GE ਏਅਰੋਸਪੇਸ ਆਪਣੀ ਪੁਣੇ ਨਿਰਮਾਣ ਸਹੂਲਤ ’ਚ 1.4 ਕਰੋੜ ਅਮਰੀਕੀ ਡਾਲਰ ਦਾ ਕਰੇਗੀ ਨਿਵੇਸ਼
Friday, Nov 21, 2025 - 12:28 AM (IST)
ਨਵੀਂ ਦਿੱਲੀ, (ਭਾਸ਼ਾ)- ਜੀ. ਈ. ਏਅਰੋਸਪੇਸ ਪੁਣੇ ਸਥਿਤ ਆਪਣੇ ਨਿਰਮਾਣ ਪਲਾਂਟ ਦੀ ਸਮਰੱਥਾ ਵਿਸਥਾਰ ਲਈ 1.4 ਕਰੋੜ ਡਾਲਰ ਦਾ ਨਿਵੇਸ਼ ਕਰੇਗੀ। ਇਸ ਦੇ ਨਾਲ ਹੀ 10 ਸਾਲ ਪੁਰਾਣੇ ਪਲਾਂਟ ਲਈ 2 ਸਾਲ ਤੋਂ ਵੀ ਘੱਟ ਸਮੇਂ ’ਚ ਐਲਾਨਿਆ ਕੁਲ ਨਿਵੇਸ਼ 4.4 ਕਰੋੜ ਡਾਲਰ ਹੋ ਜਾਵੇਗਾ। ਇਸ ਪਲਾਂਟ ’ਚ ਮੈਨੂਫੈਕਚਰਡ ਕੰਪੋਨੈਂਟਸ ਦੀ ਵਰਤੋਂ ਜੀਈ90, ਜੀ. ਈ. ਐੱਨ. ਐਕਸ, ਜੀਈ9ਐਕਸ ਅਤੇ ਲੀਪ ਇੰਜਣਾਂ ਲਈ ਕੀਤੀ ਜਾਂਦੀ ਹੈ।
ਲੀਪ ਇੰਜਣਾਂ ਦਾ ਨਿਰਮਾਣ ਸੀ. ਐੱਫ. ਐੱਮ. ਵੱਲੋਂ ਕੀਤਾ ਜਾਂਦਾ ਹੈ। ਜਹਾਜ਼ ਇੰਜਣਾਂ ਦੀ ਪ੍ਰਮੁੱਖ ਨਿਰਮਾਤਾ ਕੰਪਨੀ ਸੀ. ਐੱਫ. ਐੱਮ., ਜੀ. ਈ. ਅਤੇ ਸਫਰਾਨ ਦਾ 50 : 50 ਸਾਂਝਾ ਉਦਮ ਹੈ। ਕੰਪਨੀ ਨੇ ਐਲਾਨ ਕੀਤਾ ਕਿ ਉਹ ਪੁਣੇ ਸਥਿਤ ਨਿਰਮਾਣ ਪਲਾਂਟ ’ਚ 1.4 ਕਰੋੜ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗੀ।
