ਵੋਟਿੰਗ ਤੋਂ ਬਾਅਦ ਭਾਜਪਾ ਨੇਤਾ ''ਤੇ ਬਦਮਾਸ਼ਾਂ ਨੇ ਸਰੀਏ ਨਾਲ ਹਮਲਾ, ਹਾਲਤ ਗੰਭੀਰ

Friday, Apr 19, 2019 - 10:23 AM (IST)

ਵੋਟਿੰਗ ਤੋਂ ਬਾਅਦ ਭਾਜਪਾ ਨੇਤਾ ''ਤੇ ਬਦਮਾਸ਼ਾਂ ਨੇ ਸਰੀਏ ਨਾਲ ਹਮਲਾ, ਹਾਲਤ ਗੰਭੀਰ

ਮਥੁਰਾ— ਮਥੁਰਾ 'ਚ ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ ਬਾਅਦ ਵੀਰਵਾਰ ਦੀ ਸ਼ਾਮ ਰਿਫਾਇਨਰੀ ਖੇਤਰ 'ਚ ਭਾਜਪਾ ਮਹਾਨਗਰ ਮਹਾਮੰਤਰੀ 'ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਉਨ੍ਹਾਂ ਦੇ ਸਿਰ 'ਤੇ ਸਰੀਏ ਨਾਲ ਵਾਰ ਕੀਤਾ। ਇਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਵੀਰਵਾਰ ਸ਼ਾਮ ਨੂੰ ਵੋਟਿੰਗ ਤੋਂ ਠੀਕ ਬਾਅਦ ਹੋਈ। ਮਹਾਨਗਰ ਦੇ ਭਾਜਪਾ ਮਹਾ ਮੰਤਰੀ ਠਾਕੁਰ ਰਾਮਜੀਲਾਲ ਸਿੰਘ ਵੋਟਿੰਗ ਤੋਂ ਬਾਅਦ ਰਾਂਚੀ ਬਾਂਗਰ 'ਚ ਪਾਰਟੀ ਵਰਕਰਾਂ ਨਾਲ ਗੱਲਬਾਤ ਕਰ ਰਹੇ ਸਨ, ਉਦੋਂ 3-4 ਨੌਜਵਾਨਾਂ ਨੇ ਆ ਕੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਨ੍ਹਾਂ ਨੂੰ ਕੁੱਟਿਆ ਅਤੇ ਸਿਰ 'ਤੇ ਸਰੀਏ ਮਾਰ ਕੇ ਜ਼ਖਮੀ ਕਰ ਦਿੱਤਾ।PunjabKesariਹਮਲਾਵਰ ਹੋਏ ਫਰਾਰ
ਵਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਰ ਫਰਾਰ ਹੋ ਗਏ। ਮੌਕੇ 'ਤੇ ਪੁੱਜੀ ਰਿਫਾਨਿਰੀ ਪੁਲਸ ਨੇ ਜ਼ਖਮੀ ਭਾਜਪਾ ਨੇਤਾ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ। ਖਬਰ ਲੱਗਦੇ ਹੀ ਭਾਜਪਾਈਆਂ ਦੀ ਭੀੜ ਜ਼ਿਲਾ ਹਸਪਤਾਲ ਜੁਟ ਗਈ। ਹਰ ਕੋਈ ਭਾਜਪਾ ਨੇਤਾ ਦੀ ਸਿਹਤ ਨੂੰ ਲੈ ਕੇ ਪੁੱਛਦਾ ਦਿੱਸਿਆ। ਹਾਲਤ ਨਾਜ਼ੁਕ ਹੋਣ 'ਤੇ ਉਨ੍ਹਾਂ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਦੇ ਸੰਬੰਧ 'ਚ ਐੱਸ.ਐੱਸ.ਪੀ. ਮਥੁਰਾ ਨੇ ਦੱਸਿਆ ਕਿ ਵੋਟਿੰਗ ਤੋਂ ਬਾਅਦ ਭਾਜਪਾ ਨੇਤਾ 'ਤੇ ਹਮਲਾ ਕੀਤਾ ਗਿਆ। ਇਕ ਦੋਸ਼ੀ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜਾਂਚ ਜਾਰੀ ਹੈ ਅਤੇ ਹੋਰ ਦੋਸ਼ੀਆਂ ਨੂੰ ਜਲਦ ਫੜਿਆ ਜਾਵੇਗਾ। 

ਦੱਸਣਯੋਗ ਹੈ ਕਿ ਵੀਰਵਾਰ ਨੂੰ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੇ ਅਧੀਨ ਮਥੁਰਾ ਲੋਕ ਸਭਾ ਸੀਟ ਲਈ ਵੋਟਿੰਗ ਸੰਪੰਨ ਹੋਈ। ਵੋਟਿੰਗ ਦੌਰਾਨ ਜ਼ਿਲੇ ਭਰ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਪਰ ਵੋਟਿੰਗ ਤੋਂ ਬਾਅਦ ਸ਼ਾਮ ਨੂੰ ਵਾਪਰੀ ਇਸ ਘਟਨਾ ਨਾਲ ਪੁਲਸ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ।


author

DIsha

Content Editor

Related News