ਸ਼ਰਾਬ ਲਈ ਸ਼ਰਾਬੀਆਂ ਦੀ ਬੇਤਾਬੀ, ਦੁਕਾਨਾਂ ਖੁੱਲਦੇ ਹੀ ਦਿੱਸੇ ਗਜਬ ਨਜ਼ਾਰੇ, ਸੋਸ਼ਲ ਮੀਡੀਆ ''ਤੇ ਵੀ ਟਰੈਂਡਿੰਗ

05/04/2020 2:55:07 PM

ਨੈਸ਼ਨਲ ਡੈਸਕ- ਲਾਕਡਾਊਨ ਦਾ ਤੀਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋ ਗਿਆ। ਲਾਕਡਾਊਨ ਦਰਮਿਆਨ ਰਾਜ ਸਰਕਾਰਾਂ ਨੂੰ ਕਈ ਛੋਟ ਤਾਂ ਦਿੱਤੀਆਂ ਗਈਆਂ ਹਨ, ਉੱਥੇ ਹੀ ਅੱਜ ਤੋਂ ਸ਼ਰਾਬ ਦੀਆਂ ਦੁਕਾਨਾਂ ਵੀ ਖੁੱਲ ਗਈਆਂ ਹਨ। ਸ਼ਰਾਬ ਦੀਆਂ ਦੁਕਾਨਾਂ ਖੁੱਲਦੇ ਹੀ ਜੋ ਨਜ਼ਾਰਾ ਦੇਖਣ ਨੂੰ ਮਿਲਿਆ, ਉਸ ਤੋਂ ਤਾਂ ਇਕ ਗੱਲ ਸਾਫ਼ ਸੀ ਕਿ ਸ਼ਰਾਬੀਆਂ ਨੂੰ ਸ਼ਰਾਬ ਦੀਆਂ ਦੁਕਾਨਾਂ ਖੁੱਲਣ ਦਾ ਇੰਤਜ਼ਾਰ ਕਿੰਨ ਬੇਸਬਰੀ ਨਾਲ ਸੀ। ਉੱਥੇ ਹੀ ਸੋਸ਼ਲ ਮੀਡੀਆ 'ਤੇ ਵੀ ਅੱਜ #LiquorShops ਟਰੈਂਡ ਕਰ ਰਿਹਾ ਹੈ।

PunjabKesariਕਈ ਥਾਂਵਾਂ 'ਤੇ ਸ਼ਰਾਬ ਦੀਆਂ ਦੁਕਾਨਾਂ ਦੀ ਕੀਤੀ ਗਈ ਪੂਜਾ
ਇੰਨਾ ਹੀ ਨਹੀਂ ਕਈ ਲੋਕਾਂ ਨੇ ਤਾਂ ਸ਼ਰਾਬ ਦੀਆਂ ਦੁਕਾਨਾਂ ਦੀ ਪੂਜਾ ਵੀ ਕੀਤੀ। ਜਿੱਥੇ ਕਈ ਥਾਂਵਾਂ 'ਤੇ ਲੋਕ ਸ਼ਰਾਬ ਲਈ ਸੋਸ਼ਲ ਡਿਸਟੈਂਸਿੰਗ ਨੂੰ ਭੁੱਲ ਗਏ, ਉੱਥੇ ਹੀ ਛੱਤੀਸਗੜ ਦੀ ਰਾਜਧਾਨੀ ਜੈਪੁਰ 'ਚ ਇਕ ਸ਼ਰਾਬ ਦੀ ਦੁਕਾਨ 'ਤੇ ਆਏ ਲੋਕ ਨਿਯਮਾਂ ਦਾ ਪੂਰਾ ਪਾਲਣ ਕਰਦੇ ਹੋਏ ਮਾਸਕ ਪਹਿਨ ਕੇ ਹੀ ਪਹੁੰਚੇ। ਜਿਨਾਂ ਲੋਕਾਂ ਕੋਲ ਮਾਸਕ ਨਹੀਂ ਸਨ, ਉਨਾਂ ਨੇ ਰੂਮਾਲ ਜਾਂ ਗਮਛੇ ਨਾਲ ਆਪਣਾ ਚਿਹਰਾ ਢੱਕ ਰੱਖਿਆ ਸੀ।

PunjabKesariਕਰਨਾਟਕ 'ਚ ਪੁਲਸ ਤਾਇਨਾਤ
ਸ਼ਰਾਬ ਦੀਆਂ ਦੁਕਾਨਾਂ 'ਤੇ ਭੀੜ ਬੇਕਾਬੂ ਨਾ ਹੋਵੇ, ਇਸ ਲਈ ਕਰਨਾਟਕ 'ਚ ਪੁਲਸ ਤਾਇਨਾਤ ਕੀਤੀ ਗਈ। ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਵੀ ਸੋਸ਼ਲ ਡਿਸਟੈਂਸਿੰਗ ਅਤੇ ਲਾਕਡਾਊਨ ਦੇ ਨਿਯਮਾਂ ਦੀ ਪਾਲਣ ਕਰਵਾਉਣ ਲਈ ਪੁਲਸ ਮੌਜੂਦ ਹੈ। ਚੋਕ ਨਾਲ ਘੇਰੇ ਬਣਾਏ ਗਏ ਅਤੇ ਲੋਕਾਂ ਨੂੰ ਹਿਦਾਇਤ ਦਿੱਤੀ ਗਈ ਕਿ ਇਨਾਂ ਦੇ ਅੰਦਰ ਖੜੇ ਹੋ ਕੇ ਆਪਣੀ ਵਾਰੀ ਦੇ ਹਿਸਾਬ ਨਾਲ ਅੱਗੇ ਵਧਿਆ ਜਾਵੇ।

PunjabKesariਬੈਰੀਕੇਡਿੰਗ ਲਗਾਏ ਗਏ
ਉੱਥੇ ਕਈ ਜਗਾ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਰੱਸੀ ਅਤੇ ਡੰਡਿਆਂ ਨਾਲ ਬੈਰੀਕੇਡਿੰਗ ਲਗਾਏ ਗਏ। ਇਨਾਂ ਬੈਰੀਕੇਡਿੰਗ ਦੇ ਅੰਦਰ ਰਹਿ ਕੇ ਲਾਈਨ ਲਗਾਉਣ ਦੀ ਵਿਵਸਥਾ ਕੀਤੀ ਗਈ ਅਤੇ ਨਿਸ਼ਾਨ ਦੇ ਦਾਇਰੇ 'ਚ ਹੀ ਲੋਕਾਂ ਨੂੰ ਰਹਿਣ ਲਈ ਕਿਹਾ ਗਿਆ।

PunjabKesari


DIsha

Content Editor

Related News