COVID-19: ਤਾਮਿਲਨਾਡੂ ’ਚ 31 ਜਨਵਰੀ ਤਕ ਵਧੀ ਤਾਲਾਬੰਦੀ

01/11/2022 2:58:58 PM

ਨੈਸ਼ਨਲ ਡੈਸਕ– ਤਾਮਿਲਨਾਡੂ ਸਰਕਾਰ ਨੇ ਕੋਰੋਨਾ ਦੇ ਡੈਲਟਾ ਅਤੇ ਓਮੀਕਰੋਨ ਵੇਰੀਐਂਟ ਦੀ ਵਧਦੀ ਖ਼ਤਰਨਾਕ ਰਫ਼ਤਾਰ ਨੂੰ ਵੇਖਦੇ ਹੋਏ ਹੋਰ ਜ਼ਿਆਦਾ ਪਾਬੰਦੀਆਂ ਦੇ ਨਾਲ ਤਾਲਾਬੰਦੀ ਨੂੰ 31 ਜਨਵਰੀ ਤਕ ਵਧਾ ਦਿੱਤਾ ਹੈ। ਸਿਹਤ ਮਾਹਿਰਾਂ ਦੇ ਮਸ਼ਰਵੇ ਅਤੇ ਦੈਨਿਕ ਕੋਰੋਨਾ ਮਾਮਲਿਆਂ ’ਚ ਹੈਰਾਨੀਜਨਕ ਵਾਧੇ ਨੂੰ ਧਿਆਨ ’ਚ ਰੱਖਦੇ ਹੋਏ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ 31 ਜਨਵਰੀ ਤਕ ਤਾਲਾਬੰਦੀ ਵਧਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਵਧਦੀ ਭੀੜ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ 14 ਤੋਂ 18 ਜਨਵਰੀ ਤਕ ਸਾਰੇ ਮੰਦਰਾਂ, ਚਰਚਾਂ, ਮਸੀਤਾਂ ਅਤੇ ਹੋਰ ਪੂਜਾ ਘਰਾਂ ’ਚ ਜਨਤਕ ਐਂਟਰੀ ’ਤੇ ਰੋਕ ਲਗਾ ਦਿੱਤੀ ਹੈ, ਜਿਸ ਨਾਲ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਚਾਰ ਦਿਨਾਂ ਪੋਂਗਲ ਤਿਉਹਾਰ ’ਚ ਲੋਕਾਂ ਦਾ ਉਤਸ਼ਾਹ ਫਿੱਕਾ ਪੈ ਗਿਆ। 

ਪੋਂਗਲ ਦੇ ਆਖਰੀ ਦਿਨ 16 ਜਨਵਰੀ ਨੂੰ ਲੋਕ ਵੱਡੀ ਗਿਣਤੀ ’ਚ ਸਮੁੰਦਰ ਤੱਟਾਂ, ਮਨੋਰੰਜਨ ਪਾਰਕ, ਵੰਡਾਲੂਰ ਚਿੜੀਆਘਰ ਅਤੇ ਹੋਰ ਸਥਾਨਾਂ ’ਤੇ ਪਹੁੰਚਦੇ ਹਨ। ਇਸ ਲਈ ਮੁੱਖ ਮੰਤਰੀ ਨੇ 16 ਜਨਵਰੀ ਨੂੰ ਪੂਰਨ ਤਾਲਾਬੰਦੀ ਦਾ ਐਲਾਨ ਕੀਤਾ ਹੈ ਅਤੇ ਇਸ ਵਾਰ ਲੋਕਾਂ ਨੂੰ ਆਪਣੇ ਘਰਾਂ ’ਚ ਰਹਿ ਕੇ ਹੀ ਪੋਂਗਲ ਮਨਾਉਣਾ ਹੋਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਨਤਕ ਆਵਾਜਾਈ ਵਾਲੀਆਂ ਸੇਵਾਵਾਂ ਨੂੰ 75 ਫੀਸਦੀ ਬੈਠਣ ਦੀ ਸਮਰੱਥਾ ਦੇ ਨਾਲ ਚਲਾਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਜੋ ਲੋਕ ਪੋਂਗਲ ਤਿਉਹਾਰ ਲਈ ਆਪਣੇ-ਆਪਣੇ ਘਰਾਂ ਤਕ ਪਹੁੰਚ ਸਕਣ।


Rakesh

Content Editor

Related News