ਲਾਕਡਾਊਨ-2 : ਅੱਜ ਤੋਂ ਖੁੱਲ੍ਹਣਗੇ ਕਈ ''ਤਾਲੇ'', ਜਾਣੋ ਕੀ ਮਿਲੇਗੀ ਛੋਟ ਤੇ ਕੀ ਰਹੇਗਾ ਬੰਦ

04/20/2020 10:11:02 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਪੂਰਾ ਦੇਸ਼ ਇਕਜੁੱਟ ਹੋ ਕੇ ਜੰਗ ਲੜ ਰਿਹਾ ਹੈ। ਇਸ ਮਹਾਮਾਰੀ ਨੂੰ ਰੋਕਣ ਲਈ ਦੇਸ਼ ਭਰ 'ਚ 3 ਮਈ ਤੱਕ ਲਾਕਡਾਊਨ ਹੈ। ਅੱਜ ਯਾਨੀ ਕਿ 20 ਅਪ੍ਰੈਲ ਤੋਂ ਕੁਝ ਛੋਟ ਮਿਲ ਸਕਦੀ ਹੈ। ਹਾਲਾਂਕਿ ਇਹ ਛੋਟ ਦੇਸ਼ ਦੇ ਸਭ ਤੋਂ ਘੱਟ ਕੋਰੋਨਾ ਪ੍ਰਭਾਵਿਤ ਸੂਬਿਆਂ 'ਚ ਸ਼ੁਰੂ ਕੀਤੀ ਜਾਵੇਗੀ। ਕੰਟਨੇਮੈਂਟ ਜ਼ੋਨਾਂ ਵਿਚ ਇਸ ਦੀ ਇਜਾਜ਼ਤ ਨਹੀਂ ਹੋਵੇਗੀ। ਗ੍ਰਹਿ ਮੰਤਰਾਲੇ ਸਾਫ ਕਿਹਾ ਹੈ ਕਿ ਅਜਿਹੇ ਖੇਤਰ ਜੋ ਹੌਟਸਪੌਟ, ਕੰਟੇਨਮੈਂਟ ਜ਼ੋਨ 'ਚ ਨਾ ਆਉਂਦੇ ਹੋਣ, ਉੱਥੇ ਕੁਝ ਸੇਵਾਵਾਂ ਦੀ ਆਗਿਆ ਦਿੱਤੀ ਜਾ ਰਹੀ ਹੈ।

PunjabKesari

ਇਨ੍ਹਾਂ ਚੀਜ਼ਾਂ 'ਤੇ ਮਿਲੇਗੀ ਢਿੱਲ—
ਖੇਤੀਬਾੜੀ, ਮੱਛੀ ਪਾਲਣ ਨਾਲ ਜੁੜੀਆਂ ਗਤੀਵਿਧੀਆਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਸਾਰੀਆਂ ਸਿਹਤ ਸੇਵਾਵਾਂ ਚਾਲੂ ਰਹਿਣਗੀਆਂ, ਇਨ੍ਹਾਂ 'ਚ ਆਯੁਸ਼ ਨਾਲ ਜੁੜੀਆਂ ਸੇਵਾਵਾਂ ਵੀ ਹਨ।
ਮਨਰੇਗਾ ਵਰਕਰਾਂ ਨੂੰ ਕੰਮ ਦੀ ਆਗਿਆ ਹੋਵੇਗੀ ਪਰ ਸੋਸ਼ਲ ਡਿਸਟੈਂਸਿੰਗ ਬਣਾ ਕੇ ਅਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।
ਦਵਾਈ ਬਣਾਉਣ ਵਾਲੀਆਂ ਕੰਪਨੀਆਂ ਅਤੇ ਮੈਡੀਕਲ ਉਪਕਰਣ ਬਣਾਉਣ ਵਾਲੇ ਕਾਰਖਾਨੇ ਖੁੱਲ੍ਹਗੇ।
ਖੇਤੀ ਨਾਲ ਜੁੜੇ ਸਾਮਾਨ, ਕਲ-ਪੁਰਜ਼ੇ, ਸਪਲਾਈ ਚੇਨ ਨਾਲ ਜੁੜੇ ਕੰਮ ਕੀਤੇ ਜਾ ਸਕਣਗੇ।
ਚਾਹ, ਕੌਫੀ ਅਤੇ ਰਬੜ ਪਲਾਂਟੇਸ਼ਨ ਵਿਚ ਜ਼ਿਆਦਾ ਤੋਂ ਜ਼ਿਆਦਾ 50 ਫੀਸਦੀ ਕਰਮਚਾਰੀਆਂ ਨਾਲ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
ਜਨਤਕ ਸਹੂਲਤਾਂ ਜਿਵੇਂ— ਪਾਣੀ, ਬਿਜਲੀ, ਫੋਨ ਅਤੇ ਗੈਸ ਸਿਲੰਡਰ ਜਾਰੀ ਰਹਿਣਗੀਆਂ।
ਜ਼ਰੂਰੀ ਚੀਜ਼ਾਂ ਦੀ ਸਪਲਾਈ ਲਾਜ਼ਮੀ ਰੱਖੀ ਜਾਵੇਗੀ।

PunjabKesari
ਇਹ ਸੇਵਾਵਾਂ ਰਹਿਣਗੀਆਂ ਬੰਦ—
ਰੇਲ, ਮੈਟਰੋ, ਅਤੇ ਹਵਾਈ ਯਾਤਰਾ 3 ਮਈ ਤੱਕ ਬੰਦ ਰਹਿਣਗੇ।
ਸ਼ਾਪਿੰਗ ਮਾਲ, ਸਿਨੇਮਾਘਰ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਬਾਰ, ਜਿਮ, ਰੈਸਟੋਰੈਂਟ ਆਦਿ ਵੀ ਬੰਦ ਰਹਿਣਗੇ।
ਸਕੂਲ, ਕਾਲਜ ਅਤੇ ਸਾਰੀਆਂ ਸਿੱਖਿਅਕ ਸੰਸਥਾਵਾਂ ਵੀ 3 ਮਈ ਤਕ ਬੰਦ ਰਹਿਣਗੀਆਂ।
ਮੰਦਰ, ਮਸਜਿਦ, ਗੁਰਦੁਆਰੇ, ਚਰਚ ਅਤੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਅਸਥਾਨ ਪੂਰੀ ਤਰ੍ਹਾਂ ਬੰਦ ਰਹਿਣਗੇ।
ਵਿਆਹ-ਸ਼ਾਦੀ, ਜਨਤਕ ਪ੍ਰੋਗਰਾਮ, ਸਮਾਜਿਕ ਉਤਸਵ, ਸੱਭਿਆਚਾਰਕ ਪ੍ਰੋਗਰਾਮ, ਸਿਆਸੀ ਪ੍ਰੋਗਰਾਮ, ਕਾਨਫਰੰਸਾਂ, ਖੇਡ ਆਯੋਜਨ 'ਤੇ ਵੀ ਪਾਬੰਦੀ ਲੱਗੀ ਰਹੇਗੀ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 17 ਹਜ਼ਾਰ ਤੋਂ ਪਾਰ ਹੋ ਗਈ ਹੈ, ਜਦਕਿ 543 ਮੌਤਾਂ ਹੋ ਚੁੱਕੀਆਂ ਹਨ। ਮਹਾਰਾਸ਼ਟਰ, ਦਿੱਲੀ, ਮੱਧ ਪ੍ਰਦੇਸ਼ ਆਦਿ ਸੂਬਿਆਂ 'ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੇ ਵਿਚ ਲਾਕਡਾਊਨ ਖੋਲ੍ਹਣ ਦੀ ਗਲਤੀ ਨਹੀਂ ਕਰ ਸਕਦੇ। ਇਨ੍ਹਾਂ ਸੂਬਿਆਂ 'ਚ ਜ਼ਿਆਦਾਤਰ ਇਲਾਕੇ ਹੌਟਸਪੌਟ ਬਣੇ ਹੋਏ ਹਨ।


Tanu

Content Editor

Related News