ਲਾਕਡਾਊਨ 'ਚ ਸ਼ਰਾਬ ਦੀਆਂ ਦੁਕਾਨਾਂ ਖੁੱਲਦੇ ਹੀ ਲੱਗੀ ਭੀੜ, ਦਿੱਲੀ ਪੁਲਸ ਨੇ ਕਰਵਾਈਆਂ ਬੰਦ

05/04/2020 12:49:20 PM

ਨਵੀਂ ਦਿੱਲੀ- ਲਾਕਡਾਊਨ 3 'ਚ ਜਨਤਾ ਨੂੰ ਕਈ ਤਰਾਂ ਦੀ ਛੋਟ ਮਿਲੀ ਹੈ। ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਸਵੇਰ ਤੋਂ ਹੱਲ-ਚੱਲ ਦਿੱਸ ਰਹੀ ਹੈ। ਇਸ ਵਾਰ ਸ਼ਰਾਬ ਦੀਆਂ ਦੁਕਾਨਾਂ ਵੀ ਖੁੱਲ ਗਈਆਂ ਹਨ, ਅਜਿਹੇ 'ਚ ਸੋਮਵਾਰ ਨੂੰ ਦਿੱਲੀ ਦੀਆਂ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਭਾਰੀ ਭੀੜ ਨਜ਼ਰ ਆਈ। ਭੀੜ ਇੰਨੀ ਜ਼ਿਆਦਾ ਹੋ ਗਈ ਕਿ ਕਈ ਇਲਾਕਿਆਂ 'ਚ ਦਿੱਲੀ ਪੁਲਸ ਨੂੰ ਦੁਕਾਨਾਂ ਬੰਦ ਕਰਵਾਉਣੀਆਂ ਪਈਆਂ। ਦੱਸਣਯੋਗ ਹੈ ਕਿ 24 ਮਾਰਚ ਦੇ ਬਾਅਦ ਤੋਂ ਹੀ ਦੇਸ਼ ਭਰ 'ਚ ਲਾਕਡਾਊਨ ਕਾਰਨ ਸ਼ਰਾਬ ਦੀਆਂ ਦੁਕਾਨਾਂ ਬੰਦ ਸਨ। ਹੁਣ ਜਦੋਂ ਲਾਕਡਾਊਨ ਦਾ ਤੀਜਦਾ ਫੇਜ਼ ਆਇਆ ਹੈ ਤਾਂ ਸ਼ਰਾਬ-ਪਾਨ-ਗੁਟਖੇ ਦੀਆਂ ਦੁਕਾਨਾਂ ਨੂੰ ਖੋਲ ਦਿੱਤਾ ਗਿਆ ਹੈ।

 

ਸੋਮਵਾਰ ਨੂੰ ਜਦੋਂ ਦੁਕਾਨਾਂ ਖੁੱਲੀਆਂ ਤਾਂ ਸਵੇਰੇ 8 ਵਜੇ ਤੋਂ ਹੀ ਲੰਬੀਆਂ-ਲੰਬੀਆਂ ਲਾਈਨਾਂ ਸ਼ਰਾਬ ਦੀਆਂ ਦੁਕਾਨਾਂ ਦੇ ਅੱਗੇ ਖੁੱਲ ਗਈਆਂ। ਇਸ ਦੌਰਾਨ ਉੱਥੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡਦੀਆਂ ਹੋਈਆਂ ਨਜ਼ਰ ਆਈ, ਕਈ ਜਗਾ 2-2 ਕਿਲੋਮੀਟਰ ਲੰਬੀਆਂ ਲਾਈਨਾਂ ਲੱਗੀਆਂ ਸਨ। ਇਸ ਕਾਰਨ ਹੁਣ ਦਿੱਲੀ ਪੁਲਸ ਨੇ ਕੁਝ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਹੈ ਤਾਂ ਕਿ ਭੀੜ ਬੇਕਾਬੂ ਹੋ ਰਹੀ ਸੀ। ਕਸ਼ਮੀਰੀ ਗੇਟ ਕੋਲ ਪੁਲਸ ਨੂੰ ਹਲਕਾ ਲਾਠੀਚਾਰਜ ਕਰ ਕੇ ਭੀੜ ਨੂੰ ਹਟਾਉਣਾ ਪਿਆ। ਪੁਲਸ ਵਲੋਂ ਕ੍ਰਿਸ਼ਨਾਨਗਰ 'ਚ ਖੁੱਲੀ ਸ਼ਰਾਬ ਦੀ ਦੁਕਾਨ ਨੂੰ ਵੀ ਬੰਦ ਕਰਵਾਇਆ ਗਿਆ, ਕਿਉਂਕਿ ਇੱਥੇ ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕਰ ਰਹੇ ਸਨ। ਹਾਲਾਂਕਿ ਹਾਲੇ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦਾ ਕੋਈ ਅਧਿਕਾਰਤ ਆਦੇਸ਼ ਸਾਹਮਣੇ ਨਹੀਂ ਆਇਆ ਹੈ। ਦੱਸਣਯੋਗ ਹੈ ਕਿ ਸਰਾਬ ਦੀ ਵਿਕਰੀ ਨਾਲ ਰਾਜ ਸਰਕਾਰ ਦੇ ਮਾਲਿਆ ਦਾ ਇਕ ਵੱਡਾ ਹਿੱਸਾ ਆਉਂਦਾ ਹੈ, ਅਜਿਹੇ 'ਚ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਨਾਂ ਦੁਕਾਨਾਂ ਨੂੰ ਖੋਲ ਦਿੱਤਾ ਜਾਵੇ।


DIsha

Content Editor

Related News