ਤਾਮਿਲਨਾਡੂ ''ਚ 9 ਸਤੰਬਰ ਤੱਕ ਵਧਿਆ ਲਾਕਡਾਊਨ, ਸਕੂਲਾਂ ਲਈ ਸਰਕਾਰ ਨੇ ਕੀਤਾ ਇਹ ਐਲਾਨ
Sunday, Aug 22, 2021 - 04:00 AM (IST)
ਚੇਨਈ - ਕੋਰੋਨਾ ਦੀ ਹੌਲੀ ਪੈਂਦੀ ਰਫ਼ਤਾਰ ਨੂੰ ਵੇਖਦੇ ਹੋਏ ਤਾਮਿਲਨਾਡੂ ਸਰਕਾਰ ਨੇ ਪਾਬੰਦੀਆਂ ਵਿੱਚ ਢਿੱਲ ਤਾਂ ਦੇ ਦਿੱਤੀ ਹੈ ਪਰ ਜਨਤਾ ਨੂੰ ਲਾਕਡਾਊਨ ਤੋਂ ਰਾਹਤ ਨਹੀਂ ਮਿਲੀ ਹੈ। ਸ਼ਨੀਵਾਰ ਨੂੰ ਸੂਬਾ ਸਰਕਾਰ ਨੇ 9 ਸਤੰਬਰ ਤੱਕ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ। ਸੂਬੇ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਕਿਹਾ ਕਿ 1 ਸਤੰਬਰ ਤੋਂ ਸੂਬੇ ਵਿੱਚ ਜਮਾਤ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਕੂਲਾਂ ਨੂੰ ਖੋਲ੍ਹ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੋਮਵਾਰ ਤੋਂ ਸੂਬੇ ਵਿੱਚ 50 ਫੀਸਦੀ ਸਮਰੱਥਾ ਨਾਲ ਥੀਏਟਰ ਵੀ ਖੋਲ੍ਹੇ ਜਾਣਗੇ। ਹਾਲਾਂਕਿ ਸਕੂਲ ਅਤੇ ਥੀਏਟਰ ਖੋਲ੍ਹਣ ਲਈ ਸੂਬਾ ਸਰਕਾਰ ਨੇ ਕੁੱਝ ਸ਼ਰਤਾਂ ਰੱਖੀਆਂ ਹਨ।
ਇਹ ਵੀ ਪੜ੍ਹੋ - ਕਲਿਆਣ ਸਿੰਘ ਦੇ ਦਿਹਾਂਤ 'ਤੇ ਪੀ.ਐੱਮ. ਮੋਦੀ ਸਮੇਤ ਕਈ ਵੱਡੇ ਨੇਤਾਵਾਂ ਨੇ ਪ੍ਰਗਟਾਇਆ ਸੋਗ
- 1 ਸਤੰਬਰ ਤੋਂ ਕਾਲਜ ਅਤੇ ਪਾਲੀਟੈਕਨਿਕ ਸੰਸਥਾਨ ਰੋਟੇਸ਼ਨ ਦੇ ਆਧਾਰ 'ਤੇ ਖੁੱਲ੍ਹਣਗੇ। ਇਨ੍ਹਾਂ ਅਦਾਰਿਆਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਗਿਆ ਹੈ ਕਿ ਫੈਕਲਟੀ ਅਤੇ ਸਟਾਫ ਮੈਬਰਾਂ ਦਾ ਟੀਕਾਕਰਨ ਹੋ ਗਿਆ ਹੋਵੇ।
- ਸਰਕਾਰੀ ਇਸ਼ਤਿਹਾਰ ਵਿੱਚ ਕਿਹਾ ਗਿਆ ਹੈ ਕਿ ਦੋ ਸਬੰਧਿਤ ਵਿਭਾਗਾਂ ਦੇ ਸਕੱਤਰਾਂ ਦੁਆਰਾ ਵਿਸਤ੍ਰਿਤ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸ.ਓ.ਪੀ.) ਜਾਰੀ ਕੀਤੀ ਜਾਵੇਗੀ।
- ਸਰਕਾਰ ਨੇ ਸਮੁੰਦਰ ਤੱਟਾਂ, ਚਿੜੀਆਘਰਾਂ, ਪਾਰਕਾਂ ਅਤੇ ਬੋਟਹਾਉਸ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਅਤੇ ਕਿਹਾ ਕਿ ਸਿਨੇਮਾ ਹਾਲ 23 ਅਗਸਤ ਤੋਂ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ।
- ਸਵੀਮਿੰਗ ਪੂਲ ਸਿਖਲਾਈ ਦੇ ਉਦੇਸ਼ ਨਾਲ ਖੋਲ੍ਹੇ ਜਾ ਸਕਦੇ ਹਨ। ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਲਈ ਜਨਤਕ ਟ੍ਰਾਂਸਪੋਰਟ ਸੇਵਾ ਦੀ ਆਗਿਆ ਦਿੱਤੀ ਜਾਵੇਗੀ।
- ਸਾਰੀਆਂ ਦੁਕਾਨਾਂ ਨੂੰ ਸੋਮਵਾਰ ਤੋਂ ਰਾਤ 10 ਵਜੇ ਤੱਕ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।