ਝਾਰਖੰਡ ''ਚ 31 ਜੁਲਾਈ ਤੱਕ ਵਧਾਇਆ ਗਿਆ ਲਾਕਡਾਊਨ

Friday, Jun 26, 2020 - 11:45 PM (IST)

ਝਾਰਖੰਡ ''ਚ 31 ਜੁਲਾਈ ਤੱਕ ਵਧਾਇਆ ਗਿਆ ਲਾਕਡਾਊਨ

ਰਾਂਚੀ : ਝਾਰਖੰਡ 'ਚ ਲਾਕਡਾਊਨ ਨੂੰ ਇੱਕ ਵਾਰ ਫਿਰ ਤੋਂ 31 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਗ੍ਰਾਫ ਨੂੰ ਦੇਖਦੇ ਹੋਏ ਝਾਰਖੰਡ ਦੀ ਸੋਰੇਨ ਸਰਕਾਰ ਨੇ ਲਾਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਦੌਰਾਨ ਕੁੱਝ ਚੀਜ਼ਾਂ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ।

 ਮੁੱਖ ਮੰਤਰੀ ਹੇਮੰਤ ਸੋਰੇਨ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਲਾਕਡਾਊਨ ਲਾਗੂ ਰੱਖਣ ਦੀ ਜ਼ਰੂਰਤ ਹੈ, ਇਸ ਲਈ ਉਸ ਨੂੰ ਲਾਗੂ ਕੀਤਾ ਜਾ ਰਿਹਾ ਹੈ। ਸੋਰੇਨ ਨੇ ਟਵੀਟ ਕਰ ਇਹ ਕਿਹਾ ਕਿ ਕੋਰੋਨਾ ਨਾਲ ਸੰਘਰਸ਼ 'ਚ ਸਾਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਾਫੀ ਸਫਲਤਾ ਮਿਲੀ ਹੈ ਪਰ ਸੰਘਰਸ਼ ਅਜੇ ਜਾਰੀ ਹੈ। ਹਾਲਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਲਾਕਡਾਊਨ 31 ਜੁਲਾਈ ਤੱਕ ਵਧਾਉਣ ਦਾ ਫੈਸਲਾ ਲਿਆ ਹੈ।


author

Inder Prajapati

Content Editor

Related News