''14 ਅਪ੍ਰੈਲ ਤੋਂ ਬਾਅਦ ਵੀ ਲਾਕਡਾਊਨ 3 ਜੂਨ ਤਕ ਵਧਾਇਆ ਜਾਵੇ''

04/06/2020 9:31:52 PM

ਨਵੀਂ ਦਿੱਲੀ —  ਦੇਸ਼ 'ਚ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੇ ਅੰਕੜੇ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤਕ 4281 ਲੋਕ ਇਸ ਦੀ ਚਪੇਟ 'ਚ ਆ ਚੁੱਕੇ ਹਨ। 111 ਲੋਕਾਂ ਦੀ ਮੌਤ ਇਸ ਦੇ ਕਾਰਣ ਹੋ ਚੁੱਕੀ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਇਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ 'ਚ 21 ਦਿਨ ਦਾ ਲਾਕਡਾਊਨ ਕੀਤਾ ਹੋਇਆ ਹੈ। ਇਸ ਦੌਰਾਨ ਹੁਣ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਇਸ ਲਾਕਡਾਊਨ ਦਾ ਸਮਰਥਨ ਕੀਤਾ ਹੈ। ਨਾਲ ਹੀ ਸਰਕਾਰ ਤੋਂ ਇਸ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਹੈ।

ਮੈਂ ਲਾਕਡਾਊਨ ਦੇ ਸਮਰਥਨ 'ਚ ਹਾਂ: ਕੇ.ਸੀ.ਆਰ.
ਮੁੱਖ ਮੰਤਰੀ ਨੇ ਕਿਹਾ, 'ਦੇਸ਼ 'ਚ ਕੋਰੋਨਾ ਵਾਇਰਸ ਖਿਲਾਫ ਲਾਕਡਾਊਨ ਸਾਡਾ ਇਕਲੌਤਾ ਹਥਿਆਰ ਹੈ। ਅਸੀਂ ਬ੍ਰਿਟੇਨ ਤੋਂ ਉੱਪਰ ਨਹੀਂ ਹਾਂ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਲਾਕਡਾਊਨ ਨੂੰ ਅੱਗੇ ਵਧਾਇਆ ਜਾਵੇ।' ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਕਿਹਾ, 'ਮੈਂ ਲਾਕਡਾਊਨ ਦੇ ਸਮਰਥਨ 'ਚ ਹਾਂ। ਇਸ ਨੂੰ 15 ਅਪ੍ਰੈਲ ਤੋਂ ਅੱਗੇ ਵਧਾ ਦਿੱਤਾ ਜਾਵੇ।  ਰਾਓ ਨੇ ਕਿਹਾ ਕਿ ਲਾਕਡਾਊਨ ਖੋਲ੍ਹਣ ਨਾਲ ਅਰਥਵਿਵਸਥਾ ਤਾਂ ਪਟੜੀ 'ਤੇ ਜਾਵੇਗੀ ਪਰ ਜੋ ਜ਼ਿੰਦਗੀਆਂ ਚਲੀ ਜਾਣਗੀਆਂ ਉਨ੍ਹਾਂ ਨੂੰ ਵਾਪਸ ਨਹੀਂ ਲਿਆ ਸਕਦੇ।'

ਤੇਲੰਗਨਾ 'ਚ 3 ਜੂਨ ਤਕ ਲਾਕਡਾਊਨ ਵਧਾਉਣ ਦਾ ਸੁਝਾਅ
ਉਥੇ ਹੀ ਦੂਜੇ ਪਾਸੇ ਅਜਿਹੀਆਂ ਖਬਰਾਂ ਆਈਆਂ ਸਨ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਕੇ.ਸੀ.ਆਰ. ਨੇ ਤੇਲੰਗਾਨਾ 'ਚ ਲਾਕਡਾਊਨ ਨੂੰ 3 ਜੂਨ ਤਕ ਵਧਾਉਣ ਦਾ ਆਦੇਸ਼ ਦਿੱਤਾ ਹੈ। ਹਾਲਾਂਕਿ ਮੁੱਖ ਮੰਤਰੀ ਦਫਤਰ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਮੁੱਖ ਮੰਤਰੀ ਦਫਤਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਚੰਦਰਸ਼ੇਖਰ ਰਾਓ ਨੇ 15 ਅਪ੍ਰੈਲ ਤੋਂ ਬਾਅਦ ਲਾਕਡਾਊਨ ਨੂੰ ਸਿਰਫ 2 ਹਫਤੇ ਲਈ ਵਦਾਉਣ ਦੇ ਸਬੰਧ 'ਚ ਸੁਝਾਅ ਦਿੱਤਾ ਹੈ। ਬੀ.ਸੀ.ਜੀ. ਦੀ ਰਿਪੋਰਟ 'ਚ 3 ਜੂਨ ਤਕ ਭਾਰਤ 'ਚ ਲਾਕਡਾਊਨ ਦੀ ਸਲਾਹ ਦਿੱਤੀ ਗਈ ਸੀ।


Inder Prajapati

Content Editor

Related News