ਭਗਵਾਨ ਇੰਦਰ ਦਾ ਸਿੰਘਾਸਨ ਮਿਲੇ ਤਾਂ ਵੀ ਸ਼ਿਵ ਸੈਨਾ ਭਾਜਪਾ ਨਾਲ ਨਹੀਂ ਆਏਗੀ : ਰਾਊਤ

Friday, Nov 22, 2019 - 12:31 PM (IST)

ਭਗਵਾਨ ਇੰਦਰ ਦਾ ਸਿੰਘਾਸਨ ਮਿਲੇ ਤਾਂ ਵੀ ਸ਼ਿਵ ਸੈਨਾ ਭਾਜਪਾ ਨਾਲ ਨਹੀਂ ਆਏਗੀ : ਰਾਊਤ

ਮੁੰਬਈ— ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਸ਼ਿਵ ਸੈਨਾ ਨੂੰ ਭਗਵਾਨ ਇੰਦਰ ਦੇ ਸਿੰਘਾਸਨ ਦਾ ਪ੍ਰਸਤਾਵ ਮਿਲੇ, ਉਦੋਂ ਵੀ ਉਹ ਭਾਜਪਾ ਨਾਲ ਨਹੀਂ ਆਏਗੀ। ਰਾਊਤ ਨੇ ਕਿਹਾ ਕਿ ਕਾਂਗਰਸ ਅਤੇ ਰਾਕਾਂਪਾ ਦੇ ਨਾਲ ਵਾਲਾ ਤਿੰਨ ਧਿਰਾਂ ਦਾ ਗਠਜੋੜ ਜਦੋਂ ਸੱਤਾ 'ਚ ਆਏਗਾ, ਉਦੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਾ ਅਹੁਦਾ ਉਨ੍ਹਾਂ ਦੀ ਪਾਰਟੀ ਨੂੰ ਹੀ ਮਿਲੇਗਾ। ਅਟਕਲਾਂ ਸਨ ਕਿ ਭਾਜਪਾ ਮੁੱਖ ਮੰਤਰੀ ਅਹੁਦਾ ਸ਼ਿਵ ਸੈਨਾ ਨਾਲ ਸਾਂਝਾ ਕਰਨ ਨੂੰ ਤਿਆਰ ਹੈ। ਇਸ ਬਾਰੇ ਸਵਾਲ 'ਤੇ ਰਾਊਤ ਨੇ ਕਿਹਾ,''ਪ੍ਰਸਤਾਵਾਂ ਲਈ ਸਮਾਂ ਹੁਣ ਖਤਮ ਹੋ ਚੁਕਿਆ ਹੈ। ਮਹਾਰਾਸ਼ਟਰ ਦੀ ਜਨਤਾ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਮੁੱਖ ਮੰਤਰੀ ਬਣਦੇ ਦੇਖਣਾ ਚਾਹੁੰਦੀ ਹੈ।'' ਇਹ ਪੁੱਛੇ ਜਾਣ 'ਤੇ ਕਿ ਤਿੰਨੋਂ ਗੈਰ-ਭਾਜਪਾ ਦਲ ਸ਼ੁੱਕਰਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਕਰਨਗੇ, ਇਸ 'ਤੇ ਰਾਊਤ ਨੇ ਕਿਹਾ,''ਜਦੋਂ ਰਾਸ਼ਟਰਪਤੀ ਸ਼ਾਸਨ ਲੱਗਾ ਹੋਇਆ ਹੈ ਤਾਂ ਅਜਿਹੇ 'ਚ ਰਾਜਪਾਲ ਨਾਲ ਮੁਲਾਕਾਤ ਕਿਉਂ ਕਰਨਗੇ।''

ਸੰਜੇ ਰਾਊਤ ਨੇ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ 'ਚ ਕਿਹਾ,''ਮਹਾਰਾਸ਼ਟਰ 'ਚ 5 ਸਾਲ ਤੱਕ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ। ਅਗਲੇ 2 ਦਿਨਾਂ 'ਚ ਤੈਅ ਹੋਵੇਗਾ ਕਿ ਕੌਣ ਮੁੱਖ ਮੰਤਰੀ ਬਣੇਗਾ। ਹਾਲਾਂਕਿ ਸ਼ਿਵ ਸੈਨਿਕਾਂ ਅਤੇ ਮਹਾਰਾਸ਼ਟਰ ਦੇ ਜਨਤਾ ਦੀ ਇੱਛਾ ਹੈ ਕਿ ਊਧਵ ਠਾਕਰੇ ਮੁੱਖ ਮੰਤਰੀ ਬਣਨ।'' ਉਨ੍ਹਾਂ ਨੇ ਕਿਹਾ ਕਿ ਹੁਣ ਸ਼ਿਵ ਸੈਨਾ ਦੇ ਨੇਤਾ ਦੇ ਮੁੱਖ ਮੰਤਰੀ ਬਣਨ ਦਾ ਸਮਾਂ ਆ ਗਿਆ ਹੈ। ਸ਼ਿਵ ਸੈਨਾ ਦੇ ਮੁੱਖ ਮੰਤਰੀ ਨੂੰ ਲੈ ਕੇ ਕਾਂਗਰਸ ਅਤੇ ਐੱਨ.ਸੀ.ਪੀ. (ਰਾਸ਼ਟਰਵਾਦੀ ਕਾਂਗਰਸ ਪਾਰਟੀ) ਨੇ ਵੀ ਆਪਣੀ ਸਹਿਮਤੀ ਦੇ ਦਿੱਤੀ ਹੈ।


author

DIsha

Content Editor

Related News