ਪੁਲਸ ਨੇ ਨਹੀਂ ਖੋਲ੍ਹਿਆ ਪੁਲ, ਕਾਰੋਬਾਰੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ

05/19/2020 1:55:56 PM

ਕਾਨਪੁਰ- ਲਾਕਡਾਊਨ ਕਾਰਨ ਯੂ.ਪੀ. ਦੇ ਕਾਨਪੁਰ ਅਤੇ ਓਨਾਵ ਨੂੰ ਜੋੜਨ ਵਾਲੇ ਦੋਵੇਂ ਪੁਲ ਇਕ ਮਹੀਨੇ ਤੋਂ ਸੀਲ ਕਰ ਰੱਖੇ ਹਨ। ਮੰਗਲਵਾਰ ਨੂੰ ਕਾਨਪੁਰ-ਓਨਾਵ ਸ਼ੁਕਲਾਗੰਜ ਪੁਲ ਨਾ ਖੋਲ੍ਹੇ ਜਾਣ ਨਾਲ ਇਕ ਦਿਲ ਦੀ ਬੀਮਾਰੀ ਨਾਲ ਜੂਝ ਰਿਹਾ ਮਰੀਜ਼ ਹਸਪਤਾਲ ਨਹੀਂ ਪਹੁੰਚ ਸਕਿਆ। ਕਰੋੜਪਤੀ ਮ੍ਰਿਤਕ ਬਰਤਨ ਦਾ ਵਪਾਰੀ ਸੀ, ਜਿਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਸ ਤੋਂ ਲੈ ਕੇ ਅਧਿਕਾਰੀਆਂ ਨੂੰ ਇਕ ਘੰਟੇ ਤੱਕ ਫੋਨ ਕੀਤਾ ਅਤੇ ਮਦਦ ਲਈ ਗੁਹਾਰ ਲਗਾਈ ਪਰ ਕੁਝ ਨਹੀਂ ਹੋ ਸਕਿਆ। ਪੁਲਸ ਨੇ ਓਨਾਵ ਤੋਂ ਕਾਨਪੁਰ ਸ਼ਹਿਰ ਨੂੰ ਜੋੜਨ ਵਾਲੇ ਦੋਵੇਂ ਪੁਲ ਇਕ ਮਹੀਨੇ ਤੋਂ ਸੀਲ ਕਰ ਰੱਖੇ ਹਨ। ਪੁਲਸ ਨੇ ਕਾਨਪੁਰ-ਓਨਾਵ ਨੂੰ ਜੋੜਨ ਵਾਲੇ ਸ਼ੁਕਲਾਗੰਜ ਪੁਲ ਨੂੰ ਸੀਲ ਕੀਤਾ ਸੀ। ਮੰਗਲਵਾਰ ਰਾਤ 2 ਵਜੇ ਬਰਤਨ (ਭਾਂਡਿਆਂ ਦਾ) ਵਪਾਰੀ ਕ੍ਰਿਸ਼ਨ ਕੁਮਾਰ ਵਰਮਾ ਨੂੰ ਦਿਲ ਦਾ ਦੌਰਾ ਪਿਆ ਸੀ। ਵਰਮਾ ਦੇ ਬੇਟੇ ਅਨੁਸਾਰ ਉਹ ਆਪਣੇ ਪਿਤਾ ਨੂੰ ਆਪਣੀ ਕਾਰ 'ਤੇ ਲੈ ਕੇ ਪੁਲ 'ਤੇ ਪਹੁੰਚਿਆ ਪਰ ਪੁਲਸ ਨੇ ਪੁਲ ਨਹੀਂ ਖੋਲ੍ਹਿਆ।

ਮ੍ਰਿਤਕ ਦੇ ਬੇਟੇ ਨੇ ਕਿਹਾ ਕਿ ਦੂਜੇ ਪੁਲ 'ਤੇ ਪਹੁੰਚਿਆ ਤਾਂ ਪੁਲਸ ਨੇ ਉਸ ਨੂੰ ਵੀ ਨਹੀਂ ਖੋਲ੍ਹਿਆ। ਬੇਟੇ ਦਾ ਕਹਿਣਾ ਹੈ ਕਿ ਉਸ ਨੇ ਡੀ.ਐੱਮ., ਐੱਸ.ਡੀ.ਐੱਮ. ਸਮੇਤ ਕਈ ਲੋਕਾਂ ਨੂੰ ਫੋਨ ਕੀਤਾ ਪਰ ਪੁਲ ਨਹੀਂ ਖੋਲ੍ਹਿਆ ਗਿਆ। ਇਕਘੰਟੇ ਤੱਕ ਸਭ ਤੋਂ ਗੁਹਾਰ ਲਗਾਉਣ ਦੇ ਬਾਵਜੂਦ ਜਦੋਂ ਉਸ ਨੇ ਡੀ.ਐੱਮ. ਦਾ ਆਦੇਸ਼ ਦੱਸ ਕੇ ਪੁਲ ਨਹੀਂ ਖੋਲਿਆ ਤਾਂ ਬੇਟਾ ਕਾਰ ਤੋਂ 22 ਕਿਲੋਮੀਟਰ ਗੰਗਾ ਬੈਰਾਜ ਘੁੰਮ ਕੇ ਹਸਪਤਾਲ ਪਹੁੰਚਿਆ। ਕਾਨਪੁਰ ਦੇ ਕਾਰਡੀਓਲਾਜੀ ਹਸਪਤਾਲ 'ਚ ਪਹੁੰਚਣ 'ਤੇ ਡਾਕਟਰਾਂ ਨੇ ਵਪਾਰੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ।

 


DIsha

Content Editor

Related News