6 ਫੁੱਟ ਤੋਂ ਵੀ ਲੰਬੇ ਹੋਏ ਵਾਲ, ਗੁਜਰਾਤ ਦੀ ਇਸ ਕੁੜੀ ਨੇ ਤੋੜਿਆ ਆਪਣਾ ਹੀ ਵਰਲਡ ਰਿਕਾਰਡ

01/16/2020 12:07:46 PM

ਅਰਾਵਲੀ— ਸਭ ਤੋਂ ਲੰਬੇ ਵਾਲਾਂ ਵਾਲੀ ਨਿਲਾਂਸ਼ੀ ਪਟੇਲ ਇਕ ਵਾਰ ਫਿਰ ਤੋਂ ਚਰਚਾ 'ਚ ਹੈ। 2018 'ਚ ਆਪਣੇ ਲੰਬੇ ਵਾਲਾਂ ਲਈ ਗਿਨੀਜ਼ ਵਰਲਡ ਰਿਕਾਰਡ ਬਣਾਉਣ ਵਾਲੀ ਨਿਲਾਂਸ਼ੀ ਨੇ ਹੁਣ ਆਪਣੀ ਹੀ ਰਿਕਾਰਡ ਤੋੜ ਦਿੱਤਾ ਹੈ। ਗੁਜਰਾਤ ਦ ਅਰਾਵਲੀ ਦੀ ਰਹਿਣ ਵਾਲੀ ਨਿਲਾਂਸ਼ੀ ਦੇ ਵਾਲ ਹੁਣ 6 ਫੁੱਟ ਤੋਂ ਵੀ ਜ਼ਿਆਦਾ ਲੰਬੇ ਹੋ ਗਏ ਹਨ। 16 ਸਾਲ ਦੀ ਉਮਰ 'ਚ ਗਿਨੀਜ਼ ਵਰਲਡ ਰਿਕਾਰਡ ਬੁੱਕ 'ਚ ਨਾਂ ਦਰਜ ਕਰਵਾਉਣ ਵਾਲੀ ਨਿਲਾਂਸ਼ੀ ਹਾਲੇ 17 ਸਾਲ ਦੀ ਹੈ।

PunjabKesari6 ਸਾਲ ਦੀ ਉਮਰ 'ਚ ਬਿਊਟੀਸ਼ਨ ਨੇ ਕੱਟ ਦਿੱਤੇ ਸਨ ਛੋਟੇ ਵਾਲ
2018 'ਚ ਗਿਨੀਜ਼ ਵਰਲਡ ਰਿਕਾਰਡ ਬੁੱਕ 'ਚ ਨਿਲਾਂਸ਼ੀ ਪਟੇਲ ਦਾ ਨਾਂ ਸਭ ਤੋਂ ਲੰਬੇ ਵਾਲਾਂ ਵਾਲੀ ਟੀਨੇਜਰ ਦੇ ਰੂਪ 'ਚ ਦਰਜ ਕੀਤਾ ਗਿਆ ਸੀ। ਉਸ ਸਮੇਂ ਨਿਲਾਂਸ਼ੀ ਦੇ ਵਾਲ 170.5 ਸੈਂਟੀਮੀਟਰ ਲੰਬੇ ਸਨ। ਹੁਣ ਨਿਲਾਂਸ਼ੀ ਦੇ ਵਾਲ 190 ਸੈਂਟੀਮੀਟਰ ਯਾਨੀ ਕਿ 6.23 ਫੁੱਟ ਲੰਬੇ ਹਨ। ਨਿਲਾਂਸ਼ੀ ਦੱਸਦੀ ਹੈ,''ਜਦੋਂ ਮੈਂ 6 ਸਾਲ ਦੀ ਸੀ ਤਾਂ ਇਕ ਬਿਊਟੀਸ਼ਨ ਨੇ ਮੇਰੇ ਵਾਲ ਬਹੁਤ ਛੋਟੇ ਕੱਟ ਦਿੱਤੇ ਸਨ। ਇਸ ਦੇ ਬਾਅਦ ਤੋਂ ਮੈਂ ਕਦੇ ਵਾਲ ਨਹੀਂ ਕਟਵਾਏ ਅਤੇ ਮੇਰੇ ਪਰਿਵਾਰ ਨੇ ਵੀ ਕੁਝ ਸਮੇਂ ਬਾਅਦ ਮੇਰਾ ਫੈਸਲਾ ਮੰਨ ਲਿਆ। ਹੁਣ ਮੈਂ ਇਸ ਨੂੰ ਲਕੀ ਚਾਰਮ ਮੰਨਦੀ ਹਾਂ।''

PunjabKesariਲੋਕ ਮੇਰੇ ਨਾਲ ਸੈਲਫੀ ਕਲਿੱਕ ਕਰਦੇ ਹਨ
ਨਿਲਾਂਸ਼ੀ ਕਹਿੰਦੀ ਹੈ,''ਮੈਂ ਜਿੱਥੇ ਵੀ ਜਾਂਦੀ ਹੈ, ਲੋਕ ਮੇਰੇ ਨਾਲ ਸੈਲਫੀ ਕਲਿੱਕ ਕਰਨਾ ਚਾਹੁੰਦੇ ਹਨ। ਮੈਨੂੰ ਸੈਲੀਬ੍ਰਿਟੀ ਵਰਗੀ ਫੀਲਿੰਗ ਆਉਂਦੀ ਹੈ।'' ਫਿਰ ਤੋਂ ਗਿਨੀਜ਼ ਵਰਲਡ ਰਿਕਾਰਡ ਬਣਾਉਣ ਵਾਲੀ ਨਿਲਾਂਸ਼ੀ ਨੇ ਟੀਨੇਜਰ ਕੈਟੇਗਰੀ 'ਚ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਨਿਲਾਂਸ਼ੀ ਦੀ ਮਾਂ ਕਹਿੰਦੀ ਹੈ ਕਿ ਇਨ੍ਹਾਂ ਵਾਲਾਂ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਉਸ ਦੇ ਵਾਲਾਂ ਲਈ ਜ਼ਿਆਦਾ ਕਾਸਮੈਟਿਕ ਦੀ ਵੀ ਵਰਤੋਂ ਨਹੀਂ ਕੀਤੀ ਜਾਂਦੀ ਹੈ। ਵਾਲਾਂ ਨੂੰ ਬਚਾਏ ਰੱਖਣ ਲਈ ਉਹ ਹਫ਼ਤੇ 'ਚ ਸਿਰਫ਼ ਇਕ ਵਾਰ ਵਾਲ ਧੋਂਦੀ ਹੈ ਅਤੇ ਚੰਗੀ ਤਰ੍ਹਾਂ ਨਾਲ ਤੇਲ ਲਗਾਉਂਦੀ ਹੈ।


DIsha

Content Editor

Related News