ਸ਼ੀਲਾ ਦੀਕਸ਼ਿਤ ਨੇ ਦੱਸਿਆ ਲੋਕ ਸਭਾ ਚੋਣਾਂ 2019 ਦਾ 'ਗੇਮ ਪਲਾਨ'

Saturday, Feb 02, 2019 - 04:14 PM (IST)

ਸ਼ੀਲਾ ਦੀਕਸ਼ਿਤ ਨੇ ਦੱਸਿਆ ਲੋਕ ਸਭਾ ਚੋਣਾਂ 2019 ਦਾ 'ਗੇਮ ਪਲਾਨ'

ਨਵੀਂ ਦਿੱਲੀ (ਭਾਸ਼ਾ)— ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਦੀਆਂ ਸੰਭਾਵਨਾ ਨੂੰ ਇਕ ਵਾਰ ਫਿਰ ਖਾਰਜ ਕੀਤਾ ਹੈ। ਸ਼ੀਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਲੋਕ ਸਭਾ ਚੋਣਾਂ 2019 ਵਿਚ ਰਾਸ਼ਟਰੀ ਰਾਜਧਾਨੀ ਦੀਆਂ ਸਾਰੀਆਂ 7 ਸੀਟਾਂ 'ਤੇ ਚੋਣ ਲੜੇਗੀ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਅਸੀਂ ਸੱਤ ਸੀਟਾਂ 'ਤੇ ਚੋਣ ਲੜਾਂਗੇ। ਕਿਸੇ ਨਾਲ ਗਠਜੋੜ ਦਾ ਕੋਈ ਵਿਚਾਰ ਨਹੀਂ ਹੈ।''

ਇਹ ਪੁੱਛੇ ਜਾਣ 'ਤੇ ਕਿ ਉਮੀਦਵਾਰਾਂ ਦੀ ਸੂਚੀ ਕਦੋਂ ਜਾਰੀ ਹੋਵੇਗੀ ਤਾਂ ਉਨ੍ਹਾਂ ਨੇ ਕਿਹਾ, ''ਅਜੇ ਚਾਂ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਹੈ। ਉਮੀਦਵਾਰਾਂ ਦੀ ਘੋਸ਼ਣਾ ਸਮੇਂ 'ਤੇ ਹੋ ਜਾਵੇਗੀ।'' ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਜਨਤਾ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਅਸੀਂ ਆਉਣ ਵਾਲੀਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋਹਾਂ ਨੂੰ ਨਿਸ਼ਾਨਾ ਬਣਾਵਾਂਗੇ। ਦੋਵੇਂ ਸਾਡੇ ਮੁਕਾਬਲੇਬਾਜ਼ ਹਨ। ਸ਼ੀਲਾ ਦੀਕਸ਼ਿਤ ਨੇ ਅੱਗੇ ਕਿਹਾ ਕਿ ਅਸੀਂ ਦਿੱਲੀ ਦੀ ਸਥਿਤੀ ਮੁਤਾਬਕ ਆਪਣੀ ਰਣਨੀਤੀ ਬਣਾਵਾਂਗੇ।


author

Tanu

Content Editor

Related News