ਤਾਜ਼ਾ ਰੁਝਾਨਾਂ ''ਚ ਮਿਲੇ ਬਹੁਮਤ ''ਤੇ ਸੁਸ਼ਮਾ ਸਵਰਾਜ ਨੇ ਦਿੱਤੀ ਪੀ. ਐੱਮ. ਨੂੰ ਵਧਾਈ

05/23/2019 11:40:02 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਰੁਝਾਨਾਂ ਦੇ ਹਿਸਾਬ ਨਾਲ ਭਾਜਪਾ ਆਪਣੇ ਸਹਿਯੋਗੀ ਦਲਾਂ ਨਾਲ 300 ਦਾ ਅੰਕੜਾ ਪਾਰ ਕਰ ਚੁੱਕੀ ਹੈ। ਇੰਨੀ ਵੱਡੀ ਜਿੱਤ ਦਾ ਅੰਕੜਾ ਦੇਖਦੇ ਹੋਏ ਨੇਤਾਵਾਂ ਦੇ ਬਿਆਨ ਅਤੇ ਟਵੀਟ ਸਾਹਮਣੇ ਆਉਣ ਲੱਗੇ ਹਨ। ਇਸੇ ਸਿਲਸਿਲੇ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰੁਝਾਨਾਂ ਦਾ ਅੰਕੜਾ ਦੇਖਦੇ ਹੋਏ ਇਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਨਰਿੰਦਰ ਮੋਦੀ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਹੈ।

PunjabKesari

ਸੁਸ਼ਮਾ ਸਵਰਾਜ ਨੇ ਟਵਿੱਟਰ 'ਤੇ ਟਵੀਟ ਕੀਤਾ, ''ਪ੍ਰਧਾਨ ਮੰਤਰੀ ਜੀ ਭਾਰਤੀ ਜਨਤਾ ਪਾਰਟੀ ਨੂੰ ਇੰਨੀ ਵੱਡੀ ਜਿੱਤ ਦਿਵਾਉਣ ਲਈ ਤੁਹਾਨੂੰ ਬਹੁਤ-ਬਹੁਤ ਵਧਾਈ। ਮੈਂ ਦੇਸ਼ਵਾਸੀਆਂ ਪ੍ਰਤੀ ਦਿਲੋਂ ਧੰਨਵਾਦ ਜ਼ਾਹਰ ਕਰਦੀ ਹਾਂ।'' ਦੱਸਣਯੋਗ ਹੈ ਕਿ 542 ਸੀਟਾਂ 'ਤੇ ਵੋਟਿੰਗ ਹੋਈ। ਭਾਜਪਾ ਆਪਣੇ ਸਹਿਯੋਗੀ ਦਲਾਂ ਨਾਲ ਰੁਝਾਨਾਂ ਦੇ ਹਿਸਾਬ ਨਾਲ 326 ਦਾ ਅੰਕੜਾ ਪਾਰ ਕਰ ਲਿਆ ਹੈ। ਉੱਥੇ ਹੀ ਕਾਂਗਰਸ ਆਪਣੇ ਸਹਿਯੋਗੀ ਦਲਾਂ ਨਾਲ 100 ਦੇ ਅੰਕੜੇ ਕੋਲ ਪਹੁੰਚ ਗਈ ਹੈ।


Tanu

Content Editor

Related News