ਅਯੁੱਧਿਆ : 14 ਲੱਖ ਦੀਵਿਆਂ ਨਾਲ ਬਣਾਈ ਗਈ ਭਗਵਾਨ ਰਾਮ, ਮੰਦਰ ਦੀ ਤਸਵੀਰ
Sunday, Jan 14, 2024 - 12:21 PM (IST)
ਅਯੁੱਧਿਆ (ਭਾਸ਼ਾ)- ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਗਵਾਨ ਰਾਮ ਦੀ ਉਨ੍ਹਾਂ ਦੇ 'ਪਰਾਕ੍ਰਮੀ ਰੂਪ' ਅਤੇ ਅਯੁੱਧਿਆ 'ਚ ਬਣ ਰਹੇ ਨਵੇਂ ਮੰਦਰ ਦੀ ਤਸਵੀਰ 14 ਲੱਖ ਰੰਗੀਨ ਦੀਵਿਆਂ ਦਾ ਇਸਤੇਮਾਲ ਕਰ ਕੇ ਬਣਾਈ ਗਈ। ਕਲਾਕ੍ਰਿਤੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀਆਂ ਤਸਵੀਰਾਂ ਨੂੰ ਵੀ ਦਰਸਾਇਆ ਗਿਆ ਹੈ। ਇਨ੍ਹਾਂ ਆਕ੍ਰਿਤੀਆਂ 'ਚ ਦੀਵਿਆਂ ਦੀ ਵਰਤੋਂ ਕਰ ਕੇ 'ਜੈ ਸ਼੍ਰੀਰਾਮ' ਲਿਖਿਆ ਹੋਇਆ ਹੈ।
ਸ਼ਨੀਵਾਰ ਸ਼ਾਮ ਅਯੁੱਧਿਆ ਪਹੁੰਚੇ ਚੌਬੇ ਨੇ ਕਿਹਾ ਕਿ ਇਹ ਕਲਾਕ੍ਰਿਤੀ ਬਿਹਾਰ ਦੇ ਕਲਾਕਾਰਾਂ ਦੇ ਇਕ ਸਮੂਹ ਨੇ ਪਿਛਲੇ 5 ਤੋਂ 7 ਦਿਨਾਂ 'ਚ ਬਣਾਈ ਹੈ। ਮੰਤਰੀ ਨੇ ਕਿਹਾ,''ਸ਼੍ਰੀਰਾਮ 14 ਸਾਲ ਦੇ ਵਨਵਾਸ ਤੋਂ ਬਾਅਦ ਪਰਤੇ ਸਨ ਅਤੇ ਅਯੁੱਧਿਆ 'ਚ, ਭਗਵਾਨ ਰਾਮ ਦੀ ਉਨ੍ਹਾਂ ਦੇ 'ਪਰਾਕ੍ਰਮੀ ਰੂਪ' 'ਚ ਇਕ ਤਸਵੀਰ ਬਣਾਈ ਗਈ ਸੀ। ਇਹ ਨਵੇਂ ਭਾਰਤ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣ ਲਈ ਹੈ ਕਿ ਉਨ੍ਹਾਂ ਨੂੰ 'ਪਰਾਕ੍ਰਮੀ' ਹੋਣਾ ਚਾਹੀਦਾ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8