ਲੋਕ ਸਭਾ ਨੇ ਹੀਰੋਸ਼ੀਮਾ, ਨਾਗਾਸਾਕੀ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ
Tuesday, Aug 06, 2024 - 01:48 PM (IST)

ਨਵੀਂ ਦਿੱਲੀ- ਲੋਕ ਸਭਾ ਨੇ ਜਾਪਾਨ ਦੇ ਹਿਰੋਸ਼ਿਮਾ ਅਤੇ ਨਾਗਾਸਾਕੀ 'ਚ ਪਰਮਾਣੂ ਬੰਬ ਡਿਗਾਏ ਜਾਣ ਦੀ ਘਟਨਾ ਦੀ ਬਰਸੀ ਮੌਕੇ ਮੰਗਲਵਾਰ ਨੂੰ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪਰਮਾਣੂ ਹਥਿਆਰਾਂ ਤੋਂ ਮੁਕਤੀ ਵਿਸ਼ਵ ਦਾ ਸੰਕਲਪ ਦੋਹਰਾਇਆ। ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹਿਰੋਸ਼ੀਆ ਅਤੇ ਨਾਗਾਸਾਕੀ ਦੀ ਘਟਨਾ ਅਤੇ ਉਸ ਤੋਂ ਹੋਏ ਨੁਕਸਾਨ ਦਾ ਜ਼ਿਕਰ ਕੀਤਾ।
ਬਿਰਲਾ ਨੇ ਕਿਹਾ ਕਿ ਪਰਮਾਣੂ ਬੰਬ ਡਿਗਾਏ ਜਾਣ ਕਾਰਨ ਲੱਖਾਂ ਲੋਕਾਂ ਦੀ ਮੌਤ ਹੋਈ ਸੀ ਅਤੇ ਵੱਡੀ ਗਿਣਤੀ ਵਿਚ ਲੋਕ ਅਪਾਹਜ ਹੋ ਗਏ। ਉਨ੍ਹਾਂ ਕਿਹਾ ਕਿ ਜਾਪਾਨ ਨੇ ਇਨ੍ਹਾਂ ਦੋਵੇਂ ਸ਼ਹਿਰਾਂ ਵਿਚ ਲੋਕ ਅੱਜ ਵੀ ਪਰਮਾਣੂ ਰੇਡੀਏਸ਼ਨ ਦੇ ਮਾੜੇ ਪ੍ਰਭਾਵਾਂ ਤੋਂ ਪੀੜਤ ਹਨ। ਜਾਪਾਨ ਦੇ ਹਿਰੋਸ਼ੀਆ ਵਿਚ 6 ਅਗਸਤ 1945 ਅਤੇ ਨਾਗਾਸਾਕੀ ਵਿਚ 9 ਅਗਸਤ 1945 ਨੂੰ ਅਮਰੀਕਾ ਵਲੋਂ ਪਰਮਾਣੂ ਬੰਬ ਡਿਗਾਏ ਜਾਣ ਮਗਰੋਂ ਲੱਖਾਂ ਲੋਕ ਮਾਰੇ ਗਏ ਸਨ।
ਲੋਕ ਸਭਾ ਦੇ ਸਪੀਕਰ ਨੇ ਕਿਹਾ ਕਿ ਅੱਜ ਵਿਸ਼ਵ ਨੂੰ ਵਿਆਪਕ ਤਬਾਹੀ ਦੇ ਹਥਿਆਰਾਂ ਤੋਂ ਮੁਕਤ ਕਰਨ ਦੀ ਸਾਡੀ ਵਚਨਬੱਧਤਾ ਨੂੰ ਦੁਹਰਾਉਣ ਦਾ ਮੌਕਾ ਹੈ। ਇਹ ਅਸੈਂਬਲੀ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਅਤੇ ਵਿਸ਼ਵ ਸ਼ਾਂਤੀ, ਸਦਭਾਵਨਾ ਅਤੇ ਦੋਸਤੀ ਦੀ ਭਾਵਨਾ ਨੂੰ ਫੈਲਾਉਣ ਦਾ ਸੰਕਲਪ ਕਰਦੀ ਹੈ। ਇਸ ਤੋਂ ਬਾਅਦ ਮੈਂਬਰਾਂ ਨੇ ਕੁਝ ਪਲਾਂ ਲਈ ਮੌਨ ਧਾਰਨ ਕੀਤਾ ਅਤੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ।