ਲਾਕਡਾਊਨ ''ਚ ਫਸਿਆ ਪਤੀ ਵਾਪਸ ਘਰ ਨਹੀਂ ਆ ਸਕਿਆ ਤਾਂ ਔਰਤ ਨੇ ਕਰ ਲਈ ਖੁਦਕੁਸ਼ੀ

04/30/2020 1:35:15 PM

ਨੋਇਡਾ- ਨੋਇਡਾ ਦੇ ਥਾਣਾ ਫੇਸ-2 ਖੇਤਰ ਦੇ ਯਾਕੂਬਪੁਰ ਪਿੰਡ 'ਚ ਰਹਿਣ ਵਾਲੀ 25 ਸਾਲਾ ਔਰਤ ਨੇ ਮਾਨਸਿਕ ਤਣਾਅ ਕਾਰਨ ਆਪਣੇ ਘਰ 'ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਔਰਤ ਦਾ ਪਤੀ ਬਰੇਲੀ ਗਿਆ ਹੋਇਆ ਸੀ ਅਤੇ ਲਾਕਡਾਊਨ ਕਾਰਨ ਉਹ ਵਾਪਸ ਨਹੀਂ ਆ ਪਾ ਰਿਹਾ ਸੀ, ਜਿਸ ਕਾਰਨ ਉਹ ਤਣਾਅ 'ਚ ਸੀ। ਪੁਲਸ ਡਿਪਟੀ ਕਮਿਸ਼ਨਰ ਹਰੀਸ਼ ਚੰਦਰ ਨੇ ਦੱਸਿਆ ਕਿ ਬਬਲੀ ਭਾਟੀ ਦੇ ਮਕਾਨ 'ਚ ਓਮ ਪ੍ਰਕਾਸ਼ ਆਪਣੀ ਪਤਨੀ ਸ਼ੀਤਲ (25) ਅਤੇ ਸਾਲੀ ਮਿਥੀਲੇਸ਼ ਨਾਲ ਰਹਿੰਦਾ ਸੀ। ਲਾਕਡਾਊਨ ਤੋਂ ਪਹਿਲਾਂ ਓਮ ਪ੍ਰਕਾਸ਼ ਆਪਣੇ ਗ੍ਰਹਿ ਜ਼ਿਲੇ ਬਰੇਲੀ ਗਿਆ ਸੀ, ਇਸ ਵਿਚ ਲਾਕਡਾਊਨ ਹੋ ਗਿਆ ਅਤੇ ਉਹ ਨੋਇਡਾ ਨਹੀਂ ਆ ਸਕਿਆ।

ਉਸ ਨੇ ਦੱਸਿਆ ਕਿ ਸ਼ੀਤਲ ਅਤੇ ਉਸ ਦੀ ਭੈਣ ਯਾਕੂਬਪੁਰ ਪਿੰਡ 'ਚ ਰਹਿ ਰਹੇ ਸਨ। ਚੰਦਰ ਨੇ ਦੱਸਿਆ ਕਿ ਵੀਰਵਾਰ ਸਵੇਰੇ ਸ਼ੀਤਲ ਨੇ ਆਪਣੇ ਘਰ 'ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਉਨਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਡੀ.ਸੀ.ਪੀ. ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਮ੍ਰਿਤਕਾ ਦੀ ਭੈਣ ਨੇ ਪੁਲਸ ਨੂੰ ਦੱਸਿਆ ਕਿ ਓਮ ਪ੍ਰਕਾਸ਼ ਕਾਫ਼ੀ ਦਿਨਾਂ ਤੋਂ ਬਰੇਲੀ ਤੋਂ ਵਾਪਸ ਨਹੀਂ ਆਏ ਸਨ। ਇਸ ਕਾਰਨ ਸ਼ੀਤਲ ਪਰੇਸ਼ਾਨ ਸੀ। ਉਨਾਂ ਨੇ ਦੱਸਿਆ ਕਿ ਪੁਲਸ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।


DIsha

Content Editor

Related News