ਪ੍ਰੇਮ ਪ੍ਰਸੰਗ ਕਾਰਨ ਕਤਲ : ਕਈ ਰਾਜਾਂ ''ਚ ਵਧੇ ਮਾਮਲੇ, ਉੱਤਰ ਪ੍ਰਦੇਸ਼ ਅਵੱਲ

Tuesday, Nov 19, 2019 - 12:25 PM (IST)

ਪ੍ਰੇਮ ਪ੍ਰਸੰਗ ਕਾਰਨ ਕਤਲ : ਕਈ ਰਾਜਾਂ ''ਚ ਵਧੇ ਮਾਮਲੇ, ਉੱਤਰ ਪ੍ਰਦੇਸ਼ ਅਵੱਲ

ਨਵੀਂ ਦਿੱਲੀ— ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਜਿੱਥੇ ਕਤਲ ਦੀ ਦਰ ਪਹਿਲਾਂ ਨਾਲੋਂ ਕੁਝ ਘੱਟ ਹੋ ਰਹੀ ਹੈ, ਉੱਥੇ ਹੀ ਪ੍ਰੇਮ ਪ੍ਰਸੰਗ ਦੇ ਕਾਰਨ ਕਤਲ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਹਾਲ 'ਚ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਵਲੋਂ ਜਾਰੀ ਅੰਕੜਿਆਂ ਅਨੁਸਾਰ, ਸਾਲ 2001 ਤੋਂ 2017  ਦਰਮਿਆਨ ਪ੍ਰੇਮ ਪ੍ਰਸੰਗ ਕਾਰਨ ਕਿਸੇ ਨੂੰ ਜਾਨੋਂ ਮਾਰ ਦੇਣ ਦੇ ਮਾਮਲੇ ਵਧੇ ਹਨ। ਦੇਸ਼ 'ਚ ਕਈ ਸੂਬਿਆਂ 'ਚ ਜ਼ਿਆਦਾਤਰ ਕਤਲ ਪ੍ਰੇਮ ਪ੍ਰਸੰਗ ਅਤੇ ਨਾਜਾਇਜ਼ ਸੰਬੰਧਾਂ ਕਾਰਨ ਹੋਏ ਹਨ।

ਐੱਨ.ਸੀ.ਆਰ.ਬੀ. ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਸਾਲ 2001 'ਚ ਦੇਸ਼ 'ਚ ਕਤਲ ਦੇ ਕੁੱਲ 36,202 ਮਾਮਲੇ ਦਰਜ ਕੀਤੇ ਗਏ। ਉੱਥੇ ਹੀ ਸਾਲ 2017 'ਚ ਦੇਸ਼ 'ਚ ਕਤਲ ਦੇ ਕੁੱਲ ਮਾਮਲੇ 28,653 ਦਰਜ ਕੀਤੇ ਗਏ। ਇਨ੍ਹਾਂ 17 ਸਾਲਾਂ 'ਚ ਨਿੱਜੀ ਦੁਸ਼ਮਣੀ ਕਾਰਨ ਹੋਣ ਵਾਲੇ ਕਤਲ ਦੇ ਮਾਮਲੇ 4.3 ਫੀਸਦੀ ਘੱਟ ਹੋਏ। ਜਾਇਦਾਦ ਵਿਵਾਦ ਕਾਰਨ ਹੋਏ ਵਾਲੇ ਕਤਲ ਦੇ ਮਾਮਲਿਆਂ 'ਚ 12 ਫੀਸਦੀ ਕਮੀ ਆਈ ਪਰ ਪ੍ਰੇਮ ਪ੍ਰਸੰਗ ਅਤੇ ਨਾਜਾਇਜ਼ ਸੰਬੰਧਾਂ ਨੂੰ ਲੈ ਕੇ ਹੋਣ ਵਾਲੇ ਕਤਲ 28 ਫੀਸਦੀ ਵਧ ਗਏ।
 

ਪ੍ਰੇਮ ਪ੍ਰਸੰਗ ਕਾਰਨ ਇਨ੍ਹਾਂ ਸੂਬਿਆਂ 'ਚ ਸਭ ਤੋਂ ਵਧ ਕਤਲ
1- ਉੱਤਰ ਪ੍ਰਦੇਸ਼- 395 ਕਤਲ
2- ਆਂਧਰਾ ਪ੍ਰਦੇਸ਼ (ਤੇਲੰਗਾਨਾ ਸਮੇਤ)- 384
3- ਮਹਾਰਾਸ਼ਟਰ- 277
4- ਤਾਮਿਲਨਾਡੂ- 240
5- ਗੁਜਰਾਤ- 156
6- ਕਰਨਾਟਕ-113
7- ਪੰਜਾਬ- 98
8- ਦਿੱਲੀ- 51

ਪ੍ਰੇਮ ਪ੍ਰਸੰਗ ਕਾਰਨ ਸਭ ਤੋਂ ਘੱਟ ਕਤਲ ਵਾਲੇ ਰਾਜ
1- ਕੇਰਲ- 6
2- ਪੱਛਮੀ ਬੰਗਾਲ- 29
ਇਨ੍ਹਾਂ ਤੋਂ ਇਲਾਵਾ ਛੱਤੀਸਗੜ੍ਹ, ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ, ਓਡੀਸ਼ਾ, ਬਿਹਾਰ, ਝਾਰਖੰਡ ਅਤੇ ਆਸਾਮ ਵਰਗੇ ਰਾਜਾਂ 'ਚ ਵੀ ਕਤਲ ਦੇ 5 ਕਾਰਨਾਂ 'ਚ ਤੀਜੇ ਜਾਂ ਚੌਥੇ ਸਥਾਨ 'ਤੇ ਪ੍ਰੇਮ ਪ੍ਰਸੰਗ ਕਾਰਨ ਰਿਹਾ ਹੈ।

2015 ਤੋਂ 2017 ਤੱਕ- ਇਸ ਸਾਲ ਪ੍ਰੇਮ ਪ੍ਰਸੰਗ ਕਾਰਨ ਦੇਸ਼ 'ਚ ਹੋਏ ਕਿੰਨੇ ਕਤਲ
2015-1,379
2016- 1,493
2017-1,390
 

ਦੇਸ਼ 'ਚ ਹੋਣ ਵਾਲੇ ਕਤਲਾਂ ਦੇ ਮੁੱਖ ਕਾਰਨ
1- ਨਿੱਜੀ ਦੁਸ਼ਮਣੀ
2- ਜਾਇਦਾਦ ਵਿਵਾਦ
3- ਦਾਜ
4- ਨਿੱਜੀ ਲਾਭ
5- ਫਿਰਕੂ ਅਤੇ ਜਾਤੀਗਤ ਵਿਵਾਦ


author

DIsha

Content Editor

Related News