ਭਾਰਤ 'ਚ ਬਣੇਗਾ ਅਮਰੀਕੀ ਜਹਾਜ਼ Super Hercules, ਲਾਕਹੀਡ ਤੇ ਟਾਟਾ ਵਿਚਾਲੇ ਸੌਦਾ

Tuesday, Sep 10, 2024 - 08:48 PM (IST)

ਨੈਸ਼ਨਲ ਡੈਸਕ : ਅਮਰੀਕੀ ਰੱਖਿਆ ਕੰਪਨੀ ਲਾਕਹੀਡ ਮਾਰਟਿਨ ਅਤੇ ਟਾਟਾ ਐਡਵਾਂਸਡ ਸਿਸਟਮ ਲਿਮਟਿਡ ਨੇ ਮੰਗਲਵਾਰ ਨੂੰ ਭਾਰਤ ਵਿਚ C-130J ਸੁਪਰ ਹਰਕਿਊਲਸ ਟੈਕਟੀਕਲ ਏਅਰਲਿਫਟਰ ਬਣਾਉਣ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ। ਇਹ ਫੈਸਲਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਅਮਰੀਕਾ ਦੌਰੇ ਤੋਂ ਕੁਝ ਦਿਨ ਬਾਅਦ ਲਿਆ ਗਿਆ ਹੈ। ਮਤਲਬ ਕਿ ਇਹ ਦੋਨਾਂ ਦੇਸ਼ਾਂ ਵਿਚਾਲੇ ਇੱਕ ਵੱਡੀ ਡੀਲ ਹੈ।

ਇਸ ਸਮਝੌਤੇ ਤਹਿਤ ਇਨ੍ਹਾਂ ਜਹਾਜ਼ਾਂ ਦੇ ਰੱਖ-ਰਖਾਅ, ਮੁਰੰਮਤ, ਓਵਰਹਾਲ ਵਰਗੀਆਂ ਸਹੂਲਤਾਂ ਭਾਰਤ ਵਿਚ ਹੀ ਉਪਲਬਧ ਹੋਣਗੀਆਂ। ਇਹ ਭਾਰਤੀ ਹਵਾਈ ਸੈਨਾ ਦੇ ਮੌਜੂਦਾ 12 C-130J ਫਲੀਟ ਲਈ ਵੀ ਫਾਇਦੇਮੰਦ ਹੋਵੇਗਾ। ਇਸ ਸਮਝੌਤੇ ਨਾਲ ਮੀਡੀਅਮ ਟਰਾਂਸਪੋਰਟ ਏਅਰਕ੍ਰਾਫਟ ਪ੍ਰੋਜੈਕਟ ਨੂੰ ਅੱਗੇ ਲਿਜਾਇਆ ਜਾਵੇਗਾ।

ਭਾਰਤੀ ਹਵਾਈ ਸੈਨਾ 80 ਮੀਡੀਅਮ ਟਰਾਂਸਪੋਰਟ ਏਅਰਕ੍ਰਾਫਟ ਹਾਸਲ ਕਰਨ ਦੀ ਤਿਆਰੀ ਕਰ ਰਹੀ ਹੈ। ਪਿਛਲੇ ਸਾਲ ਇੱਕ ਆਰਐੱਫਆਈ ਅਰਥਾਤ ਮੁੱਢਲਾ ਟੈਂਡਰ ਜਾਰੀ ਕੀਤਾ ਗਿਆ ਸੀ। ਲਾਕਹੀਡ ਮਾਰਟਿਨ ਨੇ RFI ਨੂੰ ਜਵਾਬ ਦਿੱਤਾ ਕਿਉਂਕਿ C-130J-30 ਸੁਪਰ ਹਰਕਿਊਲਸ ਭਾਰਤੀ ਹਵਾਈ ਸੈਨਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਢੁਕਵਾਂ ਹੈ।

ਆਓ ਜਾਣਦੇ ਹਾਂ ਇਸ ਜਹਾਜ਼ ਦੀ ਤਾਕਤ...
ਭਾਰਤੀ ਹਵਾਈ ਸੈਨਾ ਕੋਲ 11 C-130J ਸੁਪਰ ਹਰਕਿਊਲਸ ਟ੍ਰਾਂਸਪੋਰਟ ਏਅਰਕ੍ਰਾਫਟ ਹਨ। ਇਨ੍ਹਾਂ ਨੂੰ ਟੈਕਟੀਕਲ ਏਅਰਲਿਫਟਰਸ ਕਿਹਾ ਜਾਂਦਾ ਹੈ। ਇਹ 92 ਯਾਤਰੀਆਂ, 64 ਹਵਾਈ ਫੌਜੀਆਂ, 6 ਪੈਲੇਟਸ ਜਾਂ 74 ਮਰੀਜ਼ਾਂ ਦੇ ਨਾਲ-ਨਾਲ 5 ਮੈਡੀਕਲ ਸਟਾਫ ਨੂੰ ਲਿਫਟ ਕਰ ਸਕਦਾ ਹੈ। ਇਸ ਦੇ ਅੰਦਰ 2 ਜਾਂ 3 ਵੱਡੀਆਂ ਹੁਮਵੀ ਜੀਪਾਂ ਲੱਦੀਆਂ ਜਾ ਸਕਦੀਆਂ ਹਨ। ਇਹ ਆਪਣੇ ਨਾਂ ਵਾਂਗ ਸ਼ਕਤੀਸ਼ਾਲੀ ਹੈ।

97.9 ਫੁੱਟ ਲੰਬੇ ਅਤੇ 38.10 ਫੁੱਟ ਦੇ ਖੰਭਾਂ ਵਾਲੇ ਇਸ ਕਾਰਗੋ ਜਹਾਜ਼ ਦੀ ਉਚਾਈ 38.10 ਫੁੱਟ ਹੈ। ਜਦੋਂ ਇਹ ਜਹਾਜ਼ ਖਾਲੀ ਹੁੰਦਾ ਹੈ ਤਾਂ ਇਸ ਦਾ ਭਾਰ 34,374 ਕਿਲੋਗ੍ਰਾਮ ਹੁੰਦਾ ਹੈ। ਪਰ ਇਹ 70 ਹਜ਼ਾਰ ਕਿਲੋਗ੍ਰਾਮ ਤੋਂ ਜ਼ਿਆਦਾ ਭਾਰ ਆਪਣੇ ਨਾਲ ਲੈ ਜਾ ਸਕਦਾ ਹੈ। ਇਹ 22 ਹਜ਼ਾਰ ਫੁੱਟ ਦੀ ਉਚਾਈ 'ਤੇ ਵੱਧ ਤੋਂ ਵੱਧ 670 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਡ ਸਕਦਾ ਹੈ।

ਆਮ ਤੌਰ 'ਤੇ ਇਸ ਦੀ ਕਰੂਜ਼ ਸਪੀਡ 644 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਇਸ ਦੀ ਰੇਂਜ 3300 ਕਿਲੋਮੀਟਰ ਹੈ। ਵੱਧ ਤੋਂ ਵੱਧ 28 ਹਜ਼ਾਰ ਫੁੱਟ ਦੀ ਉਚਾਈ ਤੱਕ ਜਾ ਸਕਦਾ ਹੈ। ਇਸ ਤੋਂ ਉਪਰ ਚੁੱਕਣ ਲਈ ਇਸ ਦਾ ਭਾਰ ਘਟਾਉਣਾ ਹੋਵੇਗਾ। ਖਾਲੀ, ਇਹ 40 ਹਜ਼ਾਰ ਫੁੱਟ ਦੀ ਵੱਧ ਤੋਂ ਵੱਧ ਉਚਾਈ ਤੱਕ ਪਹੁੰਚ ਸਕਦਾ ਹੈ।


Baljit Singh

Content Editor

Related News