ਰਾਮ ਮੰਦਰ ਦੀ ਉਸਾਰੀ ਲਈ ਕਿਸਮਤ ਨੇ PM ਮੋਦੀ ਨੂੰ ਚੁਣਿਆ : ਅਡਵਾਨੀ

Saturday, Jan 13, 2024 - 11:24 AM (IST)

ਰਾਮ ਮੰਦਰ ਦੀ ਉਸਾਰੀ ਲਈ ਕਿਸਮਤ ਨੇ PM ਮੋਦੀ ਨੂੰ ਚੁਣਿਆ : ਅਡਵਾਨੀ

ਨਵੀਂ ਦਿੱਲੀ- ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ‘ਰਾਸ਼ਟਰ ਧਰਮ’ ਮੈਗਜ਼ੀਨ ਦੇ ਆਗਾਮੀ ਵਿਸ਼ੇਸ਼ ਐਡੀਸ਼ਨ ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਕਿਹਾ ਹੈ ਕਿ ਕਿਸਮਤ ਨੇ ਫੈਸਲਾ ਕੀਤਾ ਸੀ ਕਿ ਅਯੁੱਧਿਆ ਵਿਚ ਭਗਵਾਨ ਰਾਮ ਦਾ ਇਕ ਵਿਸ਼ਾਲ ਮੰਦਰ ਬਣਾਇਆ ਜਾਵੇਗਾ ਅਤੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣਿਆ।

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਵਧੀ ਰਾਮ ਮੰਦਰ ਮਾਡਲ ਦੀ ਡਿਮਾਂਡ, ਜਾਣੋ ਕਿੰਨੀ ਹੈ ਕੀਮਤ

 ਆਪਣੇ ਲੇਖ ‘ਰਾਮ ਮੰਦਰ ਨਿਰਮਾਣ, ਇਕ ਦਿਵਯ ਸਵਪ ਦੀ ਪੂਰਤੀ’ ਵਿਚ ਅਡਵਾਨੀ (96) ਨੇ ਰਾਮ ਮੰਦਰ ਦੀ ਉਸਾਰੀ ਲਈ 33 ਸਾਲ ਪਹਿਲਾਂ ਕੱਢੀ ਗਈ ਰੱਥ ਯਾਤਰਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਰੱਥ ਯਾਤਰਾ ਨੂੰ 33 ਸਾਲ ਪੂਰੇ ਹੋ ਗਏ ਹਨ। 25 ਸਤੰਬਰ 1990 ਦੀ ਸਵੇਰ ਨੂੰ ਜਦੋਂ ਅਸੀਂ ਰੱਥ ਯਾਤਰਾ ਸ਼ੁਰੂ ਕੀਤੀ ਸੀ ਤਾਂ ਸਾਨੂੰ ਨਹੀਂ ਪਤਾ ਸੀ ਕਿ ਜਿਸ ਆਸਥਾ ਨਾਲ ਅਸੀਂ ਭਗਵਾਨ ਰਾਮ ਵੱਲ ਇਸ ਯਾਤਰਾ ਦੀ ਸ਼ੁਰੂਆਤ ਕਰ ਰਹੇ ਸੀ, ਉਹ ਦੇਸ਼ ਵਿੱਚ ਇੱਕ ਅੰਦੋਲਨ ਦਾ ਰੂਪ ਲੈ ਲਵੇਗੀ। ਹਿੰਦੀ ਮੈਗਜ਼ੀਨ ਰਾਸ਼ਟਰ ਧਰਮ ਦੇ ਵਿਸ਼ੇਸ਼ ਐਡੀਸ਼ਨ ਵਿਚ ਛਪੇ ਆਪਣੇ ਲੇਖ 'ਚ ਅਡਵਾਨੀ ਨੇ ਜ਼ਿਕਰ ਕੀਤਾ ਹੈ ਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਰੱਥ ਯਾਤਰਾ ਦੌਰਾਨ ਉਨ੍ਹਾਂ ਦੇ ਨਾਲ ਸਨ।

ਇਹ ਵੀ ਪੜ੍ਹੋ- 40 ਸਾਲ ਬਾਅਦ ਇਸ ਦਿਨ ਟੁੱਟੇਗਾ 'ਮੌਨੀ ਬਾਬਾ' ਦਾ ਮੌਨ ਵਰਤ, ਪਹਿਲਾਂ ਸ਼ਬਦ ਬੋਲਣਗੇ 'ਜੈ ਸ਼੍ਰੀਰਾਮ'

ਅਡਵਾਨੀ ਨੇ ਕਿਹਾ ਕਿ ਉਦੋਂ ਮੋਦੀ ਪ੍ਰਸਿੱਧ ਨਹੀਂ ਸਨ। ਪਰ ਇਸ ਦੇ ਨਾਲ ਹੀ ਭਗਵਾਨ ਰਾਮ ਨੇ ਆਪਣਾ ਮੰਦਰ ਦੁਬਾਰਾ ਬਣਾਉਣ ਲਈ ਆਪਣੇ ਭਗਤ (ਮੋਦੀ) ਨੂੰ ਚੁਣਿਆ। ਅਡਵਾਨੀ ਨੇ ਕਿਹਾ ਕਿ ਉਸ ਸਮੇਂ ਮੈਂ ਮਹਿਸੂਸ ਕੀਤਾ ਕਿ ਕਿਸਮਤ ਨੇ ਫੈਸਲਾ ਕੀਤਾ ਹੈ ਕਿ ਇਕ ਦਿਨ ਅਯੁੱਧਿਆ 'ਚ ਸ਼੍ਰੀ ਰਾਮ ਦਾ ਇਕ ਵਿਸ਼ਾਲ ਮੰਦਰ ਜ਼ਰੂਰ ਬਣੇਗਾ। ਉਨ੍ਹਾਂ ਨੇ ਕਿਹਾ ਖੈਰ ਹੁਣ ਇਹ ਸਿਰਫ ਸਮੇਂ ਦੀ ਗੱਲ ਹੈ। ਅਡਵਾਨੀ ਦਾ ਮੰਨਣਾ ਹੈ ਕਿ ਅਯੁੱਧਿਆ ਅੰਦੋਲਨ ਉਨ੍ਹਾਂ ਦੀ ਸਿਆਸੀ ਯਾਤਰਾ ਵਿਚ ‘ਸਭ ਤੋਂ ਨਿਰਣਾਇਕ ਅਤੇ ਪਰਿਵਰਤਨਸ਼ੀਲ ਘਟਨਾ’ ਸੀ,  ਜਿਸ ਨੇ ਉਨ੍ਹਾਂ ਨੂੰ ‘ਭਾਰਤ ਨੂੰ ਮੁੜ ਲੱਭਣ ਅਤੇ ਇਸ ਪ੍ਰਕਿਰਿਆ ਵਿਚ ਆਪਣੇ-ਆਪ ਨੂੰ ਦੁਬਾਰਾ ਸਮਝਣ’ ਦਾ ਮੌਕਾ ਦਿੱਤਾ।  ਰਾਮ ਮੰਦਰ ਅੰਦੋਲਨ ਵਿਚ ਸਭ ਤੋਂ ਅੱਗੇ ਰਹੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਰ ਦੇ ਸ਼ਾਨਦਾਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਪਹਿਲਾਂ ਉਨ੍ਹਾਂ ਦੀ ਕਮੀ ਮਹਿਸੂਸ ਹੋ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News