1 ਕਰੋੜ ਦੀ ਲਾਟਰੀ ਜਿੱਤਣ ਵਾਲੇ ਸ਼ਖ਼ਸ ਦੀ ਮੌਤ

Monday, Nov 03, 2025 - 10:06 AM (IST)

1 ਕਰੋੜ ਦੀ ਲਾਟਰੀ ਜਿੱਤਣ ਵਾਲੇ ਸ਼ਖ਼ਸ ਦੀ ਮੌਤ

ਨੈਸ਼ਨਲ ਡੈਸਕ- ਆਸਨਸੋਲ ਦੇ ਕੁਲਟੀ ਵਿਧਾਨ ਸਭਾ ਖੇਤਰ ਦੇ ਲਖਿਆਬਾਦ ਅਪਰ ਪਾੜਾ ’ਚ ਲਾਟਰੀ ਜੇਤੂ ਕਾਰਤਿਕ ਬਾਉਰੀ ਦੀ ਸ਼ੱਕੀ ਹਾਲਤ ’ਚ ਮੌਤ ਨਾਲ ਸਾਰੇ ਇਲਾਕੇ ’ਚ ਸਨਸਨੀ ਫੈਲ ਗਈ। ਕਾਰਤਿਕ ਦੀ ਖੂਨ ਨਾਲ ਲਥਪਥ ਲਾਸ਼ ਸਾਬਕਾ ਤ੍ਰਿਣਮੂਲ ਬੋਰਡ ਚੇਅਰਮੈਨ ਬੇਬੀ ਬਾਉਰੀ ਦੇ ਘਰ ਦੇ ਬਾਹਰ ਪੌੜੀਆਂ ’ਤੇ ਮਿਲੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਆਸਨਸੋਲ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ: ਮਾਸਾਹਾਰੀ ਕਿਉਂ ਮੰਨੀ ਜਾਂਦੀ ਹੈ ਇਹ ਦਾਲ? ਸਾਧੂ-ਸੰਤ ਖਾਣ ਤੋਂ ਕਰਦੇ ਹਨ ਪਰਹੇਜ਼

ਮੌਤ ਦੀ ਖ਼ਬਰ ਮਿਲਦੇ ਹੀ ਇਲਾਕੇ ’ਚ ਹੰਗਾਮਾ ਮਚ ਗਿਆ। ਮ੍ਰਿਤਕ ਦੀ ਮਾਂ ਸਬੀਤਾ ਬਾਉਰੀ ਨੇ ਬੇਬੀ ਬਾਉਰੀ, ਅਮਰਦੀਪ ਬਾਉਰੀ, ਸੰਦੀਪ ਬਾਉਰੀ ਅਤੇ ਜਓਤਸਨਾ ਬਾਉਰੀ ’ਤੇ ਕਤਲ ਦਾ ਦੋਸ਼ ਲਗਾਇਆ। ਉਨ੍ਹਾਂ ਦੱਸਿਆ ਕਿ ਅਮਰਦੀਪ ਨੇ ਕਾਰਤਿਕ ਨੂੰ ਆਪਣੇ ਘਰ ਬੁਲਾਇਆ ਸੀ ਅਤੇ ਉਹ ਰਾਤ ਦੇਰ ਤੱਕ ਵਾਪਸ ਨਹੀਂ ਆਇਆ। ਪਰਿਵਾਰ ਜਦੋਂ ਉਸ ਦੀ ਖੋਜ ’ਚ ਗਿਆ ਤਾਂ ਉਨ੍ਹਾਂ ਨੇ ਕਾਰਤਿਕ ਦੀਆਂ ਚੀਕਾਂ ਸੁਣੀਆਂ ਅਤੇ ਕੁਝ ਹੀ ਵੇਲੇ ਬਾਅਦ ਉਹ ਖੂਨ ਨਾਲ ਲਿਥੜਿਆ ਹੋਇਆ ਪੌੜੀਆਂ ’ਤੇ ਪਿਆ ਮਿਲਿਆ।

ਇਹ ਵੀ ਪੜ੍ਹੋ : ਸਾਲ 2026 'ਚ ਅਮੀਰ ਹੋ ਜਾਣਗੇ ਇਨ੍ਹਾਂ ਰਾਸ਼ੀਆਂ ਦੇ ਲੋਕ! ਬਾਬਾ ਵੇਂਗਾ ਨੇ ਕਰ ਦਿੱਤੀ ਭਵਿੱਖਬਾਣੀ

ਦੂਜੇ ਪਾਸੇ, ਬੇਬੀ ਬਾਉਰੀ ਦਾ ਕਹਿਣਾ ਹੈ ਕਿ ਕਾਰਤਿਕ ਚੋਰੀ ਦੇ ਇਰਾਦੇ ਨਾਲ ਘਰ ਵਿਚ ਆਇਆ ਸੀ ਅਤੇ ਭੱਜਦੇ ਸਮੇਂ ਕੰਧ ਤੋਂ ਡਿੱਗ ਗਿਆ। ਪਰ ਕਾਰਤਿਕ ਦੀ ਮਾਂ ਨੇ ਇਹ ਦਾਅਵਾ ਸਿਰੇ ਤੋਂ ਰੱਦ ਕਰ ਦਿੱਤਾ ਅਤੇ ਕਿਹਾ ਕਿ ਉਸ ਦਾ ਪੁੱਤਰ ਹਾਲ ਹੀ ’ਚ ਇਕ ਕਰੋੜ ਰੁਪਏ ਦੀ ਲਾਟਰੀ ਜਿੱਤਿਆ ਸੀ। ਇਸ ਲਈ ਚੋਰੀ ਦੀ ਗੱਲ ਬੇਬੁਨਿਆਦ ਹੈ। ਉਨ੍ਹਾਂ ਨੇ ਇਸ ਨੂੰ ਇਕ ਸੋਚਿਆ ਸਮਝਿਆ ਕਤਲ ਕਰਾਰ ਦਿੱਤਾ।

ਇਹ ਵੀ ਪੜ੍ਹੋ : Bank Locker 'ਚ ਕਿੰਨਾ Gold ਰੱਖਣ ਦੀ ਹੈ ਲਿਮਿਟ? ਜਾਣੋ RBI ਦੇ ਨਿਯਮ

ਪੁਲਸ ਨੇ ਸਬੀਤਾ ਬਾਉਰੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਪੁਲਸ ਨੇ ਬੇਬੀ ਬਾਉਰੀ ਅਤੇ ਅਮਰਦੀਪ ਬਾਉਰੀ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਸੰਦੀਪ ਅਤੇ ਜਓਤਸਨਾ ਬਾਉਰੀ ਅਜੇ ਵੀ ਫਰਾਰ ਹਨ। ਪੁਲਸ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਗ੍ਰਿਫ਼ਤਾਰ ਸ਼ੱਕੀ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News