ਰਾਸ਼ਟਰਪਤੀ ਰਾਮਨਾਥ ਕੋਵਿੰਦ ਸਮੇਤ ਇਨ੍ਹਾਂ ਦਿੱਗਜ਼ ਨੇਤਾਵਾਂ ਨੇ ਪਾਈ ਵੋਟ

Sunday, May 12, 2019 - 10:41 AM (IST)

ਰਾਸ਼ਟਰਪਤੀ ਰਾਮਨਾਥ ਕੋਵਿੰਦ ਸਮੇਤ ਇਨ੍ਹਾਂ ਦਿੱਗਜ਼ ਨੇਤਾਵਾਂ ਨੇ ਪਾਈ ਵੋਟ

ਨਵੀਂ ਦਿੱਲੀ—ਲੋਕ ਸਭਾ ਦੀਆਂ ਚੋਣਾਂ ਦੌਰਾਨ ਅੱਜ 6ਵੇਂ ਪੜਾਅ 'ਤੇ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਜਾਰੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਸਮੇਤ ਕਈ ਦਿੱਗਜ਼ ਨੇਤਾਵਾਂ ਨੇ ਵੋਟ ਪਾਈ।

PunjabKesari

-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੱਕ ਆਮ ਨਾਗਰਿਕ ਦੀ ਤਰ੍ਹਾਂ ਲਾਈਨ 'ਚ ਖੜ੍ਹੇ ਹੋ ਕੇ ਰਾਸ਼ਟਰਪਤੀ ਭਵਨ 'ਚ ਵੋਟ ਪਾਈ। 

PunjabKesari

-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਰਨਾਲ 'ਚ ਵੋਟ ਪਾਈ। ਵੋਟਿੰਗ ਤੋਂ ਬਾਅਦ ਖੱਟੜ ਨੇ ਕੇਂਦਰ 'ਚ ਭਾਜਪਾ  ਦੀ ਜਿੱਤ ਦਾ ਦਾਅਵਾ ਕੀਤਾ।

PunjabKesari

-ਦਿੱਲੀ ਦੇ ਉੁਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੂਰਬੀ ਦਿੱਲੀ ਦੇ ਪਾਂਡਵ ਨਗਰ 'ਚ ਵੋਟ ਪਾਈ।

PunjabKesari

-ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਨਿਜ਼ਾਮੁਦੀਨ ਸਥਿਤ ਇੱਕ ਪੋਲਿੰਗ ਕੇਂਦਰ 'ਚ ਵੋਟ ਪਾਈ। ਸ਼ੀਲਾ ਦੀਕਸ਼ਿਤ ਇਸ ਵਾਰ ਪੂਰਬੀ ਦਿੱਲੀ ਤੋਂ ਚੋਣ ਮੈਦਾਨ 'ਚ ਹੈ।

PunjabKesari

ਵੋਟ ਪਾਉਣ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਵੀਂ ਦਿੱਲੀ ਲੋਕ ਸਭਾ ਦੇ ਤਹਿਤ ਆਉਣ ਵਾਲੇ ਐੱਨ. ਪੀ ਸੈਕੰਡਰੀ ਸਕੂਲ ਔਰੰਗਜੇਬ ਲਾਈਨ 'ਤੇ ਬਣੇ ਪੋਲਿੰਗ ਕੇਂਦਰ 'ਤੇ ਪਹੁੰਚੇ।

PunjabKesari

ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਮਾਰਲੇਨਾ ਨੇ ਕਮਲਾ ਨਹਿਰੂ ਸਰਵੋਦਯਾ ਸਕੂਲ ਜੰਗਪੁਰਾ 'ਚ ਬਣੇ ਪੋਲਿੰਗ 'ਤੇ ਵੋਟ ਪਾਈ।

 PunjabKesari
ਦਿੱਲੀ ਭਾਜਪਾ ਪ੍ਰਧਾਨ ਅਤੇ ਉੱਤਰ ਪੂਰਬ ਤੋਂ ਉਮੀਦਵਾਰ ਮਨੋਜ ਤਿਵਾੜੀ ਨੇ ਯਮੁਨਾ ਵਿਹਾਰ ਸਥਿਤ ਪੋਲਿੰਗ ਬੂਠ 'ਤੇ ਜਾ ਕੇ ਵੋਟ ਪਾਈ।

PunjabKesari

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਔਰੰਗਜੇਬ ਲਾਈਨ 'ਤੇ ਬਣੇ ਪੋਲਿੰਗ ਕੇਂਦਰ 'ਤੇ ਪਹੁੰਚ ਕੇ ਵੋਟ ਪਾਈ।

PunjabKesari


ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਵਲ ਲਾਈਨਜ਼ ਦੇ ਇੱਕ ਪੋਲਿੰਗ ਕੇਂਦਰ 'ਤੇ ਵੋਟ ਪਾਈ।

 


author

Iqbalkaur

Content Editor

Related News