ਤਾਲਾਬੰਦੀ ਦੌਰਾਨ ਹੋ ਗਿਆ ਸੀ ਬੀਮਾਰ, ਠੀਕ ਹੋਣ ’ਤੇ ਬਾਲਾਜੀ ਨੂੰ ਚੜਾਏ 2 ਕਰੋੜ ਦੇ ਸੋਨੇ ਦੇ ਗਹਿਣੇ

02/25/2021 9:36:47 AM

ਤਿਰੂਪਤੀ (ਭਾਸ਼ਾ)–ਤਾਮਿਲਨਾਡੂ ਦੇ ਇਕ ਸ਼ਰਧਾਲੂ ਨੇ ਬੁੱਧਵਾਰ ਨੂੰ ਤਿਰੂਮਾਲਾ ਵਿਚ ਭਗਵਾਨ ਵੈਂਕਟੇਸ਼ਵਰ ਦੇ ਮੰਦਰ ਵਿਚ 2 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਦਾਨ ਵਿਚ ਦਿੱਤੇ। ਮੰਦਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਗਵਾਨ ਬਾਲਾਜੀ ਦੀ ਪੂਜਾ ਕਰਨ ਤੋਂ ਬਾਅਦ ਸ਼ਰਧਾਲੂ ਥੰਗਦੁਰਈ ਨੇ ਮੰਦਰ ਦੇ ਅਧਿਕਾਰੀਆ ਨੂੰ ਸਾਢੇ 3 ਕਿਲੋ ਦਾ ਸੋਨੇ ਦਾ ਸ਼ੰਕੂ ਅਤੇ ਚਕਰਮ ਸੌਂਪਿਆ। ਥੰਗਦੁਰਈ ਤਾਮਿਲਨਾਡੂ ਵਿਚ ਥੇਨੀ ਦੇ ਰਹਿਣ ਵਾਲੇ ਹਨ।

PunjabKesariਪ੍ਰਾਚੀਨ ਮੰਦਰ ਦੇ ਮੁੱਖ ਦੇਵਤਾ ਨੂੰ ਇਨ੍ਹਾਂ ਗਹਿਣਿਆਂ ਨਾਲ ਸਜਾਇਆ ਜਾਵੇਗਾ। ਅਧਿਕਾਰੀ ਨੇ ਸ਼ਰਧਾਲੂ ਦੇ ਹਵਾਲੇ ਨਾਲ ਦੱਸਿਆ ਕਿ ਸ਼ਰਧਾਲੂ ਕੋਵਿਡ-19 ਮਹਾਮਾਰੀ ਦੇ ਕਾਰਣ ਲੱਗੇ ਤਾਲਾਬੰਦੀ ਦੌਰਾਨ ਗੰਭੀਰ ਰੂਪ ਨਾਲ ਬੀਮਾਰ ਹੋ ਗਿਆ ਸੀ ਅਤੇ ਉਸ ਨੇ ਮੁੜ ਸਿਹਤਮੰਦ ਹੋਣ ਦੀ ਆਪਣੀ ਮੁਰਾਦ ਪੂਰੀ ਹੋਣ ’ਤੇ ਇਹ ਦਾਨ ਦਿੱਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News