ਲੋਕਪਾਲ ਦੇ ਨਵ-ਨਿਯੁਕਤ ਮੈਂਬਰਾਂ ਨੇ ਚੁੱਕੀ ਸਹੁੰ

03/28/2019 11:52:43 AM

ਨਵੀਂ ਦਿੱਲੀ— ਭ੍ਰਿਸ਼ਟਾਚਾਰ ਰੋਕੂ ਸੰਸਥਾ ਲੋਕਪਾਲ ਦੇ ਨਵ-ਨਿਯੁਕਤ ਸਾਰੇ 8 ਮੈਂਬਰਾਂ ਨੇ ਬੁੱਧਵਾਰ ਸਹੁੰ ਚੁੱਕੀ। ਅਧਿਕਾਰੀਆਂ ਨੇ ਦੱਸਿਆ ਕਿ ਲੋਕਪਾਲ ਪੀ. ਸੀ. ਘੋਸ਼ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਘੋਸ਼ ਨੇ ਪਿਛਲੇ ਸ਼ਨੀਵਾਰ ਲੋਕਪਾਲ ਵਜੋਂ ਸਹੁੰ ਚੁੱਕੀ ਸੀ।

ਵੱਖ-ਵੱਖ ਹਾਈ ਕੋਰਟਾਂ ਦੇ ਸਾਬਕਾ ਚੀਫ ਜਸਟਿਸਾਂ ਜਸਟਿਸ ਦਿਲੀਪ ਬੀ. ਭੌਂਸਲੇ, ਜਸਟਿਸ ਪ੍ਰਦੀਪ ਕੁਮਾਰ ਮੋਹੰਤੀ, ਜਸਟਿਸ ਅਭਿਲਾਸ਼ਾ ਕੁਮਾਰੀ ਦੇ ਨਾਲ-ਨਾਲ ਛੱਤੀਸਗੜ੍ਹ ਹਾਈ ਕੋਰਟ ਦੇ ਮੌਜੂਦਾ ਚੀਫ ਜਸਟਿਸ ਅਜੇ ਕੁਮਾਰ ਤ੍ਰਿਪਾਠੀ ਨੇ ਲੋਕਪਾਲ 'ਚ ਜੁਡੀਸ਼ੀਅਲ ਮੈਂਬਰ ਵਜੋਂ ਸਹੁੰ ਚੁੱਕੀ। ਹਥਿਆਰਬੰਦ ਸਰਹੱਦੀ ਫੋਰਸ ਦੀ ਸਾਬਕਾ ਪਹਿਲੀ ਮਹਿਲਾ ਮੁਖੀ ਅਰਚਨਾ ਰਾਮ ਸੁੰਦਰਮ, ਮਹਾਰਾਸ਼ਟਰ ਦੇ ਸਾਬਕਾ ਚੀਫ ਸੈਕਟਰੀ ਦਿਨੇਸ਼ ਕੁਮਾਰ ਜੈਨ, ਸਾਬਕਾ ਆਈ. ਆਰ. ਐੱਸ. ਅਧਿਕਾਰੀ ਮਹਿੰਦਰ ਸਿੰਘ ਅਤੇ ਗੁਜਰਾਤ ਕੇਡਰ ਦੇ ਸਾਬਕਾ ਆਈ. ਏ. ਐੱਸ. ਅਧਿਕਾਰੀ ਇੰਦਰਜੀਤ ਪ੍ਰਸਾਦ ਗੌਤਮ ਨੇ ਲੋਕਪਾਲ ਦੇ ਗੈਰ-ਜੁਡੀਸ਼ੀਅਲ ਮੈਂਬਰ ਵਜੋਂ ਸਹੁੰ ਚੁੱਕੀ।

ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਸਹੁੰ ਚੁੱਕ ਦੇ ਨਾਲ ਹੀ ਹੁਣ ਕਿਹਾ ਜਾ ਸਕਦਾ ਹੈ ਕਿ ਲੋਕਪਾਲ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਸਹੁੰ ਚੁੱਕ ਸਮਾਰੋਹ 'ਚ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ, ਸਪਾ ਆਗੂ ਅਮਰ ਸਿੰਘ ਅਤੇ ਹੋਰ ਆਗੂ ਮੌਜੂਦ ਸਨ।


DIsha

Content Editor

Related News