'ਲਵ ਇਨ ਦਿ ਟਾਈਮ ਆਫ ਕੋਰੋਨਾ' : ਲਾਕਡਾਊਨ 'ਚ ਘਰੋਂ ਦੌੜਿਆ ਪ੍ਰੇਮੀ ਜੋੜਾ
Thursday, Apr 09, 2020 - 01:10 PM (IST)
ਕੋਝੀਕੋਡ (ਭਾਸ਼ਾ)— ਕੇਰਲ ਦੇ ਕੋਝੀਕੋਡ ਜ਼ਿਲੇ ਦੇ ਨੇੜੇ ਥਾਮਾਰਾਸੇਰੀ ਤੋਂ ਵੱਖ-ਵੱਖ ਧਰਮਾਂ ਨਾਲ ਸਬੰਧ ਰੱਖਣ ਵਾਲੇ ਇਕ ਪ੍ਰੇਮੀ ਜੋੜਾ ਘਰ 'ਚੋਂ ਦੌੜ ਗਿਆ। ਦੋਹਾਂ 'ਤੇ ਲਾਕਡਾਊਨ ਦਾ ਉਲੰਘਣ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ, ਜਦੋਂ 21 ਸਾਲਾ ਕੁੜੀ ਆਪਣੇ 23 ਸਾਲਾ ਪ੍ਰੇਮੀ ਨਾਲ ਦੌੜ ਗਈ। ਵੱਖ-ਵੱਖ ਧਰਮਾਂ ਤੋਂ ਹੋਣ ਕਾਰਨ ਕੁੜੀ ਦਾ ਪਰਿਵਾਰ ਉਨ੍ਹਾਂ ਦੀ ਵਿਆਹ ਲਈ ਰਾਜ਼ੀ ਨਹੀਂ ਸੀ ਅਤੇ ਉਸ ਦੇ ਪਿਤਾ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਪੁਲਸ ਨੇ ਦਰਜ ਕੀਤਾ ਮਾਮਲਾ—
ਦੋਵੇਂ ਪੁਲਸ ਦੇ ਸਾਹਮਣੇ ਪੇਸ਼ ਹੋਏ ਅਤੇ ਫਿਰ ਉਨ੍ਹਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋਏ। ਦੋਹਾਂ ਨੂੰ ਬਾਲਗ ਹੋਣ ਕਾਰਨ ਛੱਡ ਦਿੱਤਾ ਗਿਆ। ਕੁੜੀ ਨੇ ਕੋਰਟ 'ਚ ਇਹ ਵੀ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਪ੍ਰੇਮੀ ਨਾਲ ਗਈ ਸੀ। ਫਿਲਹਾਲ ਕੋਰਟ ਦੇ ਨਿਰਦੇਸ਼ 'ਤੇ ਪੁਲਸ ਨੇ ਕੋਰੋਨਾ ਵਾਇਸ ਕਾਰਨ ਲਾਏ ਗਏ ਲਾਕਡਾਊਨ ਦੇ ਨਿਯਮਾਂ ਦਾ ਉਲੰਘਣ ਕਰਨ 'ਤੇ ਦੋਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
14 ਦਿਨਾਂ ਤੋਂ ਅੱਗੇ ਵੀ ਵੱਧ ਸਕਦੈ ਲਾਕਡਾਊਨ—
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਦੇਸ਼ 'ਚ 14 ਅਪ੍ਰੈਲ ਤਕ ਲਾਕਡਾਊਨ ਜਾਰੀ ਹੈ, ਸੂਬਾ ਸਰਕਾਰਾਂ ਵਲੋਂ ਇਸ ਨੂੰ ਵਧਾਉਣ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਲਾਕਡਾਊਨ ਮਈ ਤੱਕ ਵਧਾਇਆ ਜਾ ਸਕਦਾ ਹੈ। ਸਕੂਲ-ਕਾਲਜ, ਮਾਲ ਅਤੇ ਧਾਰਮਿਕ ਥਾਵਾਂ 15 ਮਈ ਤੱਕ ਬੰਦ ਹੀ ਰਹਿਣਗੇ।