ਲੋਕ ਸਭਾ ਚੋਣਾਂ 2024: ਮਰਦਾਂ ਦੇ ਬਰਾਬਰ ਪਹੁੰਚ ਰਹੀ ਹੈ ਔਰਤਾਂ ਦੀ ਚੋਣਾਂ ’ਚ ਹਿੱਸੇਦਾਰੀ
Saturday, Mar 23, 2024 - 02:07 PM (IST)
ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ 2024 ਦਾ 'ਸ਼ੰਖਨਾਦ' ਹੋ ਚੁੱਕਾ ਹੈ ਅਤੇ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਇਸ ਵਾਰ ਦੀਆਂ ਚੋਣਾਂ ਵਿਚ ਜਿੱਤ-ਹਾਰ ਕਿਸ ਦੀ ਹੁੰਦੀ ਹੈ, ਇਹ ਤਾਂ ਵੋਟਰਾਂ ਦੇ ਮੂਡ 'ਤੇ ਹੈ। ਦੇਸ਼ ਵਿਚ ਔਰਤਾਂ ਦੀ ਲੋਕ ਸਭਾ ਚੋਣਾਂ ਵਿਚ ਹਿੱਸੇਦਾਰੀ ਲਗਾਤਾਰ ਵਧ ਰਹੀ ਹੈ ਅਤੇ ਜਲਦੀ ਹੀ ਇਹ ਮਰਦ ਵੋਟਰਾਂ ਦਾ ਅੰਕੜਾ ਪਾਰ ਸਕਦੀ ਹੈ। ਕਰੀਬ 50 ਕਰੋੜ ਪੁਰਸ਼ ਅਤੇ 47 ਕਰੋੜ ਤੋਂ ਵੱਧ ਔਰਤਾਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਦਾ ਵੋਟ ਫੀਸਦੀ 47.93 ਫੀਸਦੀ ਰਿਹਾ ਸੀ ਅਤੇ ਇਸ ਵਾਰ ਦੀਆਂ ਚੋਣਾਂ ਵਿਚ ਔਰਤਾਂ ਦੀ ਹਿੱਸੇਦਾਰੀ ਹੋਰ ਵਧਣ ਦੀ ਸੰਭਾਵਨਾ ਹੈ। ਇਹੀ ਕਾਰਨ ਹੈ ਕਿ ਭਾਜਪਾ ਔਰਤਾਂ ਨੂੰ ਕੇਂਦਰ ਵਿਚ ਰੱਖ ਕੇ ਚੋਣ ਪ੍ਰਚਾਰ ਵੀ ਕਰ ਰਹੀ ਹੈ। ਜੇ ਇਸ ਵਾਰ ਔਰਤਾਂ ਦਾ ਵੋਟ ਫੀਸਦੀ 50 ਫੀਸਦੀ ਤਕ ਪਹੁੰਚਦਾ ਹੈ ਤਾਂ ਇਸ ਨਾਲ ਭਾਜਪਾ ਖੁਦ ਨੂੰ ਵੱਡਾ ਫਾਇਦਾ ਹੋਣ ਦੀ ਉਮੀਦ ਕਰ ਸਕਦੀ ਹੈ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ; 7 ਪੜਾਵਾਂ 'ਚ ਹੋਵੇਗੀ ਵੋਟਿੰਗ, ਇਸ ਦਿਨ ਆਉਣਗੇ ਨਤੀਜੇ
1957 ’ਚ ਹੋਈਆਂ ਚੋਣਾਂ ਵਿਚ ਔਰਤਾਂ ਦਾ ਵੋਟ ਫੀਸਦੀ 38.3 ਫੀਸਦੀ ਰਿਹਾ ਸੀ, ਜੋ ਲਗਾਤਾਰ ਵਧ ਰਿਹਾ ਹੈ। ਸਿਰਫ 1991 ਤੇ 1992 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਵਿਚ ਇਕ ਫੀਸਦੀ ਦੀ ਕਮੀ ਆਈ ਸੀ। ਉਹ ਚੋਣਾਂ ਵੀ ਪੰਜਾਬ ਤੇ ਅਸਾਮ ਵਿਚ ਵੱਖ-ਵੱਖ ਸਮੇਂ ’ਤੇ ਹੋਈਆਂ ਸਨ। ਇਸ ਲਈ ਔਰਤਾਂ ਦਾ ਵੋਟ ਫੀਸਦੀ ਡਿੱਗਦਾ ਹੋਇਆ ਨਜ਼ਰ ਆਇਆ ਸੀ। ਦੱਸ ਦੇਈਏ ਕਿ ਲੋਕ ਸਭਾ ਚੋਣਾਂ 7 ਪੜਾਵਾਂ ਵਿਚ ਹੋਣਗੀਆਂ। ਵੋਟਾਂ ਦੇ ਨਤੀਜੇ 4 ਜੂਨ ਨੂੰ ਆਉਣਗੇ।
ਇਹ ਵੀ ਪੜ੍ਹੋ- ਇਸ ਵਾਰ ਵੀ ਸਭ ਤੋਂ ਮਹਿੰਗੀਆਂ ਹੋਣਗੀਆਂ ਚੋਣਾਂ, ਜਾਣੋ ਹਰ ਵੋਟਰ 'ਤੇ ਕਿੰਨਾ ਹੋਵੇਗਾ ਖ਼ਰਚ
ਚੋਣ ਸਾਲ | ਮਹਿਲਾ ਵੋਟਰ (ਫੀਸਦੀ) | ਮਹਿਲਾਵਾਂ ਦਾ ਵੋਟ ਫੀਸਦੀ |
1951 | 45 ਫੀਸਦੀ | ..... |
1957 | 47.2 ਫੀਸਦੀ | 38.3 |
1962 |
47.3 ਫੀਸਦੀ | 39.8 |
1967 |
48.0 ਫੀਸਦੀ | 43.4 |
1971 | 47.7 ਫੀਸਦੀ | 42.3 |
1977 |
48.0 ਫੀਸਦੀ | 43.6 |
1980 | 47.9 ਫੀਸਦੀ | 43.1 |
1984-85 | 48.0 ਫੀਸਦੀ | 44.46 |
1989 | 47.5 ਫੀਸਦੀ | 43.90 |
1991-92 | 47.4 ਫੀਸਦੀ | 42.90 |
1996 | 47.4 ਫੀਸਦੀ | 44.00 |
1998 | 47.7 ਫੀਸਦੀ | 44.40 |
1999 | 47.7 ਫੀਸਦੀ | 44.30 |
2004 | 48.0 ਫੀਸਦੀ | 44.40 |
2009 | 47.7 ਫੀਸਦੀ | 45.80 |
2014 | 47.6 ਫੀਸਦੀ | 46.95 |
2019 |
48.1 ਫੀਸਦੀ | 47.93 |
ਔਰਤਾਂ ਨੂੰ ਕੇਂਦਰ ’ਚ ਰੱਖ ਕੇ ਬਣਾਈਆਂ ਗਈਆਂ 28 ਯੋਜਨਾਵਾਂ
ਲੋਕਤੰਤਰ ਦੇ ਇਸ ਉਤਸਵ ਵਿਚ ਔਰਤਾਂ ਦੀ ਲਗਾਤਾਰ ਵਧ ਰਹੀ ਹਿੱਸੇਦਾਰੀ ਨੂੰ ਵੇਖਦਿਆਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੀਆਂ ਯੋਜਨਾਵਾਂ ਬਣਾਈਆਂ ਹਨ। ਇਨ੍ਹਾਂ ਵਿਚ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਯੋਜਨਾ ਤੋਂ ਇਲਾਵਾ ਔਰਤਾਂ ਨੂੰ ਗੈਸ ਸਿਲੰਡਰ ਦੇਣ ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਔਰਤਾਂ ਦੇ ਖਾਤੇ ਖੁੱਲ੍ਹਵਾਉਣ ਲਈ ਜਨ-ਧਨ ਯੋਜਨਾ, ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਤੋਂ ਛੁਟਕਾਰਾ ਦਿਵਾਉਣ ਲਈ ਕਾਨੂੰਨ ਲਿਆਉਣਾ, ਮਹਿਲਾ ਸਨਮਾਨ ਬਚਤ ਪੱਤਰ ਯੋਜਨਾ, ਮਹਿਲਾ ਸ਼ਕਤੀ ਕੇਂਦਰ ਸਕੀਮ, ਮੈਟਰਨਿਟੀ ਲੀਵ ਨੂੰ 28 ਹਫਤਿਆਂ ਤਕ ਵਧਾਉਣਾ, ਪ੍ਰਧਾਨ ਮੰਤਰੀ ਮਾਤ੍ਰ ਵੰਦਨ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਦੇਣਾ, ਔਰਤਾਂ ਲਈ ਸਟਾਰਟਅੱਪ, ਮਹਿਲਾ ਪੋਸ਼ਣ ਮੁਹਿੰਮ, ਮਹਿਲਾ ਹੈਲਪਲਾਈਨ ਸਕੀਮ ਅਤੇ ਫ੍ਰੀ ਸਿਲਾਈ ਮਸ਼ੀਨ ਵਰਗੀਆਂ ਯੋਜਨਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਹੁਣੇ ਜਿਹੇ ਪੀ. ਐੱਮ. ਨਰਿੰਦਰ ਮੋਦੀ ਨੇ 2 ਕਰੋੜ ਲੱਖਪਤੀ ਦੀਦੀ ਬਣਾਉਣ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ। ਔਰਤਾਂ ਨੂੰ ਫੌਜ ਵਿਚ ਪਰਮਾਨੈਂਟ ਕਮਿਸ਼ਨ ਦੇਣ ਦੀ ਵੀ ਪਹਿਲ ਕੀਤੀ ਗਈ ਹੈ।
ਇਹ ਵੀ ਪੜ੍ਹੋ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਣੋ ਕੌਣ ਸੰਭਾਲੇਗਾ ਦਿੱਲੀ ਦੀ ਕਮਾਨ (ਵੀਡੀਓ)
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8