ਟਾਟਾ ਮੋਟਰਜ਼ ਦੇ ਕਮਰਸ਼ੀਅਲ ਅਤੇ ਪੈਸੰਜਰ ਵਾਹਨ ਸੈਗਮੈਂਟ ਦਾ ਵੱਖ-ਵੱਖ ਹੋਣਾ ਨਵੇਂ ਯੁੱਗ ਦੀ ਸ਼ੁਰੂਆਤ : ਐੱਨ. ਚੰਦਰਸ਼ੇਖਰਨ

Thursday, Nov 13, 2025 - 11:34 AM (IST)

ਟਾਟਾ ਮੋਟਰਜ਼ ਦੇ ਕਮਰਸ਼ੀਅਲ ਅਤੇ ਪੈਸੰਜਰ ਵਾਹਨ ਸੈਗਮੈਂਟ ਦਾ ਵੱਖ-ਵੱਖ ਹੋਣਾ ਨਵੇਂ ਯੁੱਗ ਦੀ ਸ਼ੁਰੂਆਤ : ਐੱਨ. ਚੰਦਰਸ਼ੇਖਰਨ

ਨਵੀਂ ਦਿੱਲੀ (ਭਾਸ਼ਾ) - ਟਾਟਾ ਸੰਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਟਾਟਾ ਮੋਟਰਜ਼ ਦੇ ਕਮਰਸ਼ੀਅਲ ਅਤੇ ਪੈਸੰਜਰ ਵ੍ਹੀਕਲਜ਼ ਬਿਜ਼ਨੈੱਸ ਸੈਗਮੈਂਟ ਦਾ ਡੀਮਰਜਰ ਇਕ ਵੱਡੀ ਉਪਲੱਬਧੀ ਹੈ। ਇਸ ਨਾਲ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਅਤੇ ਇਕ ਲੰਮੇ ਸਾਂਝੇ ਵਿੱਤੀ ਇਤਿਹਾਸ ਤੋਂ ਬਾਅਦ ਦੋਵਾਂ ਕੰਪਨੀਆਂ ਨੂੰ ਸੁਤੰਤਰ ਤੌਰ ’ਤੇ ਵਿਕਾਸ ਦੀਆਂ ਰਣਨੀਤੀਆਂ ਬਣਾਉਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ :    ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ

ਟਾਟਾ ਮੋਟਰਜ਼ ਦੀ ਕਮਰਸ਼ੀਅਲ ਇਕਾਈ ਦੇ ਲਿਸਟਿੰਗ ਸਮਾਰੋਹ ’ਚ ਬੋਲਦੇ ਹੋਏ ਚੰਦਰਸ਼ੇਖਰਨ ਨੇ ਕਿਹਾ ਕਿ ਟਾਟਾ ਮੋਟਰਜ਼ ਪੈਸੰਜਰ ਵ੍ਹੀਕਲਜ਼ (ਐੱਮ. ਪੀ. ਵੀ.) ਨੂੰ ਹਮੇਸ਼ਾ ਤੋਂ ਟਾਟਾ ਮੋਟਰਜ਼ ਕਮਰਸ਼ੀਅਲ ਵ੍ਹੀਕਲਜ਼ (ਟੀ. ਐੱਮ. ਸੀ. ਵੀ.) ਵੱਲੋਂ ਸਪੋਰਟ ਮਿਲਦਾ ਆਇਆ ਹੈ।

ਇਹ ਵੀ ਪੜ੍ਹੋ :    Cash Deposit 'ਤੇ IT ਵਿਭਾਗ ਦਾ ਸਖ਼ਤ ਨਿਯਮ, ਜਾਣੋ ਕਦੋਂ ਮਿਲ ਸਕਦੈ ਇਨਕਮ ਟੈਕਸ ਦਾ Notice

ਉਨ੍ਹਾਂ ਅੱਗੇ ਕਿਹਾ ਕਿ ਕਮਰਸ਼ੀਅਲ ਵ੍ਹੀਕਲਜ਼ ਸੈਗਮੈਂਟ ਤੋਂ ਕੈਸ਼ ਫਲੋਅ ਆ ਰਿਹਾ ਹੈ ਅਤੇ ਇਸ ਦਾ ਪੈਸੰਜਰ ਵ੍ਹੀਕਲਜ਼ ਸੈਗਮੈਂਟ ਦੀ ਪੂੰਜੀਗਤ ਖਰਚ ’ਚ ਵਰਤੋਂ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ 'ਚ ਤੂਫ਼ਾਨੀ ਵਾਧਾ, ਜਾਣੋ ਅਚਾਨਕ ਇੰਨਾ ਮਹਿੰਗਾ ਕਿਉਂ ਹੋ ਗਿਆ 10 ਗ੍ਰਾਮ ਸੋਨਾ

ਚੰਦਰਸ਼ੇਖਰਨ ਮੁਤਾਬਕ ਦੋਵੇਂ ਕਾਰੋਬਾਰਾਂ ਨੂੰ ਮਜ਼ਬੂਤ ਰੱਖਣ ਲਈ ਟਾਟਾ ਮੋਟਰਜ਼ ਦਾ ਡੀਮਰਜਰ ਜ਼ਰੂਰੀ ਸੀ। ਦੋਵੇਂ ਸੈਗਮੈਂਟ ਦੇ ਡੀਮਰਜਰ ਦਾ ਵਿਚਾਰ ਸਭ ਤੋਂ ਪਹਿਲਾਂ 2017-18 ’ਚ ਆਇਆ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ’ਚ ਦੇਰੀ ਹੋਈ।

ਇਸ ’ਤੇ ਬਾਅਦ ’ਚ ਫਿਰ ਧਿਆਨ ਕੇਂਦਰਿਤ ਕੀਤਾ ਗਿਆ ਅਤੇ ਪਿਛਲੇ ਕੁਝ ਸਾਲਾਂ ’ਚ ਇਸ ਨੇ ਰਫਤਾਰ ਫੜੀ, ਜਿਸ ਦੀ ਸਮਾਪਤੀ ਇਸ ਸਾਲ ਦੀ ਸ਼ੁਰੂਆਤ ’ਚ ਆਧਿਕਾਰਕ ਤੌਰ ’ਤੇ ਡੀਮਰਜਰ ਦੇ ਰੂਪ ’ਚ ਹੋਈ।

ਇਹ ਵੀ ਪੜ੍ਹੋ :     ਤੁਹਾਡੇ ਬਾਅਦ ਕਿਸ ਨੂੰ ਮਿਲੇਗੀ Bank 'ਚ ਜਮ੍ਹਾ ਰਾਸ਼ੀ, ਜਾਣੋ Nominees ਨਿਰਧਾਰਤ ਕਰਨ ਲਈ RBI ਦੇ ਨਿਯਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News