ਲਾਕਡਾਊਨ ''ਚ ਰਾਹਤ ਨੂੰ ਲੈ ਕੇ CM ਦੇ ਇਸ ਟਵੀਟ ਨੇ ਮਹਾਰਾਸ਼ਟਰ ਦੇ ਲੋਕਾਂ ਦੀ ਬੰਨ੍ਹੀ ਉਮੀਦ

05/01/2020 3:20:56 PM

ਮੁੰਬਈ-ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕੁਰੇ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਹ ਕੁਝ ਇਲਾਕਿਆਂ 'ਚ 3 ਮਈ ਤੋਂ ਬਾਅਦ ਲਾਕਡਾਊਨ 'ਚ ਢਿੱਲ ਦੇਣਗੇ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਸਾਵਧਾਨੀ ਨਾਲ ਅੱਗੇ ਵਧਣਗੇ। ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲ਼ੋਂ ਦੇਸ਼ ਦੇ ਸਾਰੇ 733 ਜ਼ਿਲਿਆਂ ਦੀ ਇਕ ਲਿਸਟ ਜਾਰੀ ਕੀਤੀ ਗਈ ਹੈ, ਜਿਨ੍ਹਾਂ ਨੂੰ 3 ਜ਼ੋਨਾਂ 'ਚ ਵੰਡਿਆ ਗਿਆ ਹੈ। ਇਸ 'ਚ ਮਹਾਰਾਸ਼ਟਰ ਦੇ 36 ਜ਼ਿਲਿਆਂ 'ਚੋਂ 14 ਜ਼ਿਲੇ ਰੈੱਡ ਜ਼ੋਨ, 16 ਓਰੇਂਜ ਅਤੇ 6 ਗ੍ਰੀਨ ਜ਼ੋਨ 'ਚ ਰੱਖੇ ਗਏ ਹਨ। 

PunjabKesari

ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ, 3 ਮਈ ਤੋਂ ਬਾਅਦ ਯਕੀਨੀ ਤੌਰ 'ਤੇ ਅਸੀ ਕੁਝ ਇਲਾਕਿਆਂ ਦੀ ਸਥਿਤੀ ਨੂੰ ਦੇਖਦੇ ਹੋਏ ਢਿੱਲ ਦੇਵਾਂਗੇ ਪਰ ਤੁਸੀਂ ਸਾਰੇ ਅਲਰਟ ਰਹੋ ਅਤੇ ਸਹਿਯੋਗ ਕਰੋ, ਨਹੀਂ ਤਾਂ ਪਿਛਲੇ ਕੁਝ ਦਿਨਾਂ ਦੌਰਾਨ ਅਸੀਂ ਜੋ ਕੁਝ ਵੀ ਹਾਸਿਲ ਕੀਤਾ ਹੈ ਉਹ ਬੇਕਾਰ ਹੋ ਜਾਵੇਗਾ। ਠਾਕਰੇ ਨੇ ਇਹ ਵੀ ਕਿਹਾ ਹੈ ਕਿ ਧੀਰਜ ਅਤੇ ਸਾਵਧਾਨੀ ਨਾਲ ਅੱਗੇ ਵਧਾਂਗੇ।

ਮਹਾਰਾਸ਼ਟਰ 'ਚ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 10,000 ਤੋਂ ਪਾਰ ਪਹੁੰਚ ਚੁੱਕੀ ਹੈ। ਅੰਕੜਿਆਂ ਮੁਤਾਬਕ ਸੂਬੇ 'ਚ ਹੁਣ ਤੱਕ 10,498 ਮਰੀਜ਼ ਮਿਲ ਚੁੱਕੇ ਹਨ ਜਦਕਿ 1773 ਲੋਕ ਠੀਕ ਵੀ ਹੋਏ ਹਨ। ਇਸ ਤੋਂ ਇਲਾਵਾ 459 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।


Iqbalkaur

Content Editor

Related News