ਭਾਰਤ ਦੀ ਆਤਮਾ ਤੇ ਭਵਿੱਖ ਲਈ ਕਰੋ ਵੋਟ : ਰਾਹੁਲ ਗਾਂਧੀ

04/11/2019 10:26:52 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 2014 ਦੇ ਭਾਜਪਾ ਦੇ ਵਾਅਦਿਆਂ ਅਤੇ ਰਾਫੇਲ ਅਤੇ ਖੇਤੀ ਸੰਕਟ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਜਨਤਾ ਨੂੰ ਭਾਰਤ ਦੀ ਆਤਮਾ ਅਤੇ ਭਵਿੱਖ ਲਈ ਵੋਟ ਕਰਨ ਦੀ ਅਪੀਲ ਕੀਤੀ। ਗਾਂਧੀ ਨੇ ਟਵੀਟ ਕੀਤਾ,''2 ਕਰੋੜ ਨੌਕਰੀਆਂ ਨਹੀਂ ਮਿਲੀਆਂ, 15 ਲੱਖ ਰੁਪਏ ਖਾਤੇ 'ਚ ਨਹੀਂ ਆਏ, ਚੰਗੇ ਦਿਨ ਨਹੀਂ ਆਏ। ਇਸ ਤੋਂ ਇਲਾਵਾ ਨੌਕਰੀ ਨਹੀਂ ਹੈ, ਨੋਟਬੰਦੀ ਹੋ ਗਈ, ਕਿਸਾਨ ਸੰਕਟ 'ਚ ਹੈ। ਗੱਬਰ ਸਿੰਘ ਟੈਕਸ ਲਗਾ ਦਿੱਤਾ ਗਿਆ।''PunjabKesariਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ,''ਸੂਟ-ਬੂਟ ਦੀ ਸਰਕਾਰ, ਰਾਫੇਲ, ਝੂਠ 'ਤੇ ਝੂਠ, ਅਵਿਸ਼ਵਾਸ, ਹਿੰਸਾ, ਨਫ਼ਰਤ ਅਤੇ ਡਰ ਹੈ।'' ਉਨ੍ਹਾਂ ਨੇ ਕਿਹਾ,''ਤੁਸੀਂ ਅੱਜ ਭਾਰਤ ਦੀ ਆਤਮਾ ਲਈ ਵੋਟ ਕਰੋ। ਭਾਰਤ ਦੇ ਭਵਿੱਖ ਲਈ ਵੋਟ ਕਰੋ। ਅਕਲਮੰਦੀ ਨਾਲ ਵੋਟ ਕਰੋ।'' ਦੱਸਣਯੋਗ ਹੈ ਕਿ ਅੱਜ 20 ਰਾਜਾਂ ਦੀਆਂ 91 ਸੀਟਾਂ ਲਈ ਵੋਟਿੰਗ ਹੋ ਰਹੀ ਹੈ।


DIsha

Content Editor

Related News