ਤਾਲਾਬੰਦੀ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਦਾ ਹੱਲ ਨਹੀਂ : ਸਤੇਂਦਰ ਜੈਨ

03/27/2021 3:58:40 PM

ਨਵੀਂ ਦਿੱਲੀ- ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੱਲੀ 'ਚ ਮੁੜ ਤੋਂ ਤਾਲਾਬੰਦੀ ਲਗਾਉਣ ਦੀ ਸੰਭਾਵਨਾ ਤੋਂ ਸ਼ਨੀਵਾਰ ਨੂੰ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਦਾ ਹੱਲ ਨਹੀਂ ਹੈ। ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਭਰ 'ਚ ਇਨਫੈਕਸ਼ਨ ਦੇ ਮਾਮਲੇ ਮੁੜ ਤੇਜ਼ੀ ਨਾਲ ਵੱਧ ਰਹੇ ਹਨ। ਜੈਨ ਨੇ ਕਿਹਾ ਕਿ ਪਹਿਲਾਂ ਤਾਲਾਬੰਦੀ ਲਾਗੂ ਕਰਨ ਦਾ ਇਕ ਕਾਰਨ ਸੀ, ਕਿਉਂਕਿ ਕਿਸੇ ਨੂੰ ਇਸ ਵਾਇਰਸ ਬਾਰੇ ਵੱਧ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ,''ਕਿਸੇ ਵਿਅਕਤੀ ਨੂੰ ਪੀੜਤ ਹੋਣ ਅਤੇ ਉਸ ਤੋਂ ਉਭਰਨ 'ਚ 14 ਦਿਨ ਦਾ ਸਮਾਂ ਲੱਗਦਾ ਹੈ। ਮਾਹਰਾਂ ਨੇ ਕਿਹਾ ਕਿ ਜੇਕਰ 21 ਦਿਨਾਂ ਦੀ ਤਾਲਾਬੰਦੀ ਲਗਾਈ ਗਈ ਤਾਂ ਵਾਇਰਸ ਖ਼ਤਮ ਹੋ ਜਾਵੇਗਾ। ਜੈਨ ਨੇ ਕਿਹਾ,''ਅਧਿਕਾਰੀ ਤਾਲਾਬੰਦੀ ਦੀ ਮਿਆਦ ਵਧਾਉਂਦੇ ਰਹੇ ਪਰ ਵਾਇਰਸ ਖ਼ਤਮ ਨਹੀਂ ਹੋਇਆ। ਮੈਨੂੰ ਨਹੀਂ ਲੱਗਦਾ ਕਿ ਤਾਲਾਬੰਦੀ ਕੋਈ ਹੱਲ ਹੈ।'' ਉਨ੍ਹਾਂ ਕਿਹਾ ਕਿ ਸ਼ਹਿਰ 'ਚ ਇਕ ਹੋਰ ਤਾਲਾਬੰਦੀ ਲਗਾਉਣ ਦੀ ਕੋਈ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ : ਕੋਰੋਨਾ ਇਨਫੈਕਸ਼ਨ ਹੋਇਆ ਬੇਕਾਬੂ, ਇਕ ਦਿਨ 'ਚ 62 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਹਸਪਤਾਲਾਂ 'ਚ ਬਿਸਤਰਿਆਂ ਦੀ ਪੂਰੀ ਗਿਣਤੀ ਹੈ ਅਤੇ ਜ਼ਰੂਰਤ ਪੈਣ 'ਤੇ ਇਨ੍ਹਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਦਿੱਲੀ 'ਚ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 1500 ਤੋਂ ਵੱਧ ਦਰਜ ਕੀਤੀ ਗਈ। ਸਿਹਤ ਵਿਭਾਗ ਨੇ ਦੱਸਿਆ ਕਿ ਦਿੱਲੀ 'ਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 9 ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ, ਜੋ ਪਿਛਲੇ ਕਰੀਬ 2 ਮਹੀਨਿਆਂ ਦੌਰਾਨ ਸਭ ਤੋਂ ਵੱਧ ਗਿਣਤੀ ਹੈ। ਦਿੱਲੀ 'ਚ ਇਸ ਖ਼ਤਰਨਾਕ ਵਾਇਰਸ ਕਾਰਨ ਹੁਣ ਤੱਕ 10,987 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, 16 ਦਸੰਬਰ ਨੂੰ ਸਾਹਮਣੇ ਆਏ ਇਨਫੈਕਸ਼ਨ ਦੇ 1,547 ਮਾਮਲਿਆਂ ਤੋਂ ਬਾਅਦ ਸ਼ੁੱਕਰਵਾਰ ਨੂੰ ਇਕ ਹੀ ਦਿਨ 'ਚ ਸਭ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ : 'ਤਾਲਾਬੰਦੀ' ਜਾਂ ਨਾਈਟ ਕਰਫਿਊ ਨਹੀਂ, ਵੈਕਸੀਨ ਲਾ ਸਕਦੀ ਹੈ ਕੋਰੋਨਾ ਦੀ ਦੂਜੀ ਲਹਿਰ 'ਤੇ ਲਗਾਮ: ਹਰਸ਼ਵਰਧਨ

ਨੋਟ : ਦਿੱਲੀ 'ਚ ਤਾਲਾਬੰਦੀ ਨਾ ਲਗਾਉਣ ਦੇ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News