ਟਵਿਟਰ 'ਤੇ ਟ੍ਰੈਂਡ ਹੋ ਰਿਹੈ 'ਲਾਕਡਾਊਨ ਐਕਸਟੈਂਸ਼ਨ', ਬਣ ਰਹੇ ਹਨ ਅਜਿਹੇ ਮੀਮਸ

04/08/2020 8:19:31 PM

ਗੈਜੇਟ ਡੈਸਕ—ਦੇਸ਼ 'ਚ ਕੋਰੋਨਾ ਵਾਇਰਸ ਦਾ ਖਤਰਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਕੇਂਦਰ ਸਰਕਾਰ 21 ਦਿਨ ਦੇ ਲਾਕਡਾਊਨ ਨੂੰ ਅਗੇ ਜਾਰੀ ਰੱਖਣ 'ਤੇ ਵਿਚਾਰ ਕਰ ਰਹੀ ਹੈ। ਇਸ ਮਸਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਾਰੇ ਦਲਾਂ ਨਾਲ ਮੀਟਿੰਗ ਕੀਤੀ, ਜਿਸ 'ਚ ਲਗਭਗ ਸਾਰੇ ਦਲਾਂ ਦੇ ਨੇਤਾਵਾਂ ਨੇ ਲਾਕਡਾਊਨ ਵਧਾਉਣ 'ਤੇ ਸਹਿਮਤੀ ਜਤਾਈ। ਲਾਕਡਾਊਨ ਵਧਾਉਣ ਦੀਆਂ ਇਨ੍ਹਾਂ ਖਬਰਾਂ ਵਿਚਾਲੇ ਟਵਿਟਰ 'ਤੇ  #lockdownextension ਹੈਸ਼ਟੈਗ ਟ੍ਰੈਂਡ ਕਰਨ ਲੱਗਿਆ। ਇਹ ਹੈਸ਼ਟੈਗ ਕੁਝ ਹੀ ਘੰਟਿਆਂ 'ਚ 14 ਹਜ਼ਾਰ ਟਵੀਟ ਤੋਂ ਜ਼ਿਆਦਾ ਪਾਰ ਕਰ ਗਿਆ।

 

ਇਹ ਟਵੀਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਮੈਂ ਖਾਣਾ ਬਣਾਉਂਦੇ-ਬਣਾਉਂਦੇ ਥੱਕ ਗਿਆ ਹਾਂ। ਲਾਕਡਾਊਨ ਵਧਦਾ ਹੈ ਤਾਂ 'ਪਾਲਕ-ਪਨੀਰ ਮਿਰਚ ਦੋ ਪਿਆਜ਼ਾ' ਇੰਝ ਬਣਾ ਕੇ ਖਾਣਾ ਪਵੇਗਾ।


ਇਕ ਟਵਿਟਰ ਯੂਜ਼ਰਸ ਨੇ ਲਿਖਿਆ ਕਿ ਸੈਲਫੀ 'ਚ ਪਿਛੇ ਖੜੇ ਇਹ ਲੋਕ ਕੋਈ ਭਿਖਾਰੀ ਨਹੀਂ ਹਨ। ਹਾਲਾਤਾਂ ਨੂੰ ਸਮਝ ਕੇ ਲੋਕ ਰਿਏਕਟ ਕਰਨ।

PunjabKesari
ਜਿਹੜੇ ਲੋਕ ਇਹ ਸਮਝ ਰਹੇ ਹਨ ਕਿ 14 ਅਪ੍ਰੈਲ ਨੂੰ 21 ਦਿਨ ਦਾ ਲਾਕਡਾਊਨ ਖਤਮ ਹੋ ਜਾਵੇਗਾ, ਉਨ੍ਹਾਂ ਦੇ ਲਈ ਇਕ ਟਵਿਟਰ ਯੂਜ਼ਰਸ ਨੇ ਇਹ ਫੋਟੋ ਪੋਸਟ ਕੀਤੀ ਹੈ।

PunjabKesari
ਟਵਿਟਰ ਯੂਜ਼ਰਸ ਸੁਮਿਤ ਨੇ ਲਾਕਡਾਊਨ ਦੌਰਾਨ ਕੀਤੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਕਿ ਲਾਕਡਾਊਨ ਐਕਸਟੈਂਸ਼ਨ ਦੇ ਬਾਰੇ 'ਚ ਅਜਿਹੇ ਸਸਪੈਂਸ ਬਣਿਆ ਹੋਇਆ ਜਿਵੇਂ ਬਾਹੁਬਲੀ ਫਿਲਮ 'ਚ ਬਣਿਆ ਸੀ ਕਿ ਕਟੱਪਾ ਨੇ ਬਾਹੁਬਲੀ ਨੂੰ ਕਿਉਂ ਮਾਰਿਆ?


ਇਕ ਟਵਿਟਰ ਯੂਜ਼ਰਸ ਨੇ ਕ੍ਰਿਏਟੀਵਿਟੀ ਦਿਖਾਉਂਦੇ ਹੋਏ ਲਿਖਿਆ ਕਿ ਲਾਕਡਾਊਨ ਦੌਰਾਨ ਪਹਿਲੇ ਦਿਨ ਅਤੇ 21 ਦਿਨ ਬਾਅਦ ਕਿਵੇਂ ਹਾਲਤ ਹੋ ਜਾਵੇਗੀ।


Karan Kumar

Content Editor

Related News