''ਖਰਾਬ ਪਾਣੀ'' ਦੀ ਰਿਪੋਰਟ ਨੂੰ ਕੇਜਰੀਵਾਲ ਨੇ ਦੱਸਿਆ ਗਲਤ, ਪਾਸਵਾਨ ਨੇ ਦਿੱਤਾ ਇਹ ਜਵਾਬ

11/18/2019 5:14:25 PM

ਨਵੀਂ ਦਿੱਲੀ— ਕੇਂਦਰੀ ਖੁਰਾਕ ਅਤੇ ਪਬਲਿਕ ਡਿਸਟ੍ਰੀਬਿਊਸ਼ਨ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਸੋਮਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਦਿੱਲੀ 'ਚ ਖਰਾਬ ਪਾਣੀ ਦੀ ਗੁਣਵੱਤਾ 'ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੈਂ ਪਾਣੀ ਦੀ ਗੁਣਵੱਤਾ 'ਤੇ ਜਾਂਚ ਲਈ 2-3 ਸੀਨੀਅਰ ਅਧਿਕਾਰੀਆਂ ਨੂੰ ਨਿਯੁਕਤ ਕਰਾਂਗਾ ਅਤੇ ਦਿੱਲੀ ਸਰਕਾਰ ਵੀ 2-3 ਅਧਿਕਾਰੀਆਂ ਨੂੰ ਨਿਯੁਕਤ ਕਰੇ। ਪਾਸਵਾਨ ਨੇ ਕਿਹਾ ਕਿ ਇਹ ਸਾਰੇ ਅਫ਼ਸਰ ਪਾਣੀ ਦੀ ਗੁਣਵੱਤਾ ਦੀ ਜਾਂਚ ਕਰੇ ਅਤੇ ਰਿਪੋਰਟ ਨੂੰ ਜਨਤਾ ਦਰਮਿਆਨ ਜਨਤਕ ਕੀਤਾ ਜਾਵੇਗਾ।

ਕੇਜਰੀਵਾਲ ਨੇ ਰਿਪੋਰਟ ਨੂੰ ਦੱਸਿਆ ਸੀ ਗਲਤ
ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੀਣ ਵਾਲੇ ਪਾਣੀ 'ਤੇ ਆਈ ਕੇਂਦਰ ਸਰਕਾਰ ਦੇ ਸੰਸਥਾ ਭਾਰਤੀ ਮਾਨਕ ਬਿਊਰੋ (ਬੀ.ਆਈ.ਐੱਸ.) ਦੀ ਰਿਪੋਰਟ ਨੂੰ ਗਲਤ ਕਰਾਰ ਦਿੱਤਾ। ਸੋਮਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸ਼ਹਿਰ ਦੀ ਪਾਣੀ ਦੀ ਗੁਣਵੱਤਾ 11 ਲੈ ਕੇ ਨਹੀਂ ਆਂਕੀ ਜਾ ਸਕਦੀ। ਉਨ੍ਹਾਂ ਨੇ ਪਾਣੀ ਦੇ ਮੁੱਦੇ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਸਕੱਤਰੇਤ 'ਚ ਆਯੋਜਿਤ ਪ੍ਰੈੱਸ ਵਾਰਤਾ 'ਚ ਵੀ ਪਾਣੀ ਦੀ ਗੁਣਵੱਤਾ 'ਤੇ ਇਕ ਸਵਾਲ ਦੇ ਜਵਾਬ 'ਚ ਕੇਜਰੀਵਾਲ ਨੇ ਕਿਹਾ ਕਿ ਇਸ 'ਤੇ ਰਾਜਨੀਤੀ ਹੋ ਰਹੀ ਹੈ। ਕੇਂਦਰੀ ਜਲ ਸ਼ਕਤੀ ਮੰਤਰੀ ਕਹਿ ਚੁਕੇ ਹਨ ਕਿ ਦਿੱਲੀ ਦਾ ਪਾਣੀ ਸਾਫ਼ ਹੈ ਪਰ ਪਾਸਵਾਨ ਉਨ੍ਹਾਂ ਦੀ ਗੱਲ ਨੂੰ ਝੂਠਾ ਕਹਿ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ 1 ਲੱਖ 55 ਹਜ਼ਾਰ ਪਾਣੀ ਦੇ ਸੈਂਪਲ ਜਲ ਬੋਰਡ ਨੇ ਚੁੱਕੇ ਹਨ। ਜਿਨ੍ਹਾਂ 'ਚੋਂ 98 ਫੀਸਦੀ ਸੈਂਪਲ ਪਾਸ ਹੋਏ ਹਨ। ਆਉਣ ਵਾਲੇ ਸਮੇਂ 'ਚ ਅਸੀਂ ਹਰ ਨਿਗਮ ਵਾਰਡ ਤੋਂ 5-5 ਸੈਂਪਲ ਚੁੱਕਾਂਗੇ, ਮੀਡੀਆ ਨੂੰ ਨਾਲ ਲਵਾਂਗੇ ਅਤੇ ਰਾਮਵਿਲਾਸ ਪਾਸਵਾਨ ਨੂੰ ਵੀ ਸੱਦਾ ਦੇਵਾਂਗੇ। ਉਨ੍ਹਾਂ ਸੈਂਪਲ ਦੀ ਰਿਪੋਰਟ ਸਾਰਿਆਂ ਨੂੰ ਦਿਖਾਵਾਂਗੇ।

24 ਘੰਟੇ ਦਿੱਲੀ ਦੇ ਲੋਕਾਂ ਨੂੰ ਪਾਣੀ ਹੋਵੇਗਾ ਉਪਲੱਬਧ
ਦਿੱਲੀ ਦੇ ਲੋਕਾਂ ਨੂੰ 24 ਘੰਟੇ ਪਾਣੀ ਉਪਲੱਬਧ ਕਰਾਵਾਂਗੇ। ਪਾਣੀ ਇੰਨਾ ਸਾਫ਼ ਹੋਵੇਗਾ, ਲੋਕ ਉਸ ਨੂੰ ਟੂਟੀਆਂ ਤੋਂ ਨਿਕਲਣ 'ਤੇ ਸਿੱਧੇ ਪੀ ਸਕਣਗੇ। ਇਸ ਨੂੰ ਲੈ ਕੇ ਸਾਡੀ ਸਰਕਾਰ ਕੰਮ ਕਰ ਰਹੀ ਹੈ। ਸਰਕਾਰ ਯਮੁਨਾ ਨਦੀ ਨੂੰ ਸਾਫ਼ ਕਰੇਗੀ। ਇਸ ਕੰਮ 'ਚ 2 ਤੋਂ 4 ਸਾਲ ਦਾ ਸਮਾਂ ਲੱਗੇਗਾ। ਇਹ ਉਦੋਂ ਸੰਭਵ ਹੋ ਸਕੇਗਾ, ਜਦੋਂ ਸਾਨੂੰ ਦਿੱਲੀ ਦੀ ਜਨਤਾ ਦਾ ਪਿਆਰ ਇਸੇ ਤਰ੍ਹਾਂ ਨਾਲ ਮਿਲਦਾ ਰਹੇਗਾ। ਇਹ ਗੱਲਾਂ ਮੁੱਖ ਮੰਤਰੀ ਕੇਜਰੀਵਾਲ ਨੇ ਐਤਵਾਰ ਸ਼ਾਮ ਰਿਠਾਲਾ ਵਿਧਾਨ ਸਭਾ ਖੇਤਰ ਦੇ ਰੋਹਿਣਤੀ ਸੈਕਟਰ 'ਚ ਸੜਕ ਨਿਰਮਾਣ ਕੰਮਾਂ ਦੇ ਸ਼ੁੱਭ ਆਰੰਭ ਮੌਕੇ ਆਯੋਜਿਤ ਪ੍ਰੋਗਰਾਮ 'ਚ ਕਹੀਆਂ।


DIsha

Content Editor

Related News