ਕੇਂਦਰੀ ਮੰਤਰੀ ਨਰਾਇਣ ਰਾਣੇ ਦੀ ਪਤਨੀ ਅਤੇ ਬੇਟੇ ਖ਼ਿਲਾਫ਼ ਲੁੱਕ ਆਉਟ ਨੋਟਿਸ
Thursday, Sep 09, 2021 - 08:35 PM (IST)
ਨਵੀਂ ਦਿੱਲੀ - ਵੀਰਵਾਰ ਨੂੰ ਕੇਂਦਰੀ ਮੰਤਰੀ ਨਰਾਇਣ ਰਾਣੇ ਦੀ ਪਤਨੀ ਅਤੇ ਬੇਟੇ ਖ਼ਿਲਾਫ਼ ਲੁੱਕ ਆਉਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਦੀਵਾਨ ਹਾਉਸਿੰਗ ਫਾਇਨੈਂਸ ਕਾਰਪੋਰੇਸ਼ਨ ਵਾਲੇ ਮਾਮਲੇ ਵਿੱਚ ਕੀਤੀ ਗਈ ਹੈ ਜਿੱਥੇ ਰਾਣੇ ਦੀ ਪਤਨੀ ਨੀਲਮ ਨੇ 25 ਕਰੋੜ ਦਾ ਕਰਜ਼ ਲਿਆ ਸੀ, ਉਥੇ ਹੀ ਉਨ੍ਹਾਂ ਦੇ ਬੇਟੇ ਨਿਤੇਸ਼ ਨੇ 40 ਕਰੋੜ ਦਾ ਕਰਜ਼ ਲਿਆ ਸੀ।
ਲੁੱਕ ਆਉਟ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਰਜ਼ ਲੈਣ ਵਾਲੇ ਨੀਲਮ ਅਤੇ ਨਿਤੇਸ਼ ਕਰਜ਼ ਨਾ ਦੇਣ ਦੀ ਹਾਲਤ ਵਿੱਚ ਦੇਸ਼ ਛੱਡ ਸਕਦੇ ਹਨ। ਉਥੇ ਹੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਬਚਣ ਲਈ ਦੋਨਾਂ ਦੇਸ਼ ਛੱਡ ਕੇ ਕਿਤੇ ਹੋਰ ਜਾ ਸਕਦੇ ਹਨ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਰਾਇਣ ਰਾਣੇ ਦੀ ਪਤਨੀ ਅਤੇ ਬੇਟੇ ਖ਼ਿਲਾਫ਼ ਲੁੱਕ ਆਉਟ ਨੋਟਿਜ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਔਰਤਾਂ ਨੂੰ ਮੰਤਰੀ ਨਹੀਂ ਬਣਾਵੇਗਾ ਤਾਲਿਬਾਨ, ਕਿਹਾ- ਉਨ੍ਹਾਂ ਨੂੰ ਬੱਚਾ ਹੀ ਪੈਦਾ ਕਰਨਾ ਚਾਹੀਦਾ ਹੈ
ਖੁਦ ਨਰਾਇਣ ਰਾਣੇ ਰਹੇ ਵਿਵਾਦਾਂ ਵਿੱਚ
ਉਂਜ ਫਿਲਹਾਲ ਲਈ ਸਿਰਫ ਨਰਾਇਣ ਰਾਣੇ ਦੀ ਪਤਨੀ ਜਾਂ ਫਿਰ ਉਨ੍ਹਾਂ ਦੇ ਬੇਟੇ ਦੀ ਮੁਸੀਬਤ ਨਹੀਂ ਵਧੀ ਹੈ। ਕੁੱਝ ਦਿਨ ਪਹਿਲਾਂ ਤੱਕ ਖੁਦ ਨਰਾਇਣ ਰਾਣੇ ਵੀ ਇੱਕ ਵਿਵਾਦਿਤ ਬਿਆਨ ਦੀ ਵਜ੍ਹਾ ਨਾਲ ਸੁਰਖੀਆਂ ਵਿੱਚ ਆ ਗਏ ਸਨ। ਉਨ੍ਹਾਂ ਨੇ ਸੀ.ਐੱਮ. ਊਧਵ ਠਾਕਰੇ ਨੂੰ ਥੱਪੜ ਮਾਰਨ ਦੀ ਗੱਲ ਕਹੀ ਸੀ। ਬਿਆਨ ਵਿੱਚ ਕਿਹਾ ਗਿਆ ਸੀ ਕਿ ਇਹ ਕਾਫ਼ੀ ਸ਼ਰਮਨਾਕ ਹੈ ਕਿ ਮੁੱਖ ਮੰਤਰੀ ਨੂੰ ਨਹੀਂ ਪਤਾ ਕਿ ਦੇਸ਼ ਨੂੰ ਆਜ਼ਾਦ ਹੋਏ ਕਿੰਨੇ ਸਾਲ ਹੋ ਗਏ। ਉਹ ਆਪਣੇ ਭਾਸ਼ਣ ਦੌਰਾਨ ਪਿੱਛੇ ਮੁੜ ਕੇ ਆਪਣੇ ਸਾਥੀ ਨੂੰ ਇਹ ਸਵਾਲ ਪੁੱਛ ਰਹੇ ਸਨ। ਜੇਕਰ ਮੈਂ ਉੱਥੇ ਹੁੰਦਾ ਤਾਂ ਉਨ੍ਹਾਂ ਨੂੰ ਥੱਪੜ ਮਾਰ ਦਿੰਦਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।