂ ਮਿਲਦਾ। ਇਸੇ ਤਰ੍ਹਾਂ ਰਾਜਾ ਦੁਸ਼ਯੰਤ ਅਤੇ ਸ਼ਕੁੰਤਲਾ ਦੇ ਗੰਧਰਵ ਵਿਆਹ 'ਚ ਵੀ ਸੋਨੇ ਦਾ ਕੋਈ ਜ਼ਿਕਰ ਨਹੀਂ ਸੀ।

ਮੰਗਲਸੂਤਰ ਦੀ ਸ਼ੁਰੂਆਤ
ਅੱਜ ਜਿਸ ਮੰਗਲਸੂਤਰ ਨੂੰ ਸੋਨੇ ਨਾਲ ਜੋੜਿਆ ਜਾਂਦਾ ਹੈ, ਉਸ ਦੀਆਂ ਜੜ੍ਹਾਂ ਦੱਖਣ ਭਾਰਤੀ ਪਰੰਪਰਾ 'ਚ ਹਨ, ਜਿੱਥੇ ਇਹ ਸ਼ੁਰੂ 'ਚ ਹਲਦੀ ਦੇ ਪੀਲੇ ਧਾਗੇ ਨਾਲ ਬਣਿਆ ਹੁੰਦਾ ਸੀ। ਬਾਅਦ 'ਚ ਇਹ ਸੋਨੇ ਦਾ ਬਣਨ ਲੱਗਾ ਕਿਉਂਕਿ ਸੋਨੇ ਨੂੰ ਸ਼ੁੱਧਤਾ ਅਤੇ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ।

ਬਦਲ ਰਿਹਾ ਹੈ ਰੁਝਾਨ: 'ਨੋ ਗੋਲਡ ਵੈਡਿੰਗ'
ਅੱਜ ਦੇ ਦੌਰ 'ਚ ਨੌਜਵਾਨਾਂ 'ਚ ਵਿਆਹਾਂ ਨੂੰ ਲੈ ਕੇ ਮਾਨਸਿਕਤਾ ਬਦਲ ਰਹੀ ਹੈ। ਇਕ ਸਰਵੇ ਅਨੁਸਾਰ, ਅੱਜ ਦੇ ਨੌਜਵਾਨ 'ਨੋ ਗੋਲਡ ਵੈਡਿੰਗ ਟ੍ਰੈਂਡ' ਨੂੰ ਫਾਲੋਅ ਕਰ ਰਹੇ ਹਨ। ਇਸ ਦੇ ਪਿੱਛੇ ਕਈ ਕਾਰਨ ਹਨ ਜਿਵੇਂ- ਅੱਜ ਦੀਆਂ ਔਰਤਾਂ ਆਰਥਿਕ ਤੌਰ 'ਤੇ ਆਤਮ-ਨਿਰਭਰ ਹਨ ਤੇ ਉਹ ਵਿਆਹ ਨੂੰ ਆਰਥਿਕ ਸੁਰੱਖਿਆ ਦਾ ਮਾਧਿਅਮ ਨਹੀਂ ਮੰਨਦੀਆਂ। ਨੌਜਵਾਨ ਵਿਆਹ ਨੂੰ ਇਕ ਸਮਾਜਿਕ ਪ੍ਰਦਰਸ਼ਨ (Performance) ਦੀ ਬਜਾਏ ਇਕ ਨਿੱਜੀ ਤੇ ਅਰਥਪੂਰਨ ਅਨੁਭਵ ਵਜੋਂ ਦੇਖਣਾ ਚਾਹੁੰਦੇ ਹਨ। ਸੋਨੇ ਦੀਆਂ ਵਧਦੀਆਂ ਕੀਮਤਾਂ ਕਾਰਨ ਵੀ ਲੋਕ ਇਸ ਤੋਂ ਮੋਹ ਭੰਗ ਕਰ ਰਹੇ ਹਨ।

ਮਾਹਿਰਾਂ ਤੇ ਸ਼ਾਸਤਰਾਂ ਅਨੁਸਾਰ, ਵਿਆਹ ਲਈ ਅਸਲ 'ਚ ਸਿਰਫ਼ ਪਿਆਰ, ਵਿਸ਼ਵਾਸ ਅਤੇ ਸਮਰਪਣ ਦੀ ਲੋੜ ਹੁੰਦੀ ਹੈ। ਜੇਕਰ ਇਹ ਤਿੰਨੋਂ ਚੀਜ਼ਾਂ ਮੌਜੂਦ ਹਨ ਤਾਂ ਕੋਈ ਵੀ ਸੋਨਾ ਜਾਂ ਗਹਿਣਾ ਜ਼ਰੂਰੀ ਨਹੀਂ ਹੈ। ਇਸ ਲਈ ਜੇਕਰ ਪੀਐੱਮ ਮੋਦੀ ਦੀ ਅਪੀਲ ਮੁਤਾਬਕ ਸੋਨੇ ਦੀ ਖਰੀਦ ਇਕ ਸਾਲ ਲਈ ਟਾਲ ਦਿੱਤੀ ਜਾਵੇ ਤਾਂ ਇਸ ਨਾਲ ਵਿਆਹ ਦੀ ਪਰੰਪਰਾ 'ਤੇ ਕੋਈ ਮਾੜਾ ਅਸਰ ਨਹੀਂ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News