ਲੋਕ ਸਭਾ, ਵਿਧਾਨ ਸਭਾ ਅਤੇ ਸਥਾਨਕ ਚੋਣਾਂ ਲਈ ਕਾਮਨ ਵੋਟਰ ਲਿਸਟ ''ਤੇ PMO ਕਰ ਰਿਹਾ ਹੈ ਵਿਚਾਰ

08/29/2020 11:47:46 AM

ਨਵੀਂ ਦਿੱਲੀ- ਇਕ ਦੇਸ਼ ਇਕ ਚੋਣ ਦੇ ਮੁੱਦੇ 'ਤੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਪਰ ਸਰਕਾਰ ਕਾਮਨ ਵੋਟਰ ਲਿਸਟ ਦੇ ਇਸਤੇਮਾਲ 'ਤੇ ਵਿਚਾਰ ਕਰ ਰਹੀ ਹੈ। ਯਾਨੀ ਲੋਕ ਸਭਾ, ਵਿਧਾਨ ਸਭਾ ਅਤੇ ਸਥਾਨਕ ਚੋਣਾਂ 'ਚ ਇਕ ਹੀ ਵੋਟਰ ਲਿਸਟ ਦੇ ਇਸਤੇਮਾਲ 'ਤੇ ਚਰਚਾ ਹੋ ਰਹੀ ਹੈ। ਇਸ ਮੁੱਦੇ 'ਤੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) 'ਚ ਬੈਠਕ ਹੋਈ ਸੀ। ਫਿਲਹਾਲ ਕੁਝ ਹੀ ਸੂਬਿਆਂ 'ਚ ਚੋਣ ਕਮਿਸ਼ਨ ਵਲੋਂ ਤਿਆਰ ਕੀਤੀ ਗਈ ਵੋਟਰ ਲਿਸਟ ਦੀ ਵਰਤੋਂ ਪੰਚਾਇਤ ਅਤੇ ਨਗਰ ਪਾਲਿਕਾ ਚੋਣ 'ਚ ਕੀਤੀ ਜਾਂਦੀ ਹੈ।

ਮੀਟਿੰਗ 'ਚ ਇਨ੍ਹਾਂ ਗੱਲਾਂ 'ਤੇ ਹੋਈ ਚਰਚਾ
ਇਕ ਅੰਗਰੇਜ਼ੀ ਅਖਬਾਰ ਅਨੁਸਾਰ, ਪੀ.ਐੱਮ.ਓ. 'ਚ ਹੋਈ ਮੀਟਿੰਗ 'ਚ ਇਸ ਨਾਲ ਜੁੜੇ ਕਾਨੂੰਨੀ ਪ੍ਰਬੰਧਾਂ 'ਚ ਤਬਦੀਲੀ 'ਤੇ ਚਰਚਾ ਹੋਈ। ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ, ਪੀ.ਕੇ. ਮਿਸ਼ਰਾ ਦੀ ਪ੍ਰਧਾਨਗੀ 'ਚ 13 ਅਗਸਤ ਨੂੰ ਮੀਟਿੰਗ ਹੋਈ ਸੀ। ਇਸ 'ਚ 2 ਵਿਕਲਪਾਂ 'ਤੇ ਚਰਚਾ ਹੋਈ। ਪਹਿਲਾ, ਸੰਵਿਧਾਨ ਦੀ ਧਾਰਾ 243ਕੇ ਅਤੇ 243ZA 'ਚ ਤਬਦੀਲੀ ਕੀਤੀ ਜਾਵੇ ਤਾਂ ਕਿ ਦੇਸ਼ 'ਚ ਸਾਰੀਆਂ ਚੋਣਾਂ ਲਈ ਇਕ ਇਲੈਕਟੋਰਲ ਰੋਲ ਜ਼ਰੂਰੀ ਹੋ ਜਾਵੇ। ਦੂਜਾ, ਸੂਬਾ ਸਰਕਾਰਾਂ ਨੂੰ ਉਨ੍ਹਾਂ ਦੇ ਕਾਨੂੰਨ ਬਦਲਣ 'ਤੇ ਮਨਾਇਆ ਜਾਵੇ, ਜਿਸ ਨਾਲ ਉਹ ਨਗਰ ਨਿਗਮਾਂ ਅਤੇ ਪੰਚਾਇਤ ਚੋਣਾਂ ਲਈ ਚੋਣ ਕਮਿਸ਼ਨ ਦੀ ਵੋਟਰ ਲਿਸਟ ਦੀ ਵਰਤੋਂ ਕਰੇ। ਇਸ ਮੀਟਿੰਗ 'ਚ ਕੈਬਨਿਟ ਸਕੱਤਰ ਰਾਜੀਵ ਗੌਬਾ ਤੋਂ ਇਲਾਵਾ, ਵਿਧਾਨ ਸਕੱਤਰ ਜੀ. ਨਾਰਾਇਣ ਰਾਜੂ, ਪੰਚਾਇਤੀ ਰਾਜ ਸਕੱਤਰ ਸੁਨੀਲ ਕੁਮਾਰ ਅਤੇ ਚੋਣ ਕਮਿਸ਼ਨ ਦੇ ਤਿੰਨ ਪ੍ਰਤੀਨਿਧੀ ਸ਼ਾਮਲ ਹੋਏ।

ਇਹ ਹਨ ਕਾਨੂੰਨੀ ਪ੍ਰਬੰਧ
ਧਾਰਾ 243ਕੇ ਅਤੇ 243ZA ਸੂਬਿਆਂ 'ਚ ਸਥਾਨਕ ਬਾਡੀਆਂ ਦੇ ਚੋਣ ਨਾਲ ਸੰਬੰਧਤ ਹਨ। ਇਸ ਦੇ ਅਧੀਨ, ਸੂਬਾ ਚੋਣ ਕਮਿਸ਼ਨ ਨੂੰ ਵੋਟਰ ਲਿਸਟ ਤਿਆਰ ਕਰਵਾਉਣ ਅਤੋ ਚੋਣਾਂ ਕਰਵਾਉਣ ਦੇ ਅਧਿਕਾਰ ਦਿੱਤੇ ਗਏ ਹਨ। ਉੱਥੇ ਹੀ ਸੰਵਿਧਾਨ ਦੀ ਧਾਰਾ 324 (1) ਕੇਂਦਰੀ ਚੋਣ ਕਮਿਸ਼ਨ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਦੀਆਂ ਸਾਰੀਆਂ ਚੋਣਾਂ ਲਈ ਵੋਟਰ ਲਿਸਟ ਤਿਆਰ ਕਰਨ ਅਤੇ ਕੰਟਰੋਲ ਕਰਨ ਦਾ ਅਧਿਕਾਰ ਦਿੰਦਾ ਹੈ। ਯਾਨੀ ਸਥਾਨਕ ਬਾਡੀਆਂ 'ਚ ਚੋਣਾਂ ਲਈ ਸੂਬਾ ਪੱਧਰ 'ਤੇ ਕਮਿਸ਼ਨ ਆਜ਼ਾਦ ਹੈ ਅਤੇ ਉਨ੍ਹਾਂ ਨੂੰ ਕੇਂਦਰੀ ਚੋਣ ਕਮਿਸ਼ਨ ਤੋਂ ਕੋਈ ਮਨਜ਼ੂਰੀ ਲੈਣ ਦੀ ਜ਼ਰੂਰਤ ਨਹੀਂ ਹੈ।

ਸੂਬਿਆਂ ਨੂੰ ਮਨਾਉਣ ਦੇ ਪੱਖ 'ਚ ਦਿੱਸੇ ਸੁਨੀਲ ਕੁਮਾਰ
ਮੀਟਿੰਗ 'ਚ ਸੁਨੀਲ ਕੁਮਾਰ ਸੂਬਿਆਂ ਨੂੰ ਮਨਾਉਣ ਦੇ ਪੱਖ 'ਚ ਦਿੱਸੇ। ਮਿਸ਼ਰਾ ਨੇ ਕੈਬਨਿਟ ਸਕੱਤਰ ਨੂੰ ਕਿਹਾ ਹੈ ਕਿ ਉਹਸੂਬਿਆਂ ਨਾਲ ਗੱਲ ਕਰਨ ਅਤੇ ਇਕ ਮਹੀਨੇ 'ਚ ਅਗਲੇ ਕਦਮ ਦਾ ਸੁਝਾਅ ਸਾਹਮਣੇ ਰੱਖਣ। ਇਕ ਸਾਬਕਾ ਮੁੱਖ ਚੋਣ ਕਮਿਸ਼ਨਰ ਦੇ ਹਵਾਲੇ ਤੋਂ ਅਖਬਾਰ ਲਿਖਦਾ ਹੈ ਕਿ ਕਾਮਨ ਵੋਟਰ ਲਿਸਟ ਨਾਲ ਸਰਕਾਰੀ ਖਜ਼ਾਨੇ ਦੀ ਬਚਤ ਤਾਂ ਹੋਵੇਗੀ ਹੀ, ਲੇਬਰ ਵੀ ਕਾਫ਼ੀ ਬਚੇਗੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਲਈ ਵੱਡੇ ਪੈਮਾਨੇ 'ਤੇ ਆਮ ਸਹਿਮਤੀ ਦੀ ਜ਼ਰੂਰਤ ਹੋਵੇਗੀ, ਜੋ ਕੇਂਦਰ ਅਤੇ ਸੂਬਿਆਂ ਦਰਮਿਆਨ ਰਿਸ਼ਤਿਆਂ ਨੂੰ ਦੇਖਦੇ ਹੋਏ ਆਸਾਨ ਨਹੀਂ।

2019 ਦੇ ਐਲਾਨ ਪੱਤਰ 'ਚ ਕੀਤਾ ਸੀ ਕਾਮਨ ਵੋਟਰ ਲਿਸਟ ਦਾ ਵਾਅਦਾ
ਭਾਜਪਾ ਨੇ 2019 ਲੋਕ ਸਭਾ ਚੋਣਾਂ ਲਈ ਆਪਣੇ ਐਲਾਨ ਪੱਤਰ 'ਚ ਕਾਮਨ ਵੋਟਰ ਲਿਸਟ ਦਾ ਵਾਅਦਾ ਕੀਤਾ ਸੀ। ਪਾਰਟੀ ਇਕੱਠੇ ਹੀ ਲੋਕ ਸਭਾ, ਰਾਜ ਵਿਧਾਨ ਸਭਾਵਾਂ ਅਤੇ ਸਥਾਨਕ ਬਾਡੀ ਚੋਣਾਂ ਕਰਵਾਉਣ ਦੇ ਪੱਖ 'ਚ ਹੈ, ਜਿਸ ਦਾ ਜ਼ਿਕਰ ਉਸ ਦੇ ਐਲਾਨ ਪੱਤਰ 'ਚ ਵੀ ਹੈ। ਦੇਸ਼ ਭਰ 'ਚ ਇਕ ਵੋਟਰ ਲਿਸਟ ਦੀ ਮੰਗ ਨਵੀਂ ਨਹੀਂ ਹੈ। ਕਾਨੂੰਨ ਕਮਿਸ਼ਨ ਨੇ 2015 'ਚ ਆਪਣੀ 225ਵੀਂ ਰਿਪੋਰਟ 'ਚ ਇਸ ਦੀ ਸਿਫ਼ਾਰਿਸ਼ ਕੀਤੀ ਸੀ।


DIsha

Content Editor

Related News